ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਤੋਂ ਲੰਘੀ ਵੰਦੇ ਭਾਰਤ ਟਰੇਨ, ਪਹੁੰਚੀ ਕਸ਼ਮੀਰ, ਵੇਖੋ ਵੀਡੀਓ
ਜੰਮੂ, 25 ਜਨਵਰੀ, 2025: ਕੱਟੜਾ ਤੋਂ ਸ੍ਰੀਨਗਰ ਤੱਕ ਜਾਣ ਵਾਲੀ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਵੰਦੇ ਭਾਰਤ ਐਕਸਪ੍ਰੈਸ ਅੱਜ ਸਵੇਰੇ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋਈ। ਰੇਲ ਗੱਡੀ ਵੱਲੋਂ ਚੇਨਾਬ ਨਦੀ ’ਤੇ ਬਣੇ ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਨੂੰ ਵੀ ਪਾਰ ਕੀਤਾ ਗਿਆ।
ਇਸ ਰੇਲ ਗੱਡੀ ਵਿਚ ਬਰਫ ਤੋਂ ਬਚਾਅ ਲਈ ਗਰਮ ਪਾਣੀ ਤੇ ਸ਼ੀਸ਼ੇ ਸਾਫ ਕਰਨ ਲਈ ਵਿਸ਼ੇਸ਼ ਯੰਤਰ ਫਿੱਟ ਕੀਤੇ ਗਏ ਹਨ।