ਹੋਲਾ ਮਹੱਲਾ ਮੌਕੇ ਐਸ.ਜੀ.ਟੀ.ਬੀ ਖਾਲਸਾ ਕਾਲਜ ਵਿਖੇ ਲੱਗੇਗਾ ਕਰਾਫਟ ਮੇਲਾ- ਚੰਦਰ ਜਯੋਤੀ ADC
ਦਰਸ਼ਨ ਸਿੰਘ ਗਰੇਵਾਲ
- ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਨਜ਼ਰ ਆਵੇਗੀ ਝਲਕ
- 12,13,14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਾਇਆ ਜਾਵੇਗਾ ਕਰਾਫਟ ਮੇਲਾ
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) 05 ਫਰਵਰੀ 2025 - ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦਾ ਕਰਾਫਟ ਮੇਲਾ 12,13, 14 ਮਾਰਚ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਇਆ ਜਾਵੇਗਾ। ਹੋਲਾ ਮਹੱਲਾ ਦੋਰਾਨ ਇਸ ਕਰਾਫਟ ਮੇਲੇ ਵਿੱਚ ਪੰਜਾਬ ਦੀ ਪ੍ਰਗਤੀ ਤੇ ਖੁਸ਼ਹਾਲੀ ਨਜ਼ਰ ਆਵੇਗੀ।
ਇਹ ਪ੍ਰਗਟਾਵਾ ਚੰਦਰ ਜਯੋਤੀ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਕਮੇਟੀ ਰੂਮ ਰੂਪਨਗਰ ਵਿਖੇ ਕਰਾਫਟ ਮੇਲੇ ਦੀਆਂ ਅਗਾਓ ਤਿਆਰੀਆਂ ਦੀ ਸਮੀਖਿਆ ਕਰਨ ਮੌਕੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਸੱਭਿਆਚਾਰ, ਅਮੀਰ ਵਿਰਸਾ ਤੇ ਪੰਜਾਬ ਦੇ ਪ੍ਰਗਤੀ ਤੇ ਖੁਸ਼ਹਾਲੀ ਹਰ ਪੱਖੋ ਬੇਮਿਸਾਲ ਹੈ। ਹੋਲਾ ਮਹੱਲਾ ਮੌਕੇ ਲੱਖਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਦੀਆਂ ਹਨ, ਜਿਨ੍ਹਾਂ ਨੂੰ ਸਾਡੀ ਵਿਰਾਸਤ ਦੀ ਜਾਣਕਾਰੀ ਦੇਣ ਲਈ ਇਸ ਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ ਹੈ। 12,13,14 ਮਾਰਚ ਨੂੰ ਲੱਗ ਰਹੇ ਕਰਾਫਟ ਮੇਲੇ ਵਿਚ ਪੰਜਾਬ ਦੇ ਹਰ ਕੋਨੇ ਤੇ ਹਰ ਪੱਖ ਨੂੰ ਛੋਹਣ ਦਾ ਯਤਨ ਕੀਤਾ ਹੈ। ਪੰਜਾਬੀਆਂ ਦੀ ਸ਼ਾਨ ਵੱਜੋਂ ਜਾਣੇ ਜਾਦੇ ਕਰਾਫਟ ਮੇਲਾ ਇੱਥੇ ਪਹੁੰਚ ਰਹੀਆਂ ਸੰਗਤਾਂ ਲਈ ਮੁੱਖ ਆਕਰਸ਼ਣ ਹੋਵੇਗਾ।
ਉਨ੍ਹਾਂ ਨੇ ਕਰਾਫਟ ਮੇਲੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਇਸ ਦੀਆਂ ਅਗਾਓ ਤਿਆਰੀਆ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਇਸ ਮੌਕੇ ਰਾਜਪਾਲ ਸਿੰਘ ਹੁੰਦਲ ਐਸ.ਪੀ ਹੈਡਕੁਆਰਟਰ, ਮੇਲਾ ਅਫਸਰ ਕਮ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸ.ਡੀ.ਐਮ ਮੋਰਿੰਡਾ ਸੁਖਪਾਲ ਸਿੰਘ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਐਸ.ਡੀ.ਐਮ ਰੂਪਨਗਰ ਸਚਿਨ ਪਾਠਕ,ਜੀ.ਏ ਟੂ ਡਿਪਟੀ ਕਮਿਸ਼ਨਰ ਅਰਵਿੰਦਰ ਸਿੰਘ ਸੋਮਲ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।