ਹਰਿਆਣਾ ਤੋਂ ਸ਼ੁਰੂ ਹੋਇਆ ਦੇਸ਼ਵਿਆਪੀ 100 ਦਿਨਾਂ ਸਘਨ ਟੀ.ਬੀ. ਉਨਮੂਲਨ ਮੁਹਿੰਮ , ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਪੰਚਕੂਲਾ ਤੋਂ ਕੀਤੀ ਸ਼ੁਰੂਆਤ
- ਹਰਿਆਣਾ ਲਈ 10 ਨਿਕਸ਼ੈ ਵਾਹਨਾਂ ਨੂੰ ਵੀ ਝੰਡੀ ਦਿਖਾ ਕੇ ਕੀਤਾ ਰਵਾਨਾ
- ਕੇਂਦਰੀ ਮੰਤਰੀ ਨੈ ਸਿਹਤ ਖੇਤਰ ਵਿਚ ਕੀਤੀ ਗਈ ਵਰਨਣਯੋਗ ਪ੍ਰਗਤੀ ਦੇ ਲਈ ਕੀਤੀ ਹਰਿਆਣਾ ਸਰਕਾਰ ਦੀ ਸ਼ਲਾਘਾ
- ਹਰਿਆਣਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਗਰੀਬ ਲੋਕਾਂ ਦੇ ਮੁਫਤ ਇਲਾਜ 'ਤੇ 2700 ਕਰੋੜ ਰੁਪਏ ਦੀ ਰਕਮ ਖਰਚ ਕੀਤੀ - ਜੇ ਪੀ ਨੱਡਾ
ਚੰਡੀਗੜ੍ਹ, 7 ਦਸੰਬਰ 2024 - ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਅੱਜ ਹਰਿਆਣਾ ਦੇ ਪੰਚਕੂਲਾ ਜਿਲ੍ਹੇ ਤੋਂ ਦੇਸ਼ਵਿਆਪੀ 100 ਦਿਨਾਂ ਸੰਘਨ ਟੀਬੀ ੳਨਤਮੂਲਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਦੇਸ਼ ਦੇ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ 347 ਜਿਲ੍ਹਿਆਂ ਵਿਚ ਲਾਗੂ ਕੀਤੀ ਜਾਵੇਗੀ। ਪੰਚਕੂਲਾ ਵਿਚ ਪ੍ਰਬੰਧਿਤ ਕੌਮੀ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਕਿਹਾ ਕਿ 100 ਦਿਨ ਦੇ ਇਸ ਟੀਵੀ ਸਘਨ ਮੁਹਿੰਮ ਤਹਿਤ ਪੂਰੇ ਦੇਸ਼ ਵਿਚ ਟੀਬੀ ਤੋਂ ਬਹੁਤ ਵੱਧ ਪ੍ਰਭਾਵਿਤ 347 ਜਿਲ੍ਹਿਆਂ 'ਤੇ ਗੰਭੀਰਤਾ ਨਾਲ ਫੋਕਸ ਕੀਤਾ ਜਾਵੇਗਾ ਅਤੇ ਟੀਬੀ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਟੀਬੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ, ਸਿਹਤ ਮੰਤਰੀ ਸੁਸ੍ਰੀ ਕੁਮਾਰੀ ਆਰਤੀ ਸਿੰਘ ਰਾਓ ਵੀ ਮੌਜੂਦ ਸਨ।
ਸਿਹਤ ਖੇਤਰ ਵਿਚ ਕੀਤੀ ਗਈ ਵਰਨਣਯੋਗ ਪ੍ਰਗਤੀ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੈ ਕਿਹਾ ਕਿ ਹਰਿਆਣਾ ਵਿਚ ਲਗਾਤਾਰ ਮੈਡੀਕਲ ਇੰਫ੍ਰਾਸਟਕਚਰ 'ਤੇ ਜੋਰ ਦਿੱਤਾ ਜਾ ਰਿਹਾ ਹੈ। ਸਾਲ 2014 ਵਿਚ ਹਰਿਆਣਾ ਵਿਚ ਜਿੱਥੇ 6 ਮੈਡੀਕਲ ਕਾਲਜ ਹੁੰਦੇ ਸਨ, ਉਨ੍ਹਾਂ ਦੀ ਗਿਣਤੀ ਵੱਧ ਕੇ ਅੱਜ 15 ਹੋ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇ, ਹਰਿਆਣਾ ਸਰਕਾਰ ਦਾ ਹਰ ਜਿਲ੍ਹਾ ਵਿਚ ਮੈਡੀਕਲ ਕਾਲਜ ਖੋਲਣ ਦਾ ਸੰਕਲਪ ਹੈ। ਐਮਬੀਬੀਐਸ ਦੀ ਸੀਟਾਂ ਜੋ ਸਾਲ 2014 ਵਿਚ 650 ਹੁੰਦੀ ਸੀ, ਉਨ੍ਹਾਂ ਦੀ ਗਿਣਤੀ ਵੱਧ ਕੇ ਅੱਜ 2185 ਹੋ ਗਈ ਹੈ। ਉੱਥੇ, ਪੀਜੀ ਸੀਟਾਂ ਦੀ ਗਿਣਤੀ ਵਿਚ 243 ਤੋਂ ਵੱਧ ਕੇ 889 ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਦੇਸ਼ ਵਿਚ ਸਿਰਫ 6 ਏਮਸ ਸਨ, ਜਦੋਂ ਕਿ ਅੱਜ 22 ਏਕਸ ਹਨ। ਹਰਿਆਣਾ ਦੇ ਰਿਵਾੜੀ ਵਿਚ ਵੀ ਏਮਸ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋ੧ਨਾ ਤਹਿਤ 1 ਕਰੋੜ 22 ਲੱਖ ਆਯੂਸ਼ਮਾਨ ਕਾਰਡ ਬਣਾਏ ਗਏ ਹਨ ਅਤੇ ਹਸਪਤਾਲਾਂ ਵਿਚ 18 ਲੱਖ 50 ਹਜਾਰ ਏਡਮਿਸ਼ਨ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹੋਏ ਹਨ। ਹਰਿਆਣਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਮੁਫਤ ਇਲਾਜ ਦੇਣ ਦੀ ਸਹੂਲਤਾਂ 'ਤੇ 2700 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਹੈ, ਜੋ ਸ਼ਲਾਘਾਯੋਗ ਹੈ।
ਸ੍ਰੀ ਜੇ ਪੀ ਨੱਡਾ ਨੇ ਕਿਹਾ ਕਿ 70 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਕੇਂਦਰ ਸਰਕਾਰ ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਤਕ ਦੇ ਇਲਾਜ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਇਹ ਕਦਮ ਸਿਹਤ ਖੇਤਰ ਵਿਚ ਇਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਹਿਲ ਤਹਿਤ ਹਰਿਆਣਾ ਨੇ 70,000 ਵਯਾ ਵੰਦਨਾ ਕਾਰਡ ਬਣਾਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਨਵਜਾਤ ਸ਼ਿਸ਼ੂ ਅਤੇ ਮਾਤਰਤਵ ਸੁਰੱਖਿਆ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਨਵਜਾਤ ਸ਼ਿਸ਼ੂ ਚੈਕਅੱਪ ਦਿੱਤੇ 63 ਫੀਸਦੀ ਤੋਂ ਵੱਧ ਕੇ 85 ਫੀਸਦੀ ਹੋ ਗਈ ਹੈ ਅਤੇ ਸੰਸਥਾਗਤ ੧ਨਮ ਦਰ 80 ਫੀਸਦੀ ਤੋਂ ਵੱਧ ਕੇ 94 ਫੀਸਦੀ ਤਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਸੰਪੂਰਣ ਟੀਕਾਕਰਣ ਕਵਰੇਜ ਦੀ ਦਰ ਵੀ 79 ਫੀਸਦੀ ਤੋਂ ਵੱਧ ਕੇ 92 ਫੀਸਦੀ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਸਾਲ 2030 ਤਕ ਲਗਾਤਾਰ ਵਿਕਾਸ ਟੀਚੇ ਦੀ ਪ੍ਰਗਤੀ ਦੀ ਪ੍ਰਾਪਤੀ ਤੋਂ ਪਹਿਲਾਂ ਭਾਰਤ ਨੂੰ ਟੀਬੀ ਮੁਕਤ ਕਰਨ ਦਾ ਦਿੱਤਾ ਵਿਜਨ
ਕੇਂਦਰੀ ਮੰਤਰੀ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2030 ਤਕ ਲਗਾਤਾਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਤੋਂ ਪਹਿਲਾਂ ਭਾਰਤ ਨੂੰ ਟੀਬੀ ਮੁਕਤ ਕਰਨ ਦਾ ਵਿਜਨ ਰੱਖਿਆ ਹੈ। ਇਸੀ ਵਿਜਨ ਦੇ ਤਹਿਤ ਇਕ ਨਵੀਂ ਉਰਜਾ ਤੇ ਗਤੀ ਦੇ ਨਾਲ ਅੱਜ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟੀਬੀ ਦੇ ਰੋਗੀਆਂ ਦੀ ਗਿਣਤੀ ਵਿਚ ਅੱਜ ਬਹੁਤ ਕਮੀ ਆਈ ਹੈ, ਸਾਲ 2015 ਵਿਚ ਗਿਰਾਵਟ ਦਰ 8.3 ਫੀਸਦੀ ਸੀ, ਜੋ ਅੱਜ 17.7 ਫੀਸਦੀ ਹ, ਜੋ ਵਿਸ਼ਵ ਔਸਤ ਤੋਂ ਕਿਤੇ ਵੱਧ ਹੈੈ। ਵਿਸ਼ਵ ਸੰਗਠਨ ਨੇ ਵੀ ਭਾਰਤ ਵਿਚ ਟੀਬੀ ਦਰ ਦੀ ਕਮੀ ਦੀ ਸ਼ਲਾਘਾ ਕੀਤੀ ਹੈ। ਉੱਥੇ ਹੀ, ਪਿਛਲੇ 10 ਸਾਲਾਂ ਵਿਚ ਟੀਬੀ ਤੋਂ ਹੋਣ ਵਾਲੀ ਮੌਤ ਦਰ ਵਿਚ ਵੀ 21.4 ਫੀਸਦੀ ਦੀ ਕਮੀ ਆਈ ਹੈ।
ਸ੍ਰੀ ਜੇ ਪੀ ਨੱਡਾ ਨੇ ਕਿਹਾ ਕਿ ਟੀਬੀ ਸੇਵਾਵਾਂ ਨੂੰ ਰੋਗੀ-ਅਨੁਕੂਲ ਅਤੇ ਵਿਕੇਂਦ੍ਰੀਕ੍ਰਿਤ ਬਨਾਉਣ ਲਈ ਕੀਤੀ ਗਈ ਰਣਨੀਤੀਆਂ ਅਪਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਟੀਬੀ ਦਾ ਪਤਾ ਸਮੇਂ ਤੋਂ ਪਹਿਲਾਂ ਹੀ ਚੱਲ ਜਾਂਦਾ ਹੈ, ਜਿਸ ਦਾ ਕੇ੍ਰਡਿਟ ਪੂਰੇ ਦੇਸ਼ ਵਿਚ 1.7 ਲੱਖ ਤੋਂ ਵੱਧ ਆਯੂਸ਼ਮਾਨ ਅਰੋਗਯ ਮੰਦਿਰਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਾਲ 2014 ਵਿਚ 120 ਲੈਬਾਂ ਦੇ ਮੁਕਾਬਲੇ ਇੰਨ੍ਹਾਂ ਦੀ ਗਿਣਤੀ ਨੂੰ ਵਧਾ ਕੇ ਅੱਜ 8,293 ਤੱਕ ਕਰ ਕੇ ਲਾਗੂ ਸੇਵਾਵਪਾਂ ਨੂੰ ਮਹਤੱਵਪੂਰਨ ਰੂਪ ਨਾਲ ਵਧਾਇਆ ਹੈ।
1.17 ਕਰੋੜ ਤੋਂ ਵੱਧ ਟੀਬੀ ਰੋਗੀਆਂ ਨੂੰ ਡੀਬੀਟੀ ਰਾਹੀਂ 3,338 ਕਰੋੜ ਰੁਪਏ ਦੀ ਨਿਕਸ਼ੇ ਸਹਾਇਤਾ ਪ੍ਰਦਾਨ ਕੀਤੀ ਗਈ
ਸ੍ਰੀ ਨੱਡਾ ਨੇ ਕਿਹਾ ਕਿ 1.17 ਕਰੋੜ ਤੋਂ ਵੱਧ ਟੀਬੀ ਰੋਗੀਆਂ ਨੂੰ ਡੀਬੀਟੀ ਰਾਹੀਂ 3,338 ਕਰੋੜ ਰੁਪਏ ਦੀ ਨਿਕਸ਼ੇ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉੱਥੇ ਹੀ, ਸਰਕਾਰ ਨੇ ਹਾਲ ਹੀ ਵਿਚ ਨਿਕਸ਼ੇ ਪੋਸ਼ਣ ਰਕਮ ਨੂੰ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਹੈ ਅਤੇ ਟਬੀ ਰੋਗੀਆਂ ਦੇ ਪੋਸ਼ਣ ਸਹਾਇਤਾ ਲਈ ਉਰਜਾ ਬੂਸਟਰ ਜੋੜੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਸਾਨੂੰ ਜਨਭਾਗੀਦਾਰੀ ਨੂੰ ਯਕੀਨੀ ਕਰਨਾ ਹੋਵੇਗਾ। ਜਨਪ੍ਰਤੀਨਿਧੀਆਂ ਨੂੰ ਜੋੜਦੇ ਹੋਏ ਲੋਕਾਂ ਨੂੰ ਜਾਗਰੁਕ ਕਰ ਕੇ ਹੀ ਅਸੀਂ ਟੀਬੀ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾ ਸਕਦੇ ਹਨ।
ਪ੍ਰੋਗ੍ਰਾਮ ਦੌਰਾਨ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ ਪੀ ਨੱਡਾ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਹੋਰ ਮਹਿਮਾਨਾਂ ਨੈ ਹਰਿਆਣਾ ਲਈ 10 ਨਿਕਸ਼ੈ ਵਾਹਨਾਂ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ 100 ਦਿਨਾਂ ਸੰਘਨ ਟੀਬੀ ਉਨਮੂਲਨ ਮੁਹਿੰਮ ਦੇ ਪੋਸਟਰ ਦੀ ਘੁੰਡ ਚੁਕਾਈ ਅਤੇ ਨਾਗਰਿਕਾਂ ਨੂੰ ਜਾਗਰੁਕ ਕਰਨ ਤਹਿਤ ਪ੍ਰਚਾਰ-ਪ੍ਰਸਾਰ ਸਮੱਗਰੀ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਨਿਕਸ਼ਿਆਂ ਮਿੱਤਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਨਿਕਸ਼ੈ ਪੋਸ਼ਣ ਕਿੱਟ ਵੀ ਵੰਡੀ। ਪ੍ਰੋਗ੍ਰਾਮ ਦੌਰਾਨ, ਟੀਬੀ ਦੀ ਬੀਮਾਰੀ ਤੋਂ ਠੀਕ ਹੋਣ ਵਾਲੇ ਟੀਬੀ ਚੈਂਪੀਅਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਟੀਬੀ ਉਨਮੂਲਨ ਮੁਹਿੰਮ ਨਾਲ ਜੁੜੀ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ। ਇਸ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ ਨੇ ਨਿਕਸ਼ੈ ਸੁੰਹ ਵੀ ਦਿਵਾਈ।