ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਦੌਰਾਨ ਪਿੰਡ ਦੇ ਲੋਕਾਂ ਨੂੰ ਕੀਤਾ ਜਾਗਰੂਕ
ਫਾਜਿਲਕਾ 22 ਜਨਵਰੀ 2025 - ਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਵਿੱਚ ਜਿਲ੍ਹੇ ਦੇ ਸਬ ਸੈਂਟਰ ਮੂਲਿਆਂਵਾਲੀ ਸੀ.ਐਚ.ਸੀ. ਡੱਬ ਵਾਲਾ ਕਲਾਂ ਵਿਖੇ ਮਮਤਾ ਦਿਵਸ ਦੌਰਾਨ ਸਿਹਤ ਸਟਾਫ਼ ਵੱਲੋਂ ਟੀਕਾਕਰਣ ਦੇ ਨਾਲ ਨਾਲ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟੀਕਾਕਰਣ, ਸੰਤੁਲਿਤ ਭੋਜਨ ਅਤੇ ਸੰਸਥਾਗਤ ਜਨੇਪੇ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਦੋਰਾਨ ਸ.ਬਲਜਿੰਦਰ ਸਿੰਘ ਵੈਰੜ (ਡਾਇਰੈਕਟਰ ਮੰਡੀ ਬੋਰਡ ਪੰਜਾਬ) ਰਮੇਸ਼ ਕੁਮਾਰ ਫਾਰਮੇਸੀ ਅਫਸਰ (ਡਿਸਪੈਂਸਰੀ ਜਿਲਾ ਪ੍ਰੀਸ਼ਦ) ਤਰਸੇਮ ਸਿੰਘ ਮ ਪ ਹ ਵ (ਮੇਲ) ਮਮਤਾ ਰਾਣੀ ਮ ਪ ਹ ਵ (ਫੀਮੇਲ) ਸੰਦੀਪ ਕੁਮਾਰ,ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਪਿੰਡ ਦੇ ਲੋਕ ਹਾਜ਼ਰ ਸਨ।