ਹਰਿਆਣਾ ਸੂਬੇ ਦੇ 2025-26 ਦੇ ਬਜਟ ਵਿਚ ਸ਼ਾਮਿਲ ਕੀਤੇ ਜਾਣਗੇ ਮੰਤਰੀ/ਵਿਧਾਇਕ ਦੇ ਮਹਤੱਵਪੂਰਣ ਸੁਝਾਅ - ਨਾਇਬ ਸਿੰਘ ਸੈਣੀ
- ਅਗਾਮੀ ਬਜਟ 'ਤੇ ਮਹਤੱਵਪੂਰਣ ਸੁਝਾਆਂ ਦੇ ਨਾਲ ਦੋ ਦਿਨਾਂ ਪ੍ਰੀ-ਬਜਟ ਕੰਸਲਟੇਸ਼ਨ ਦਾ ਹੋਇਆ ਸਮਾਪਨ
- ਸਾਡਾ ਟੀਚਾ ਅਜਿਹਾ ਸਮਾਵੇਸ਼ੀ ਬਜਟ ਪੇਸ਼ ਕਰਨਾ ਹੈ ਜੋ ਹਰੇਕ ਨਾਗਰਿਕ ਲਈ ਖੁਸ਼ਹਾਲੀ ਲੈ ਕੇ ਆਵੇ - ਮੁੱਖ ਮੰਤਰੀ
- ਸੂਬੇ ਵਿਚ ਹੋ ਰਹੇ ਨੌਨ-ਸਟਾਪ ਵਿਕਾਸ ਨੂੰ ਹੋਰ ਤੇਜੀ ਪ੍ਰਦਾਨ ਕਰਣਗੇ ਮਹਤੱਵਪੂਰਣ ਸੁਝਾਅ
ਚੰਡੀਗੜ੍ਹ, 4 ਮਾਰਚ 2025 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪੰਚਕੂਲਾ ਵਿਚ ਪ੍ਰਬੰਧਿਤ ਦੋ ਦਿਨਾਂ ਦੇ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਅੱਜ ਸਪੰਨ ਹੋ ਗਈ। ਇਸ ਪ੍ਰੋਗਰਾਮ ਵਿਚ ਸਾਰੇ ਮੰਤਰੀ, ਵਿਧਾਇਕ ਅਤੇ ਪ੍ਰਸਾਸ਼ਨਿਕ ਸਕੱਤਰ ਅਗਾਮੀ ਵਿੱਤ ਸਾਲ 2025-26 ਦੇ ਬਜਟ ਲਈ ਬਹੁਮੱਲੀ ਜਾਣਕਾਰੀ ਅਤੇ ਸੁਝਾਅ ਦੇਣ ਲਈ ਇੱਕ ਮੰਚ 'ਤੇ ਇੱਕਠਾ ਹੋਏ। ਸਾਰਿਆਂ ਨੇ ਇੱਕ ਸਮਾਵੇਸ਼ੀ ਬਜਟ ਦੀ ਕਲਪਣਾ ਨੂੰ ਸਾਕਾਰ ਕਰਨ ਲਈ ਮਹਤੱਵਪੂਰਣ ਸੁਝਾਅ ਦਿੱਤੇ।
ਕੰਸਲਟੇਸ਼ਨ ਮੀਟਿੰਗ ਦੀ ਅਗਵਾਈ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ, ਜੋ ਵਿੱਤ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ, ਨੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਹਰਿਆਣਾ ਸੂਬੇ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਤਹਿਤ ਦਿੱਤੇ ਗਏ ਮਹਤੱਵਪੂਰਣ ਸੁਝਾਆਂ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਸੁਝਾਆਂ 'ਤੇ ਧਿਆਨਪੂਰਵਕ ਵਿਚਾਰ ਕੀਤਾ ਜਾਵੇਗਾ ਅਤੇ ਹਰਿਆਣਾ ਦੇ ਲਗਾਤਾਰ ਵਿਕਾਸ ਨੂੰ ਹੋਰ ਤੇ੧ੀ ਦੇਣ ਲਈ ਅਗਾਮੀ ਰਾਜ ਬਜਟ ਵਿਚ ਇੰਨ੍ਹਾਂ ਨੂੰ ਸ਼ਾਮਿਲ ਕੀਤਾ ਜਾਵੇਗ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਅਜਿਹਾ ਬਜਟ ਪੇਸ਼ ਕਰਨਾ ਹੈ ਜੋ ਰਾਜ ਦੇ ਹਰੇਕ ਨਾਗਰਿਕ ਲਈ ਖੁਸ਼ਹਾਲੀ ਲਿਆਵੇ।
ਮੁੰਖ ਮੰਤਰੀ ਨੇ ਵਿਧਾਇਕਾਂ ਨੂੰ ਆਪਣੇ ਸੁਝਾਅ ਲਿਖਿਤ ਰੂਪ ਨਾਲ ਪੇਸ਼ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ ਤਾਂ ਜੋ ਸਾਰੇ ਮਾਤੱਵਪੂਰਣ ਸੁਝਾਆਂ ਨੂੰ ਸ਼ਾਮਿਲ ਕਰ ਸੂਬੇ ਵਿਚ ਹੋ ਰਹੇ ਨੌਨ-ਸਟਾਪ ਵਿਕਾਸ ਨੁੰ ਹੋਰ ਤੇਜੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹਾ ਬਜਟ ਬਨਾਉਣ ਲਈ ਪ੍ਰਤੀਬੱਧ ਹੈ ਜੋ ਸਾਡੇ ਨਾਗਰਿਕਾਂ ਦੀ ਜਰੂਰਤਾਂ ਅਤੇ ਉਮੀਦਾਂ 'ਤੇ ਖਰਾ ਉਤਰੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੰਸਲਟੇਸ਼ਨ ਮੀਟਿੰਗ ਵਿਚ ਮਹਤੱਵਪੂਰਣ ਯੋਗਦਾਨ ਦੇਣ ਲਈ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕੰਸਲਟੇਸ਼ਨ ਮੀਟਿੰਗ ਦੌਰਾਨ ਜਿਨ੍ਹਾਂ ਪ੍ਰਮੁੱਖ ਖੇਤਰਾਂ 'ਤੇ ਚਾਨਣ ਪਾਇਆ ਗਿਆ ਉਨ੍ਹਾਂ ਵਿਚ ਮੁੱਖ ਰੂਪ ਨਾਲ ਸੜਕ ਬੁਨਿਆਦੀ ਢਾਂਚੇ ਵਿਚ ਸੁਧਾਰ, ਖੇਡ ਸਹੂਲਤਾਂ, ਜਲ੍ਹ ਸਪਲਾਈ, ਬਿਜਲੀ, ਟ੍ਰਾਂਸਪੋਰਟ, ਉਦਯੋਗਿਕ ਵਿਕਾਸ, ਸਰਕਾਰੀ ਸੰਪਤੀਆਂ ਦੀ ਬਿਹਤਰ ਵਰਤੋ, ਕੁਦਰਤੀ ਖੇਤੀਬਾੜੀ ਪੱਦਤੀਆਂ ਨੂੰ ਪ੍ਰੋਤਸਾਹਨ ਦੇਣਾ, ਨਸ਼ੇ ਦੇ ਨੈਟਵਰਕ ਦਾ ਖਾਤਮਾ, ਨਸ਼ੇ ਦੇ ਆਦੀ ਲੋਕਾਂ ਦਾ ਪੁਨਰਵਾਸ, ਸਮੂਚੀ ਸਿੰਚਾਈ ਜਲ੍ਹ ਵੰਡ, ਸਰਕਾਰੀ ਵਿਭਾਗਾਂ ਦਾ ਡਿਜੀਟਲੀਕਰਣ, ਅਧਿਕਾਰੀਆਂ ਲਈ ਆਵਾਸ ਸਹੂਲਤ, ਸਾਈਬਰ ਅਪਰਾਧ ਨਾਲ ਨਜਿਠਣਾ, ਸਮਰੱਥਾ ਨਿਰਮਾਣ ਅਤੇ ਆਵਾਜਾਈ ਪ੍ਰਬੰਧਨ ਆਦਿ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਮਾਜ ਦੇ ਵੱਖ-ਵੱਖ ਹਿੱਤਧਾਰਕਾਂ ਦੇ ਨਾਲ ਸਰਗਰਮ ਰੂਪ ਨਾਲ ਜੁੜ ਕੇ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਪ੍ਰਬੰਧਿਤ ਕੀਤੀਆਂ ਤਾਂ ਜੋ ਯਕੀਨੀ ਕੀਤਾ ਜਾ ਸਕੇ ਕਿ ਅਗਾਮੀ ਬਜਟ ਹਰਿਆਣਾਂ ਦੇ ਲੋਕਾਂ ਦੀ ਉਮੀਦਾਂ ਅਨੁਰੂਪ ਹੋਵੇ। ਇਸ ਤੋਂ ਪਹਿਲਾਂ, ਗੁਰੂਗ੍ਰਾਮ ਵਿਚ ਉਦਯੋਗ ਅਤੇ ਮੈਨੁਫੈਕਚਰਿੰਗ, ਹਿਸਾਰ ਵਿਚ ਕਿਸਾਨ ਅਤੇ ਖੇਤੀਬਾੜੀ ਵਿਗਿਆਨਕ, ਕੁਰੂਕਸ਼ੇਤਰ ਵਿਚ ਯੁਵਾ ਅਤੇ ਸਟਾਰਟਅੱਪ ਉਦਮੀ, ਪੰਚਕੂਲਾ ਵਿਚ ਵੱਖ-ਵੱਖ ਖੇਤਰਾਂ ਦੀ ਪ੍ਰਭਾਵਸ਼ਾਲੀ ਤੇ ਉਦਮੀ ਮਹਿਲਾਵਾਂ, ਪਾਣੀਪਤ ਵਿਚ ਕਪੜਾ ਉਦਯੋਗ ਦੇ ਪ੍ਰਤੀਨਿਧੀ ਅਤੇ ਫਰੀਦਾਬਾਦ ਵਿਚ ਮੈਨੂਫੈਕਚਰਿੰਗ ਹਿੱਤਧਾਰਕਾਂ ਸਮੇਤ ਵੱਖ-ਵੱਖ ਖੇਤਰਾਂ ਦੇ ਹਿੱਤਧਾਰਕਾਂ ਦੇ ਨਾਲ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਪ੍ਰਬੰਧਿਤ ਕੀਤੀ ਜਾ ਚੁੱਕੀਆਂ ਹਨ।
ਇਸ ਸਾਲ ਸੂਬਾ ਸਰਕਾਰ ਨੇ ਇੱਕ ਹੋਰ ਅਭਿਨਵ ਪਹਿਲ ਵੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸੂਬੇ ਵਿਚ ਪ੍ਰਬੱਧ ਨਾਗਰਿਕ ਬਜਟ 'ਤੇ ਆਨਲਾਇਨ ਸੁਝਾਅ ਦੇ ਸਕਦੇ ਹਨ। ਹੁਣ ਤੱਕ ਆਨਲਾਇਨ ਪੋਰਟਲ 'ਤੇ ਜਨਤਾ ਤੋਂ 10,000 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।
ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਮੰਤਰੀ, ਵਿਧਾਇਕ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਸਮੇਤ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।