ਡਾ.ਬੀ.ਆਰ ਅੰਬੇਦਕਰ ਬਾਬਾ ਸਾਹਿਬ ਜੀ ਦੇ ਬੁੱਤ ਨਾਲ ਭੰਨ-ਤੋੜ ਕਰਨ ਵਾਲੀ ਨੀਚ ਹਰਕਤ ਦੀ ਕਰਦੇ ਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਾ :- ਲੰਬੜਦਾਰ ਹਰਚੰਦ ਜਖਵਾਲੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 29 ਜਨਵਰੀ 2025:- ਡਾਕਟਰ.ਬੀ.ਆਰ ਅੰਬੇਦਕਰ ਬਾਬਾ ਸਾਹਿਬ ਜੀ ਦੇ ਬੁੱਤ ਨਾਲ ਸ਼ਰਾਰਤੀ ਵਿਅਕਤੀ ਵੱਲੋਂ ਭੰਨ-ਤੋੜ ਤੇ ਛੇੜਛਾੜ ਕਰਨ ਦੀ ਹਰਕਤ ਦੀ ਅਸੀਂ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੰਬੜਦਾਰ ਹਰਚੰਦ ਸਿੰਘ ਜਖਵਾਲੀ ਨੇ ਅੱਜ ਪਿੰਡ ਜਖਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਤੇ ਸਥਾਪਿਤ ਡਾ.ਬੀ.ਆਰ ਅੰਬੇਦਕਰ ਸਾਹਿਬ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਅਜਿਹੇ ਸਮਾਜ ਵਿਰੋਧੀ ਅੰਨਸਰ ਵੱਡੀ ਸਾਜਿਸ਼ ਤਹਿਤ ਅਜਿਹੇ ਘਨੌਣੀ ਹਰਕਤ ਕਰਦੇ ਹਨ ਜਿਨਾਂ ਦਾ ਮਕਸਦ ਸਮਾਜ ਵਿੱਚ ਵੰਡੀਆਂ ਪਾਉਣ ਅਤੇ ਦੰਗੇ ਫਸਾਦ ਕਰਾਉਣਾ ਹੈ।ਇਸ ਤੋਂ ਇਲਾਵਾ ਸ:ਭੁੱਟਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦਿਆ ਕਿਹਾ ਕਿ ਗਣਤੰਤਰ ਦਿਵਸ ਮੌਕੇ ਪੰਜਾਬ ਹਾਈ ਅਲਟਰ ਹੋਣ ਦੇ ਬਾਵਜੂਦ ਅੰਮ੍ਰਿਤਸਰ ਸ਼ਹਿਰ ਵਿੱਚ ਅਜਿਹੀ ਮਾੜੀ ਘਟਨਾ ਦਾ ਹੋਣਾ ਮੌਜੂਦਾ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਦਾ ਹੈ ਜਿਨਾਂ ਨੇ ਆਪਣੀ ਡਿਊਟੀ ਵਿੱਚ ਕੋਤਾਹੀ ਕੀਤੀ। ਉਹਨਾਂ ਦੀ ਜਾਂਚ ਹੋ ਕੇ ਉਹਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕੀ ਭਵਿੱਖ ਵਿੱਚ ਅਜਿਹੀ ਮਾੜੀ ਘਟਨਾ ਨਾ ਹੋ ਸਕੇ।ਇਸ ਮੌਕੇ ਸੁਰਜੀਤ ਸਿੰਘ, ਕਰਮ ਸਿੰਘ, ਜਸਵਿੰਦਰ ਕੌਰ, ਸਾਹਿਬ ਕੌਰ,ਮਨਦੀਪ ਕੌਰ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸੁੱਚਾ ਸਿੰਘ,ਜੈ ਸਿੰਘ ਬਾੜਾ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਹਾਜ਼ਰ ਸਨ।