13ਵਾਂ ਸਲਾਨਾ "ਦਾ-ਸਿੱਖ ਅਵਾਰਡਜ਼ 2024" 26 ਦਸੰਬਰ ਨੂੰ ਦੁਬਈ 'ਚ: ਡਾ. ਹਰਮੀਕ ਸਿੰਘ
- ਪੰਜਾਬ 'ਚੋਂ ਨਰੇਸ਼ ਰੁਪਾਣਾ ਜੀ ਨੂੰ 'ਦਾ-ਸਿੱਖ ਅਵਾਰਡਜ਼' 2024 ਦੁਬਈ 'ਚ ਜਾਣ ਦਾ ਮਿਲਿਆ ਸੱਦਾ ਪੱਤਰ
ਮਨਜੀਤ ਸਿੰਘ ਢੱਲਾ
ਦੁਬਈ,21 ਦਸੰਬਰ 2024 - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਖ-ਵੱਖ ਦੇਸ਼ਾਂ ਵਿਚ ਸਮੂਹ ਪੰਜਾਬੀ ਭਾਈਚਾਰੇ ਵੱਲੋਂ 13ਵਾਂ ਸਲਾਨਾ ਦਾ-ਸਿੱਖ ਅਵਾਰਡਜ਼ ਮਿਤੀ 26 ਦਸੰਬਰ 2024 ਨੂੰ ਸ਼ਾਮ 6: 00 ਵਜੇ ਦ- ਐਚ ਹੋਟਲ ਸ਼ੇਖ ਜਾਇਦ ਰੋਡ ਦੁਬਈ ਵਿਖੇ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਮੱਧ ਏਸ਼ੀਆ ਦੀ ਵੱਕਾਰੀ ਕੰਪਨੀ (ਪਲੈਨ ਬੀ-ਗਰੁੱਪ) ਦੁਬਈ ਦੇ ਸੰਸਥਾਪਕ ਤੇ ਮਾਲਕ ਡਾ. ਹਰਮੀਕ ਸਿੰਘ ਨੇ ਦੁਬਈ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ 'ਦੇਸ਼ ਪ੍ਰਦੇਸ' ਵਿਚ ਬੈਠੇ ਪੰਜਾਬੀ ਭਾਈਚਾਰੇ ਦੁਆਰਾ ਵੱਖ ਦੇਸ਼ਾਂ ਵਿਚ 'ਸਿੱਖ ਅਵਾਰਡ' ਦੇ ਬੈਨਰ ਹੇਠ ਇਹ ਸਮਾਗਮ ਕਰਵਾਏ ਜਾਂਦੇ ਹਨ। ਜਿੱਥੇ ਇਸ ਸਮਾਗਮ ਨੂੰ ਸਿੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਹਸਤੀਆਂ ਵਪਾਰ, ਮਨੋਰੰਜਨ, ਪੰਥ ਸ਼ਖ਼ਸੀਅਤਾਂ ਤੇ ਸਿੱਖ,ਖੇਡਾਂ, ਮੀਡੀਆ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਸਿੱਖਾਂ ਦਾ ਜਸ਼ਨ ਮਨਾਉਣ ਉਪਰੰਤ ਚਾਰ ਸੌ ਤੋਂ ਵਧੇਰੇ ਪ੍ਰਭਾਵਸ਼ਾਲੀ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਅਵਾਰਡਜ਼ ਉਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਪੇਸ਼ ਕੀਤੇ ਜਾਣਗੇ ਜਿਨ੍ਹਾਂ ਨੇ ਆਪਣੇ ਚੁਣੇ ਹੋਏ ਗਤੀਵਿਧੀ ਦੇ ਖੇਤਰ ਵਿਚ ਬੇਮਿਸਾਲ ਮਾਪਦੰਡਾਂ ਨੂੰ ਪਾਰ ਕੀਤਾ ਹੈ । ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਜਲੰਧਰ ਦੂਰਦਰਸ਼ਨ ਕੇਂਦਰ ਦੇ ਪ੍ਰਸਿੱਧ ਮੰਚ ਸੰਚਾਲਕ ਸ੍ਰੀ ਨਰੇਸ਼ ਰੁਪਾਣਾ ਜੀ ਦਾ ਸਿੱਖ ਅਵਾਰਡਜ਼ 2024 ਦੁਬਈ ਵਿਚ ਜਾਣ ਦਾ ਸੱਦਾ ਪੱਤਰ ਮਿਲਿਆ ਹੈ। ਸ੍ਰੀ ਨਰੇਸ਼ ਰੁਪਾਣਾ ਜੀ ਵੱਲੋਂ ਇਸ ਸਮਾਗਮ ਦਾ ਸੱਦਾ ਪੱਤਰ ਮਿਲਣ ਤੇ (ਪਲਾਨ ਬੀ ਗਰੁੱਪ) ਦੇ ਸੰਚਾਲਕ ਡਾ. ਹਰਮੀਕ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।
ਦਾ ਸਿੱਖ ਅਵਾਰਡਜ਼ ਵਿਚ ਸ਼ਾਮਿਲ ਹੋਣ ਤੇ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਜੈਤੋ ਸ਼ਹਿਰ ਦੇ ਸੀਨੀਅਰ ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਸਰੀ (ਕਨੇਡਾ) ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਹਰਦਮ ਸਿੰਘ ਮਾਨ ਜੈਤੋ, ਜਸਵਿੰਦਰ ਸਿੰਘ ਲੰਡਨ,ਜਸਵਿੰਦਰ ਸਿੰਘ ਬਰਾੜ ਅਮਰੀਕਾ, ਪੱਤਰਕਾਰ ਮਨਜੀਤ ਸਿੰਘ ਢੱਲਾ ਜੈਤੋ ਆਦਿ ਨੇ ਸ੍ਰੀ ਨਰੇਸ਼ ਰੁਪਾਣਾ ਜੀ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਤੇ ਵਧਾਈ ਦਿੱਤੀ।