ਚੰਡੀਗੜ੍ਹ ਯੂਨੀਵਰਸਿਟੀ ਦੇ ਟੂਰਿਜ਼ਮ ਤੇ ਹਾਸਪਿਟੈਲਿਟੀ ਮੈਨੇਜਮੈਂਟ ਦੇ ਪਾੜ੍ਹਿਆਂ ਨੇ 2023 ਤੇ 2024 ’ਚ 834 ਤੋਂ ਵੱਧ ਰਿਕਾਰਡਤੋੜ ਨੌਕਰੀਆਂ ਕੀਤੀਆਂ ਹਾਸਲ
ਹਰਜਿੰਦਰ ਸਿੰਘ ਭੱਟੀ
- ਦੇਸ਼ ਦੇ ਮੋਹਰੀ ਹੋਟਲਾਂ ਤੇ ਏਅਰਲਾਈਨ ਬ੍ਰਾਂਡਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਕੀਤੀ ਪੇਸ਼ਕਸ਼, ਸਾਲ 2023 ’ਚ 10 ਲੱਖ ਰੁਪਏ ਸਲਾਨਾ ਪੈਕੇਜ ਤੋਂ ਵੱਧ ਕੇ 2024 ’ਚ 21 ਲੱਖ ਰੁਪਏ ਸਲਾਨਾ ਦਾ ਮਿਲਿਆ ਪੈਕੇਜ
- 5 ਤਾਰਾ ਹੋਟਲਾਂ ’ਚ 327 ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੋਈ ਰਿਕਾਰਡਤੋੜ ਪਲੇਸਮੈਂਟ, ਏਅਰਲਾਈਨਾਂ ’ਚ 205 ਅਤੇ ਟ੍ਰੈਵਲ ਕੰਪਨੀਆਂ ’ਚ 73 ਵਿਦਿਆਰਥੀਆਂ ਦੀ ਪਲੇਸਟਮੈਂਟ ਨਾਲ ਚੋਟੀ ਦਾ ਸਥਾਨ ਕੀਤਾ ਹਾਸਲ
ਮੋਹਾਲੀ, 20 ਫਰਵਰੀ 2025 - ਚੰਡੀਗੜ੍ਹ ਯੂਨੀਵਰਸਿਟੀ ਦੇ ਟ੍ਰੈਵਲ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ 834 ਤੋਂ ਵੱਧ ਸਾਲ 2023 ਤੇ 2024 ਦੇ ਦੌਰਾਨ ਕੈਂਪਸ ਵਿਚ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ। ਪਿਛਲੇ ਸਾਲਾਂ ਦੀ ਤੁਲਨਾ ਵਿਚ ਇਸ ਵਿਭਾਗ ਦੇ ਵਿਦਿਆਰਥੀਆਂ ਨੂੰ 38 ਪ੍ਰਤੀਸ਼ਤ ਦੀ ਦਰ ਨਾਲ ਨੌਕਰੀ ਮਿਲਣ ਦੀਆਂ ਪੇਸ਼ਕਸ਼ਾਂ ’ਚ ਭਾਰੀ ਵਾਧਾ ਹੋਇਆ ਹੈ।ਜਦੋਂ ਕਿ ਚੰਡੀਗੜ੍ਹ ਯੂਨੀਵਰਸਿਟੀ, ਵਿਸ਼ਾ 2024 ਦੁਆਰਾ ਕਿਊਐੱਸ ਵਰਲਡ ਯੂਨੀਵਰਸਿਟੀ ਰੈਕਿੰਗ ’ਚ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ, ਦੇ 76 ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਵਿਚ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਸਾਲ 2023 ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ 10 ਲੱਖ ਰੁਪਏ ਸਲਾਨਾ ਦਾ ਪੈਕੇਜ ਮਿਲਿਆ ਸੀ। ਜੋ ਸਾਲ 2024 ਵਿਚ 21 ਲੱਖ ਰੁਪਏ ਸਲਾਨਾ ਦਾ ਹੋ ਗਿਆ ਹੈ। 2024 ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਪੇਸ਼ ਕੀਤਾ ਗਿਆ ਔਸਤਨ ਪੈਕੇਜ 3.31 ਲੱਖ ਰੁਪਏ ਸਲਾਨਾ ਦਾ ਸੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਦੇ 381 ਵਿਦਿਆਰਥੀਆਂ ਨੇ 2023 ਤੇ 2024 ਵਿਚ ਕੌਮਾਂਤਰੀ ਤੇ ਕੌਮੀ ਪੰਜ ਤਾਰਾ ਹੋਟਲਾਂ, ਕੁਇੱਕ ਸਰਵਿਸ ਰੈਸਟੋਰੈਂਟਾਂ ਤੇ ਰਿਟੇਲ ਮੈਨੇਜਮੈਂਟ ਕੰਪਨੀਆਂ ਵਿਚ ਨੌਕਰੀਆਂ ਹਾਸਲ ਕੀਤੀਆਂ। ਇਨ੍ਹਾਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਦੇ 327 ਵਿਦਿਆਰਥੀਆਂ ਨੇ ਪਿਛਲੇ 2 ਸਾਲਾਂ ਵਿਚ ਦ ਓਬਰਾਏ ਬੰਗਲੁਰੂ, ਹਿਲਟਨ ਬੰਗਲੁਰੂ, ਟ੍ਰਾਈਡੈਂਟ ਗੁੜਗਾਓਂ, ਦ ਓਬਰਾਏ ਉਦੈਵਿਲਾਸ, ਉਦੈਪੁਰ, ਰੈਡੀਸਨ ਜੈਪੁਰ ਸਿਟੀ ਸੈਂਟਰ, ਮੈਰੀਅਟ ਗੁੜਗਾਓਂ, ਸ਼ੈਰੇਟਨ ਹੈਦਰਾਬਾਦ, ਵਿਵਾਂਤਾ ਬਾਏ ਤਾਜ ਸੂਰਜਕੁੰਡ, ਤਾਜ ਲੇਕ ਪੈਲੇਸ ਉਦੈਪੁਰ, ਐਕੋਰ, ਇੰਪੀਰੀਅਲ ਦਿੱਲੀ, ਆਈਟੀਸੀ ਗ੍ਰੈਂਡ ਚੋਲਾ, ਦ ਲੀਲਾ ਪੈਲੇਸ ਜੈਪੁਰ, ਵਾਈਲਡਫਲਾਵਰ ਹਾਲ ਸ਼ਿਮਲਾ, ਪੁਲਮੈਨ ਅਤੇ ਓਬਰਾਏ ਸੁਖਵਿਲਾਸ ਸਮੇਤ 18 ਪੰਜ ਤਾਰਾ ਹੋਟਲਾਂ ਵਿਚ ਨੌਕਰੀਆਂ ਹਾਸਲ ਕੀਤੀਆਂ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ 310 ਵਿਦਿਆਰਥੀਆਂ ਨੂੰ ਦੁਨੀਆਂ ਦੀ ਨੰਬਰ ਇੱਕ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਵਰਲਡ ਫਲੋਰਿਡਾ, ਯੂਐੱਸਏ ਤੋਂ ਇੰਟਰਨਸ਼ਿਪ ਦੇ ਆਫ਼ਰ ਮਿਲੇ ਹਨਠ ਜਿਨ੍ਹਾਂ ਵਿਚ ਟ੍ਰੈਵਲ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ 76 ਵਿਦਿਆਰਥੀਆਂ ਨੇ ਹੁਣ ਤੱਕ ਇੰਟਰਨਸ਼ਿਪ ਪੂਰੀ ਕਰ ਲਈ ਹੈ ਤੇ ਉਨ੍ਹਾਂ ਨੂੰ ਨੌਕਰੀਆਂ ਦੀਆਂ ਪੇਸ਼ਕਸ਼ਾਂ ਵੀ ਮਿਲੀਆਂ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਦੀ ਸਿਖਲਾਈ ਦੀ ਪੇਸ਼ਕਸ਼ ਵੀ ਕੀਤੀ ਗਈ ਹੈ, ਜਿਸ ਦੌਰਾਨ ਉਨ੍ਹਾਂ ਟ੍ਰੇਨਿੰਗ ਸਟਾਪੇਂਡ ਦੇ ਤੌਰ ’ਤੇ ਪ੍ਰਤੀ ਮਹੀਨਾ 300 ਅਮਰੀਕੀ ਡਾਲਰ ਦਾ ਵੀ ਭੁਗਤਾਨ ਵੀ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਕੰਪਨੀ ਡਿਜ਼ਨੀਲੈਂਡ ਵਿਚ ਉਨ੍ਹਾਂ ਦੇ ਰਹਿਣ ਤੇ ਖਾਣ ਪੀਣ ਦਾ ਖਰਚ ਵੀ ਚੁੱਕੇਗੀ।
ਜਦੋਂ ਵੀ ਐਵੀਏਸ਼ਨ, ਟ੍ਰੈਵਲ ਐਂਡ ਟੂਰਿਸਟ ਸੈਕਟਰ ਦੀ ਗੱਲ ਆਉਂਦੀ ਹੈ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ 391 ਵਿਦਿਆਰਥੀਆਂ ਨੇ 2023 ਤੇ 2024 ਵਿਚ 7 ਲੱਖ ਰੁਪਏ ਪ੍ਰਤੀ ਸਲਾਨਾ ਦੇ ਪੈਕੇਜ ਨਾਲ 22 ਕੌਮਾਂਤਰੀ ਤੇ ਕੌਮੀ ਏਅਰਲਾਈਨਜ਼ ਤੇ ਟ੍ਰੈਵਲ ਕੰਪਨੀਆਂ ਵਿਚ ਨੌਕਰੀਆਂ ਹਾਸਲ ਕੀਤੀਆਂ ਹਨ।
ਏਵੀਏਸ਼ਨ ਦੇ ਖੇਤਰ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਵਿਚ 16 ਏਅਰਲਾਈਨਾਂ ਵੱਲੋਂ 205 ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। 2024 ਵਿਚ ਏਅਰਲਾਈਨਾ ਦੁਆਰਾ ਸੀਯੂ ਦੇ ਵਿਦਿਆਰਥੀਆਂ ਨੂੰ ਦਿੱਤੀਆਂ 95 ਨੌਕਰੀਆਂ ਵਿਚੋਂ 10 ਸੱਤ ਕੌਮਾਂਤਰੀ ਏਅਰਲਾਈਨਾਂ ਵੱਲੋਂ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਲੂਫਥਾਂਸਾ ਏਅਰਵੇਜ਼, ਬਿ੍ਰਟਿਸ਼ ਏਅਰਵੇਜ਼, ਏਅਰ ਫ਼ਰਾਂਸ, ਕਤਰ ਏਅਰਵੇਜ਼, ਕੂਵੈਤ ਏਅਰਵੇਜ਼, ਵਰਜਿਨ ਐਟਲਾਂਟਿਕ ਤੇ ਓਮਾਨ ਏਅਰਵੇਜ਼ ਸ਼ਾਮਲ ਸਨ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੀਆਂ ਪੇਸ਼ਕਸ਼ ਦੇਣ ਵਾਲੀਆਂ ਘਰੇਲੂ ਏਅਰਲਾਈਨਾਂ ਵਿਚ ਇੰਡੀਗੋ, ਗੋ ਏਅਰ, ਸਪਾਈਸ ਜੈੱਟ ਤੇ ਏਅਰ ਇੰਡੀਆ ਸ਼ਾਮਲ ਹਨ।
ਟੂਰ ਐਂਡ ਟ੍ਰੈਵਲ ਮੈਨੇਜਮੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ 73 ਵਿਦਿਆਰਥੀਆਂ ਨੇ 2023 ਅਤੇ 2024 ਵਿਚ ਨੌਕਰੀਆ ਹਾਸਲ ਕੀਤੀਆਂ। 2024 ਵਿਚ 12 ਟੂਰ ਐਂਡ ਟ੍ਰੈਵਲ ਮੈਨੇਜਮੈਂਟ ਕੰਪਨੀਆਂ, ਜਿਨ੍ਹਾਂ ਨੇ ਸਭ ਤੋਂ ਵੱਧ ਨੌਕਰੀਆਂ ਦੇ ਆਫ਼ਰ ਦਿੱਤੇ ਉਨ੍ਹਾਂ ਵਿਚੋਂ ਥਾਮਸਕੂਕ ਇੰਡੀਆ, ਪੀਕਯੂਅਰਟਰੇਲ, ਜੈਨਿਥ ਲਾਇਜ਼ਰ ਹੋਲੀਡੇਜ਼, ਈਜ਼ਮਾਈਟਰੀਪ ਡਾਟ ਕਾਮ, ਟੀਬੀਓ ਡਾਟ ਕਾਮ, ਐੱਸਆਈਟੀਏ, ਸੋਨਾਲੀਕਾ, ਬੀਓਯੂਟੀ, ਸਤਿਗੁਰੂ ਟ੍ਰੈਵਲਜ਼, ਅਕਬਰ ਟ੍ਰੈਵਲ ਤੇ ਐੱਸਓਟੀਸੀ ਸ਼ਾਮਲ ਹਨ।
ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਉਦਯੋਗਾਂ ਵਿਚ ਚੋਟੀ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਬ੍ਰਾਂਡਾਂ ਵਿਚ ਨੌਕਰੀਆਂ ਹਾਸਲ ਕਰਨ ਲਈ ਵਧਾਈ ਦਿੰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੀਯੂ ਦਾ ਯੂਨੀਵਰਸਿਟੀ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇਸ਼ ਦਾ ਸਭ ਤੋਂ ਵਧੀਆ ਹੋਟਲ ਮੈਨੇਜਮੈਂਟ ਦਾ ਇੰਸਟੀਚਿਊਟ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਕੇਵਲ ਆਪਣੇ ਵਿਦਿਆਰਥੀਆਂ ਨੂੰ 5ਵੇਂ ਸਮੈਸਟਰ ਲਈ ਇੰਟਰਨਸ਼ਿਪ ਲਈ ਭੇਜਦੇ ਹਾਂ, ਬਲਕਿ ਸਾਡੇ ਸਾਰੇ ਵਿਦਿਆਰਥੀਆਂ ਨੂੰ 6ਵੇਂ ਸਮੈਸਟਰ ਦੇ ਅੰਤ ਤਕ ਉਦਯੋਗਾਂ ਵਿਚ ਨੌਕਰੀਆਂ ਵੀ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਇੰਟਰਨਸ਼ਿਪ ਤੇ ਆਨ-ਦਾ-ਜਾਬ ਟ੍ਰੇਨਿੰਗ ਦੇ ਦੌਰਾਨ ਡਿਗਰੀ ਪੂਰਾ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਦੀ ਦਰ ਨਾਲ ਪਲੇਸਮੈਂਟ ਵੀ ਪ੍ਰਦਾਨ ਕਰਦੇ ਹਾਂ।