ਸੇਂਟ ਕਬੀਰ ਪਬਲਿਕ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 4 ਦਸੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- (ਗੁਰਦਾਸਪੁਰ) ਵਿਖੇ ਸਹੋਦਿਆ ਸਕੂਲ ਕੰਪਲੈਕਸ ਸਨਮਾਨ ਸਮਾਰੋਹ-2025 ਕਰਵਾਇਆ ਗਿਆ। ਜਿਸ ਵਿੱਚ ਲਗਭਗ 24 ਸਕੂਲਾਂ ਦੇ 48 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਐੱਸ.ਬੀ.ਨਾਯਰ(ਪ੍ਰੈਜੀਡੈਂਟ ਗੁਰਦਾਸਪੁਰ ਸਹੋਦਿਆ) , ਮੁੱਖ ਮਹਿਮਾਨ ਡਾ. ਮਨਦੀਪ ਕੌਰ (ਸਿਟੀ ਕੋਆਰਡੀਨੇਟਰ ਸੀ.ਬੀ.ਐਸ.ਈ ਗੁਰਦਾਸਪੁਰ), ਪ੍ਰਿੰਸੀ. ਪੰਕਜ ਰਾਣਾ(ਖਜ਼ਾਨਚੀ, ਗੁਰਦਾਸਪੁਰ ਸਹੋਦਿਆ) , ਪ੍ਰਿੰਸੀ. ਬਰਿੰਦਰ ਕੌਰ (ਵਾਇਸ ਪ੍ਰੈਜੀਡੈਂਟ ਗੁਰਦਾਸਪੁਰ ਸਹੋਦਿਆ), ਮੈਡਮ ਕੁਲਦੀਪ ਕੌਰ (ਮੈਨੇਜਮੈਂਟ ਮੈਂਬਰ ਸੇਂਟ ਕਬੀਰ ਪਬਲਿਕ ਸਕੂਲ ) ਜੀ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਸ ਉਪਰੰਤ ਮੈਡਮ ਨੇਹਾ ਸਲਾਰੀਆ ਤੇ ਏਕਮਦੀਪ ਕੌਰ ਦੁਆਰਾ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਪਹੁੰਚੇ ਹੋਏ 24 ਸਕੂਲਾਂ ਦੇ ਦੋ- ਦੋ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਬਲੀਅਤ ਅਤੇ ਹੁਨਰ ਦੀ ਸ਼ਲਾਂਘਾ ਕਰਦਿਆਂ ਹੋਇਆ ਸਨਮਾਨਿਤ ਕਰਕੇ ਸ਼ੀਲਡ ਅਤੇ ਸਰਟੀਫਿਕੇਟ ਭੇਂਟ ਕੀਤੇ ਗਏ। ਸੇਂਟ ਕਬੀਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਨਾਚ ਦੀ ਪੇਸ਼ਕਾਰੀ ਕੀਤੀ ਗਈ। ਸੰਗੀਤ ਅਧਿਆਪਕ ਲਖਵਿੰਦਰ ਸਿੰਘ ਦੁਆਰਾ ਬੰਸਰੀ ਦੀਆਂ ਧੁਨਾਂ ਨਾਲ ਸਾਰਿਆਂ ਦਾ ਮਨ ਮੋਹਿਆ ਗਿਆ। ਗ੍ਰੀਨਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਝਲਕ ਪੇਸ਼ ਕੀਤੀ ਗਈI
ਇਸ ਸਨਮਾਨ ਸਮਾਰੋਹ ਦੀ ਮੁੱਖ ਮਹਿਮਾਨ ਡਾ. ਮਨਦੀਪ ਕੌਰ ਜੀ ਨੇ ਵਿੱਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਤੁਸੀਂ ਜਿੰਦਗੀ ਦੀ ਅਸਲੀਅਤ ਨੂੰ ਪਹਿਚਾਣੋ ਤੇ ਪੜਾਈ ਦੇ ਨਾਲ-ਨਾਲ ਸੰਗੀਤ, ਖੇਡਾਂ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾਓ ਤੇ ਬਾਕੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਜਾਵੋ।
ਪ੍ਰੋਗਰਾਮ ਦੇ ਆਖਰੀ ਪੜਾਅ ਵਿੱਚ ਸ਼੍ਰੀ ਐੱਸ.ਬੀ.ਨਾਯਰ ਜੀ ਦੁਆਰਾ ਬਾਹਰੋਂ ਆਏ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਭਵਿੱਖ ਵਿੱਚ ਅੱਗੇ ਵੱਧਦੇ ਰਹਿਣ ਦਾ ਅਸ਼ੀਰਵਾਦ ਦੇਣ ਦੇ ਨਾਲ -ਨਾਲ ਹਰ ਸਾਲ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਇਸੇ ਤਰ੍ਹਾਂ ਸਨਮਾਨ ਸਮਾਰੋਹ ਕਰਨ ਦਾ ਵਾਅਦਾ ਵੀ ਕੀਤਾ ਗਿਆ। ਸਮੁੱਚੇ ਰੂਪ ਵਿੱਚ ਸਨਮਾਨ ਸਮਾਰੋਹ ਸਫ਼ਲਤਾਪੂਰਨ ਸੰਪੰਨ ਹੋਇਆ।
ਇਸ ਵਿਸ਼ੇਸ਼ ਮੌਕੇ ਤੇ ਡਾ. ਜੋਤੀ ਠਾਕੁਰ , ਡਾ. ਸ਼ਰਨਪ੍ਰੀਤ ਸਿੰਘ , ਮੈਡਮ ਕਮੂਦ ਸ਼ਰਮਾ, ਪ੍ਰਿੰਸੀ. ਹਰਵਿੰਦਰ ਸਿੰਘ , ਪ੍ਰਿੰਸੀ. ਸ਼ਿਵਾਨੀ ਸਿੰਘ ਠਾਕੁਰ , ਪ੍ਰਿੰਸੀ.ਸਿਮਰਨਜੀਤ ਕੌਰ ਤੇ ਮਿਸਟਰ ਸਾਰੰਗ ਗੁਪਤਾ ਆਦਿ ਉਚੇਚੇ ਰੂਪ ਵਿੱਚ ਹਾਜ਼ਰ ਸਨ।