ਗਣਤੰਤਰ ਦਿਵਸ ਦੇ ਮੌਕੇ ਤੇ ਪ੍ਰਿੰਸੀਪਲ ਰਿਫਤ ਵਹਾਬ ਦਾ ਵਿਸ਼ੇਸ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 26 ਜਨਵਰੀ,2025 : ਸਿੱਖਿਆ ਦੇ ਖੇਤਰ ਵਿੱਚ ਪਿਛਲੇ 13 ਸਾਲਾਂ ਤੋਂ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਓ-ਏਸਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਿਫਤ ਵਹਾਬ ਨੂੰ ਅੱਜ ਡਾ.ਜ਼ਾਕਿਰ ਹੁਸੈਨ ਸਟੇਡਿਅਮ ਮਾਲੇਰਕੋਟਲਾ ਵਿਖੇ 76ਵੇਂ ਗਣਤੰਤਰ ਦਿਵਸ ਸਮਾਰੋਹ ਮੌਕੇ ਤੇ ਸੰਸਦੀ ਮਾਮਲੇ ਕੈਬਿਨੇਟ ਮੰਤਰੀ ਪੰਜਾਬ ਸਰਕਾਰ ਮਾਨਯੋਗ ਡਾਕਟਰ ਰਵਜੋਤ ਸਿੰਘ,ਮਾਨਯੋਗ
ਐਮ.ਐਲ.ਏ ਮਾਲੇਰਕੋਟਲਾ ਡਾਕਟਰ ਜਮੀਲ -ਉਰ ਰਹਿਮਾਨ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲਾ ਮਾਲੇਰਕੋਟਲਾ ਡਾ.ਪੱਲਵੀ ਵਲੋਂ ਵਿਸ਼ੇਸ ਸਨਮਾਨ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਤ ਕੀਤਾ ਗਿਆ ।
ਸ਼੍ਰੀਮਤੀ ਰਿਫਤ ਵਹਾਬ ਪਿਛਲੇ 20 ਸਾਲਾਂ ਤੋਂ ਬਤੌਰ ਅਧਿਆਪਿਕਾ ਤੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਉਦੇ ਆ ਰਹੇ ਹਨ ਜਿਸਦੇ ਲਈ ਉਹ ਵਧਾਈ ਦੇ ਪਾਤਰ ਹਨ।