ਬਾਬਾ ਹਰਜੀਤ ਸਿੰਘ ਰਾਏਕੋਟ ਦੀ ਭੈਣ ਸੁਖਵਿੰਦਰ ਕੌਰ ਦੀ ਅੰਤਿਮ ਅਰਦਾਸ 'ਚ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 04 ਮਾਰਚ 2025 - ਅੱਜ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਵਿਖੇ ਸ਼ਬਦ ਗੁਰੂ ਗੁਰਮਤਿ ਅਕੈਡਮੀ ਦੇ ਮੁੱਖ ਸੇਵਾਦਾਰ ਤੇ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਬਾਰੇ ਧਾਰਮਿਕ ਵਿੰਗ ਦੇ ਚੇਅਰਮੈਨ ਬਾਬਾ ਹਰਜੀਤ ਸਿੰਘ ਰਾਏਕੋਟ ਦੀ ਵੱਡੀ ਭੈਣ ਬੀਬੀ ਸੁਖਵਿੰਦਰ ਕੌਰ ਨਮਿਤ ਅੰਤਿਮ ਅਰਦਾਸ ਮੁਹੱਲਾ ਗੁਰੂ ਨਾਨਕ ਪੁਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਹੋਈ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ ਵਾਲੇ) ਦੇ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।
ਇਸ ਮੌਕੇ ਵੱਖ-ਵੱਖ ਪਾਰਟੀਆਂ/ਸੰਸਥਾਵਾਂ ਦੇ ਆਗੂਆਂ/ਰਿਸ਼ਤੇਦਾਰਾਂ/ਸਨੇਹੀਆਂ ਨੇ ਸ਼ਮੂਲੀਅਤ ਕਰਕੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ।ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਨੇਕ ਸੁਭਾਅ ਦੀ ਮਾਲਕ ਤੇ ਨਿਮਰਤਾ ਦੀ ਮੂਰਤ ਸਨ।ਉਹ ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠ-ਬੋਲੜੇ, ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਹਰ ਇੱਕ ਨਾਲ ਅਪਣੱਤ ਤੇ ਪਿਆਰ ਨਾਲ ਪੇਸ਼ ਆਉਂਦੇ ਸਨ।ਉਹ ਧਾਰਮਿਕ ਬਿਰਤੀ ਦੇ ਮਾਲਕ ਹੋਣ ਕਰਕੇ ਨਾਮ-ਸਿਮਰਨ ਦੇ ਰੰਗ 'ਚ ਰੰਗੀ ਰੂਹ ਸਨ।
ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਕੌਮੀ ਚੇਅਰਮੈਨ ਸ੍ਰ. ਤੇਜਿੰਦਰਪਾਲ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਐਸ.ਸੀ.ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਸਿੰਘ ਰਕਬਾ, ਜ਼ਿਲ੍ਹਾ ਸੈਕਟਰੀ ਭਾਜਪਾ ਸ੍ਰੀ ਸੁੰਦਰ ਲਾਲ ਰਾਏਕੋਟ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਿਊਂਸਪਲ ਕੌਂਸਲਰ ਡਾਕਟਰ ਹਰਪਾਲ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਡਾਕਟਰ ਅਸ਼ੋਕ ਸ਼ਰਮਾ ਰਾਏਕੋਟ, ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਬੰਸ ਸਿੰਘ ਹਾਂਸ ਰਾਏਕੋਟ, ਹਾਕਮ ਸਿੰਘ ਜੜਤੌਲੀ, ਗੁਰਚਰਨ ਸਿੰਘ ਗੁਰਮ(ਦੋਵੇਂ ਇੰਟਰਨੈਸ਼ਨਲ ਢਾਡੀ), ਭਾਈ ਸ਼ਮਿੰਦਰ ਸਿੰਘ ਰਾਏਕੋਟ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸ਼ੋਕ ਸੰਦੇਸ਼ ਵੀ ਪਹੁੰਚੇ।
ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋਏ ਸਭਨਾਂ ਆਗੂਆਂ ਨੇ ਕਿਹਾ ਉਹ ਸਮੁੱਚੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹੋਏ ਯਕੀਨ ਦਿਵਾਉਂਦੇ ਹਨ ਕਿ ਉਹਨਾਂ ਵੱਲੋਂ ਹਮੇਸ਼ਾਂ ਹੀ ਪਰਿਵਾਰ ਨਾਲ ਪਿਆਰ ਸਤਿਕਾਰ ਬਹਾਲ ਰੱਖਿਆ ਜਾਵੇਗਾ।
ਬੀਬੀ ਸੁਖਵਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਾਮਿਲ ਹੋਈਆਂ ਸੰਗਤਾਂ ਦਾ ਬਾਬਾ ਹਰਜੀਤ ਸਿੰਘ ਰਾਏਕੋਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ/ਦੁੱਖ ਵੰਡਾਉਣ ਵਾਲੀਆਂ ਸੰਸਥਾਵਾਂ/ਸੰਗਤਾਂ ਦੇ ਉਹ ਹਮੇਸ਼ਾਂ ਅਹਿਸਾਨਮੰਦ/ਕਰਜ਼ਦਾਰ ਰਹਿਣਗੇ।ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।