Punjab ਦੇ ਇਸ ਸ਼ਹਿਰ 'ਚ ਚੱਲੀਆਂ ਗੋਲੀਆਂ ਕਾਰਨ ਦਹਿਸ਼ਤ ਦਾ ਮਹੋਲ
ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖਣ ਦਾ ਕੀਤਾ ਐਲਾਨ
ਅੰਮ੍ਰਿਤਸਰ 24 ਅਪ੍ਰੈਲ 2025 - ਬੀਤੀ ਦੇਰ ਸਾਮ ਸਥਾਨਕ ਕਸਬਾ ਮਹਿਤਾ ਚੌਕ ਘੁਮਾਣ ਰੋਡ ਤੇ ਇਕ ਸਵੀਟਸ ਸੋਪ ਦੇ ਸਾਹਮਣੇ ਅਣਪਛਾਤੇ ਬੁੱਲਟ ਮੋਟਰਸਾਇਕਲ ਸਵਾਰਾਂ ਵੱਲੋਂ ਦੁਕਾਨਦਾਰਾ ਤੇ ਸਿੱਧੀਆ ਤਾਬੜਤੋੜ ਗੋਲੀਆ ਚਲਾ ਕੇ ਦਹਿਸਤ ਦਾ ਮਾਹੋਲ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਰਮਨ ਤਨੇਜ਼ਾ ਅਤੇ ਪੰਕਜ਼ ਤਨੇਜ਼ ਨੇ ਦੱਸਿਆ ਕੇ ਉਹਨਾਂ ਨੂੰ ਕੁੱਝ ਸਮੇਂ ਤੋਂ ਫਿਰੋਤੀ ਮੰਗਣ ਵਾਲਿਆ ਦੀਆ ਧਮਕੀਆ ਆ ਰਹੀਆ ਸਨ ਫਿਰੋਤੀ ਦੀ ਰਕਮ ਨਾ ਦਿੱਤੇ ਜਾਣ ਤੇ ਸਾਨੂੰ ਜਾਨੋ ਮਾਰਨ ਦੀ ਨੀਅਤ ਨਾਲ ਅੱਜ ਇਹ ਹਮਲਾ ਕੀਤਾ ਗਿਆ ਹੈ।
ਰਮਨ ਤਨੇਜ਼ਾ ਨੇ ਦੱਸਿਆ ਕੇ ਦੁਕਾਨ ਤੇ ਉਹਨਾਂ ਦਾ ਇਕਲੋਤਾ ਬੇਟਾ ਕਾਊਟਰ ਤੇ ਬੈਠਾ ਸੀ ਅਚਾਨਕ ਗੋਲੀ ਚੱਲਣ ਨਾਲ ਦੁਕਾਨ ਦੇ ਟਫਨ ਸੀਸੇ ਚਕਨਾ ਚੂਰ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਕਾਊਟਰ ਤੇ ਬੈਠੇ ਰਮਨ ਤਨੇਜ਼ਾ ਦੇ ਲੜਕੇ ਅੰਸ ਤਨੇਜਾ ਵੱਲੋਂ ਲਾਇਸੰਸ਼ੀ ਰਾਇਫਲ ਨਾਲ ਜੁਵਾਬੀ ਫਾਇਰੰਗ ਕੀਤੀ ਪਰ ਬਦਮਾਸ਼ ਗੋਲੀਆ ਚਲਾ ਕੇ ਫਰਾਰ ਹੋ ਗਏ ।
ਮੋਕੇ ਤੇ ਪਹੁੰਚੇ ਥਾਣਾ ਮਹਿਤਾ ਦੇ ਮੁਖੀ ਐਸ ਐਚ ਓ ਸਮਸੇਰ ਸਿੰਘ ਸੀ.ਸੀਟੀਵੀ ਫੁਟੇਜ਼ ਵੇਖ ਹਮਲਾਵਰਾਂ ਦੀ ਭਾਲ ਕਰਨ ਵਿੱਚ ਜੁਟੇ ਹਨ।
ਅਣਪਛਾਤੇ ਨੌਜਵਾਨਾਂ ਵੱਲੋਂ ਦੁਕਾਨਦਾਰਾਂ ਉੱਪਰ ਸ਼ਰੇਆਮ ਗੋਲੀਆ ਚਲਾਏ ਜਾਣ ਨਾਲ ਹੋਰ ਦੁਕਾਨਦਾਰਾਂ ਦੇ ਮਨਾਂ ‘ਚ ਭਾਰੀ ਦਹਿਸ਼ਤ ਦਾ ਮਾਹੌਲ ਤੇ ਰੋਸ ਪੁਲਸ ਪ੍ਰਸ਼ਾਸਾਨ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ਼ ਪਾਇਆ ਜਾ ਰਿਹਾ ਹੈ । ਮੋਕੇ ਤੇ ਇੱਕਠੇ ਹੋਏ ਸਮੂਹ ਦੁਕਾਨਦਾਰਾਂ ਅਤੇ ਪ੍ਰਧਾਨ ਅਮਰ ਰਾਵਤ ਪੰਕਜ਼ ਤਨੇਜ਼ਾ ਰਮਨ ਤਨੇਜ਼ਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੂੰ ਟੈਕਸ਼ ਦਈਏ ਅਤੇ ਦੂਜ਼ੇ ਪਾਸੇ ਫਿਰੋਤੀਆ ਮੰਗਣ ਵਾਲਿਆ ਨੂੰ ਮੋਟੀਆ ਰਕਮਾਂ ਕਿੱਥੋ ਦਈਏ।
ਰੋਸ ਵਜ਼ੋ ਸਮੂਹ ਦੁਕਾਨ ਦਾਰਾਂ ਨੇ ਕਸਬਾ ਮਹਿਤਾ ਚੌਕ ਬੰਦ ਰੱਖਣ ਦਾ ਐਲਾਨ ਵੀ ਕੀਤਾ ਹੈ।