ਸਿਲੇਬਸਾਂ ਨੂੰ ਰੁਜ਼ਗਾਰਮੁਖੀ ਦਿਸ਼ਾ ਵਾਲਾ ਬਣਾਉਣਾ ਸਮੇਂ ਦੀ ਲੋੜ - VC ਪ੍ਰੋ. ਕਰਮਜੀਤ ਸਿੰਘ
- ਦੇਸ਼ ਦੀ ਉਨਤੀ ਵਾਸਤੇ ਦਿਹਾਤੀ ਖੇਤਰਾਂ ਦੇ ਵਿਿਦਆਰਥੀਆਂ ਲਈ ਉੱਚ ਸਿੱਖਿਆ ਬੇਹੱਦ ਜ਼ਰੂਰੀ - ਪ੍ਰੋ. ਕਰਮਜੀਤ ਸਿੰਘ, ਵਾਈਸ ਚਾਂਸਲਰ
- ਭਾਰਤ ਦੇ ਅਸੰਗਠਿਤ ਖੇਤਰ ਦੀਆਂ ਦਰਪੇਸ਼ ਚੁਣੌਤੀਆਂ ਨੂੰ ਸੰਬੋਧਨ ਹੋਣਾ ਜਰੂਰੀ - ਪ੍ਰਸਿੱਧ ਅਰਥਸ਼ਾਸਤਰੀ ਪ੍ਰੋ. ਅਰੁਣ ਕੁਮਾਰ
ਅੰਮ੍ਰਿਤਸਰ 20 ਫਰਵਰੀ, 2025 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਕਰਮਜੀਤ ਸਿੰਘ ਨੇ ਪ੍ਰਸਿੱਧ ਅਰਥਸ਼ਾਸਤਰੀ ਪ੍ਰੋਫੈਸਰ ਅਰੁਣ ਕੁਮਾਰ, ਜੋ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਹਨ, ਨਾਲ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਰੁਜ਼ਗਾਰ ਦੇ ਮੌਕੇ ਵਧਾਉਣ ਵਿੱਚ ਉੱਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਉੱਭਰ ਰਹੇ ਨੌਕਰੀ ਬਾਜ਼ਾਰ ਵਾਸਤੇ ਵਿਿਦਆਰਥੀਆਂ ਦੀ ਬਿਹਤਰ ਤਿਆਰੀ ਲਈ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਜੁੜਨਾ ਸਮੇਂ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਿਦਆਰਥੀਆਂ ਦੇ ਰੁਜ਼ਗਾਰ ਨੂੰ ਲੈ ਕੇ ਚਿੰਤਨਸ਼ੀਲ ਹੈ ਅਤੇ ਇਸ ਦਿਸ਼ਾ ਵਿਚ ਸਾਰਥਕ ਕਦਮ ਚੁੱਕਣ ਅਤੇ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੌਦਾ ਕਰਨ ਦੇ ਉਦੇਸ਼ ਨਾਲ ਸਮਕਾਲੀ ਜ਼ਰੂਰਤਾਂ, ਨਵੇਂ ਰੁਝਾਨਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਚੱਲ ਰਹੇ ਦੌਰ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਠਕ੍ਰਮਾਂ ਵਿਚ ਸੋਧ ਕਰੇਗੀ।
ਪ੍ਰੋ. ਕਰਮਜੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਯੂਨੀਵਰਸਿਟੀ ਦਾ ਆਉਣ ਵਾਲੇ ਅਕਾਦਮਿਕ ਸੈਸ਼ਨ ਵਿੱਚ ਹਾਈਬ੍ਰਿਡ ਮੋਡ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਦਾ ਵੀ ਵਿਚਾਰ ਹੈ। ਇਹ ਪਹਿਲ ਵੱਖ-ਵੱਖ ਸਮਾਜਿਕ-ਆਰਥਿਕ ਅਤੇ ਖੇਤਰੀ ਪਿਛੋਕੜਾਂ ਦੇ ਵਿਿਦਆਰਥੀਆਂ ਦੇ ਵਿਿਭੰਨ ਸਮੂਹ ਨੂੰ ਉਚੇਰੀ ਸਿਿਖਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬਣਾਏ ਜਾਣਗੇ ਜਿਸ ਨਾਲ ਹਰ ਇਕ ਤਕ ਵਿਿਦਆ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਵਧਦੀ ਬੇਰੁਜ਼ਗਾਰੀ ਦਰ ਨੂੰ ਹੱਲ ਕਰਨ ਲਈ ਉੱਚ ਸਿੱਖਿਆ ਵਿੱਚ ਸੁਧਾਰ ਦੀ ਵਕਾਲਤ ਕਰਦਿਆਂ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਢੁਕਵੇਂ ਪਾਠਕ੍ਰਮ ਵਿਕਸਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਪੇਂਡੂ ਵਿਕਾਸ ਅਤੇ ਸਮਾਜਿਕ ਤਰੱਕੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਆਪਣੇ ਯਤਨਾਂ ਰਾਹੀਂ, ਪ੍ਰੋ. ਕਰਮਜੀਤ ਸਿੰਘ ਦਾ ਉਦੇਸ਼ ਵਿਿਦਆਰਥੀਆਂ ਨੂੰ ਸਸ਼ਕਤ ਬਣਾਉਣਾ ਹੈ, ਇੱਕ ਅਜਿਹੀ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਹੈ ਜੋ ਆਰਥਿਕ ਵਿਕਾਸ ਅਤੇ ਚੰਗੇਰੀ ਸਮਾਜਿਕ ਤਬਦੀਲੀ ਦੇ ਸਮਰੱਥ ਹੋਵੇ।ਇਸ ਤੋਂ ਪਹਿਲਾਂ ਪੰਜਾਬ ਸਕੂਲ ਆਫ਼ ਇਕਨਾਮਿਕਸ ਦੇ ਮੁਖੀ, ਪ੍ਰੋ. ਮਨਦੀਪ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਆਪਣੇ ਸੈਸ਼ਨ ਦੌਰਾਨ, ਪ੍ਰੋ. ਅਰੁਣ ਕੁਮਾਰ ਨੇ ਭਾਰਤ ਦੀ ਆਰਥਿਕਤਾ ਵਿੱਚ ਅਸੰਗਠਿਤ ਖੇਤਰ ਦੀ ਮਹੱਤਵਪੂਰਨ ਭੂਮਿਕਾ 'ਤੇ ਚਰਚਾ ਕਰਦਿਆਂ ਜੀਡੀਪੀ ਵਿੱਚ ਲਗਭਗ 45 ਫੀਸਦ ਦੇ ਯੋਗਦਾਨ ਅਤੇ ਲਗਭਗ 90 ਫੀਸਦ ਕਾਰਜਬਲ ਦੇ ਰੁਜ਼ਗਾਰ ਨੂੰ ਕੇਂਦਰ ਵਿਚ ਰੱਖਿਆ। ਉਨ੍ਹਾਂ ਨੇ ਇਸ ਖੇਤਰ ਨੂੰ ਦਰਪੇਸ਼ ਚੁਣੌਤੀਆਂ ਨੂੰ ਨੋਟਬੰਦੀ ਦੇ ਨਤੀਜੇ ਅਤੇ ਬਲੂ-ਕਾਲਰ ਨੌਕਰੀਆਂ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰਭਾਵ ਵਰਗੇ ਵਿਆਪਕ ਮੁੱਦਿਆਂ ਨਾਲ ਜੋੜਿਆ। ਉਨ੍ਹਾਂ ਮਹਾਤਮਾ ਗਾਂਧੀ ਦੇ ਪੇਂਡੂ ਵਿਕਾਸ ਦੇ ਵਿਚਾਰਾਂ ਨੂੰ ਭਾਰਤੀ ਅਰਥਵਿਵਸਥਾ ਦੇ ਟਿਕਾਊ ਵਿਕਾਸ ਲਈ ਜ਼ਰੂਰੀ ਦੱਸਿਆ। ਇਸ ਤੋਂ ਇਲਾਵਾ, ਪ੍ਰੋ. ਕੁਮਾਰ ਨੇ ਅਧਿਕਾਰਤ ਡੇਟਾ ਇਕੱਠਾ ਕਰਨ ਦੀ ਮੌਜੂਦਾ ਵਿਧੀ ਦੀ ਆਲੋਚਨਾ ਕਰਦਿਆਂ ਆਰਥਿਕ ਸਿਹਤ ਦੇ ਸਹੀ ਮੁਲਾਂਕਣ ਵਿੱਚ ਖਾਸ ਕਰਕੇ ਅਸੰਗਠਿਤ ਖੇਤਰ ਦੇ ਸੰਬੰਧ ਵਿੱਚ ਰੁਕਾਵਟ 'ਤੇ ਚਰਚਾ ਕੀਤੀ ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪ੍ਰੋ. ਕੁਮਾਰ ਨੂੰ ਇੱਕ ਪਲਾਂਟਰ ਅਤੇ ਇੱਕ ਰਵਾਇਤੀ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਨੇ ਨਾ ਸਿਰਫ਼ ਆਰਥਿਕ ਚੁਣੌਤੀਆਂ ਪ੍ਰਤੀ ਜਾਗਰੂਕਤਾ ਵਧਾਈ ਸਗੋਂ ਸਮਕਾਲੀ ਚੁਣੌਤੀਆਂ ਦੇ ਸਾਹਮਣੇ ਸਿੱਖਣ ਅਤੇ ਨਵੀਨਤਾ ਵਾਲੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਪੇਸ਼ ਕੀਤਾ।
ਯੂਪੀਐਲ ਗਰੁੱਪ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 8 ਵਿਿਦਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਅੰਮ੍ਰਿਤਸਰ, 20 ਫਰਵਰੀ, 2025 - ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਐਮ.ਐਸਸੀ. ਵਾਤਾਵਰਣ ਵਿਿਗਆਨ, ਐਮ.ਐਸਸੀ. ਕੈਮਿਸਟਰੀ, ਬੀ.ਟੈਕ. ਮਕੈਨੀਕਲ ਇੰਜੀਨੀਅਰਿੰਗ ਅਤੇ ਬੀ.ਟੈਕ. ਸਿਵਲ ਇੰਜੀਨੀਅਰਿੰਗ - ਬੈਚ 2024 ਅਤੇ 2025 ਦੇ ਵਿਿਦਆਰਥੀਆਂ ਲਈ ਕਰਵਾਏ ਕੈਂਪਸ ਪਲੇਸਮੈਂਟ ਡਰਾਈਵ ਮੌਕੇ 8 ਵਿਿਦਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਯੂਪੀਐਲ ਗਰੁੱਪ ਵੱਲੋਂ ਦਿੱਤੀ ਗਈ। 4 ਸੀਨੀਅਰ ਮੈਂਬਰਾਂ ਦੀ ਇੱਕ ਟੀਮ ਨੇ ਵਿਿਦਆਰਥੀਆਂ ਦੇ ਇੰਟਰਵਿਊ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਜਿਸ ਵਿਚ ਬੈਚ 2025 ਦੇ 8 ਵਿਿਦਆਰਥੀਆਂ ਦੀ ਚੋਣ ਕੀਤੀ। ਇਹ ਵਿਿਦਆਰਥੀ ਜੂਨ 2025 ਵਿੱਚ ਆਪਣੇ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀਆਂ ਨੌਕਰੀਆਂ 'ਤੇ ਚਲੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਡਾ. ਅਮਿਤ ਚੋਪੜਾ, ਡਾਇਰੈਕਟਰ ਨੇ ਦੱਸਿਆ ਕਿ ਯੂਪੀਐਲ ਗਰੁੱਪ ਇੱਕ ਭਾਰਤੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਮੁੱਖ ਦਫਤਰ ਮੁੰਬਈ ਵਿੱਚ ਹੈ। ਕੰਪਨੀ ਐਗਰੋਕੈਮੀਕਲ, ਇੰਡਸਟਰੀਅਲ ਕੈਮੀਕਲ, ਕੈਮੀਕਲ ਇੰਟਰਮੀਡੀਏਟਸ ਅਤੇ ਸਪੈਸ਼ਲਿਟੀ ਕੈਮੀਕਲ ਤਿਆਰ ਤੇ ਮਾਰਕੀਟ ਕਰਦੀ ਹੈ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਯੂਪੀਐਲ ਗਰੁੱਪ ਵਿੱਚ ਵਿਿਦਆਰਥੀਆਂ ਦੀ ਚੋਣ ਲਈ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ।