ਸੀਜੀਸੀ ਲਾਂਡਰਾਂ ਵੱਲੋਂ ਆਪਣੇ ਨਵੇਂ ਔਨ ਕੈਂਪਸ ਐਡਵਾਂਸਡ ਟ੍ਰੇਨਿੰਗ ਰੈਸਟੋਰੈਂਟ ਦਾ ਉਦਘਾਟਨ
ਕਾਲਜ ਭਾਈਚਾਰੇ ਅਤੇ ਸੈਲਾਨੀਆਂ ਲਈ ਇੱਕ ਸਵਾਗਤਯੋਗ ਸਥਾਨ ਬਣਾਉਣ ਲਈ ਵਿਸ਼ੇਸ਼ ਉਪਰਾਲਾ
ਚੰਡੀਗੜ੍ਹ, 21 ਅਪ੍ਰੈਲ 2025- ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾਂ ਵੱਲੋਂ ਕੈਂਪਸ ਐਡਵਾਂਸਡ ਟ੍ਰੇਨਿੰਗ ਰੈਸਟੋਰੈਂਟ ਲਾਂਚ ਕੀਤਾ ਗਿਆ। ਬਹੁਤ ਸਮੇਂ ਤੋਂ ਉਡੀਕੇ ਜਾ ਰਹੇ ਇਸ ਰੈਸਟੋਰੈਂਟ ਦਾ ਉਦਘਾਟਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਵਿਸ਼ੇਸ਼ ਸੇਲਿਿਬ੍ਰਟੀ ਸ਼ੈੱਫ ਇਜ਼ਤ ਹੁਸੈਨ ਕੰਸਲਟਿੰਗ ਸ਼ੈੱਫ ਅਤੇ ਰਸੋਈ ਐਜੂਕੇਟਰ, ਸ਼ੈੱਫ ਸੰਜੀਵ ਵਰਮਾ ਪ੍ਰਧਾਨ ਸ਼ੈੱਫ ਐਸੋਸੀਏਸ਼ਨ ਆਫ ਫਾਈਵ ਰਿਵਰਜ਼ ਅਤੇ ਪਸ਼ਤੂਨ ਦੇ ਸੰਸਥਾਪਕ, ਸ਼ੈੱਫ ਵਿਨੋਦ ਸਿੱਧੂ, ਪੋਲਕਾ ਦੇ ਸੰਸਥਾਪਕ, ਸ਼ੈੱਫ ਵਿਸ਼ਾਲ ਹਾਂਡਾ, ਸਲਾਹਕਾਰ ਸ਼ੈੱਫ ਅਤੇ ਸ਼ੈੱਫ ਨੀਲੂ ਕੌੜਾ, ਸ਼ੈੱਫਕਲਾ ਅਤੇ ਬਾਵਰਚੀ ਅਤੇ ਕੁਕਿੰਗ ਸ਼ੋਅ ਦੇ ਜੱਜ਼ ਵੀ ਸ਼ਾਮਲ ਹੋਏ। ਇਸ ਮੌਕੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਨਵੀਨਤਾਕਾਰੀ ਡਾਇਨਿੰਗ ਸਪੇਸ ਦਾ ਮੁੱਖ ਉਦੇਸ਼ ਹੋਟਲ ਮੈਨੇਜਮੈਂਟ ਦੇ ਵਿਿਦਆਰਥੀਆਂ ਨੂੰ ਇੱਕ ਜੀਵੰਤ ਭਾਈਚਾਰਕ ਮਾਹੌਲ ਦਿੰਦਿਆਂ ਉਨ੍ਹਾਂ ਨੂੰ ਆਪਣੇ ਰਸੋਈ ਹੁਨਰ ਦੀ ਪੜਚੋਲ ਕਰਨ ਲਈ ਇੱਕ ਵਿਸ਼ੇਸ਼ ਮੰਚ ਪ੍ਰਦਾਨ ਕਰਨਾ ਹੈ।ਅੱਗੇ ਉਨ੍ਹਾਂ ਕਿਹਾ ਕਿ ਸੀਜੀਸੀ ਵਿਖੇ ਅਸੀਂ ਆਪਣੇ ਵਿਿਦਆਰਥੀਆਂ ਨੂੰ ਸਭ ਤੋਂ ਵਧੀਆ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਅਨੁਭਵੀ ਸਿੱਖਿਆ ਵਧੇਰੇ ਦਿਲਚਸਪ ਅਤੇ ਉਦਯੋਗ ਦੇ ਮਿਆਰਾਂ ਦੇ ਅਨੁਸਾਰ ਹੋਵੇ। ਉਦਘਾਟਨ ਸਮਾਰੋਹ ਦੌਰਾਨ ਮਹਿਮਾਨਾਂ ਨੂੰ ਵਿਿਦਆਰਥੀਆਂ ਵੱਲੋਂ ਇਸ ਖਾਸ ਮੌਕੇ ਲਈ ਤਿਆਰ ਕੀਤੇ ਗਏ ਪਕਵਾਨ ਅਤੇ ਪੀਣ ਵਾਲੇ ਪਦਾਰਥ ਪਰੋਸੇ ਗਏ, ਜਿਨ੍ਹਾਂ ਦੀ ਸਾਰਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਰੈਸਟੋਰੈਂਟ ਸਿਰਫ਼ ਸੁਆਦੀ ਭੋਜਨ ਦਾ ਆਨੰਦ ਲੈਣ ਲਈ ਇੱਕ ਜਗ੍ਹਾ ਨਹੀਂ ਹੋਵੇਗੀ ਸਗੋਂ ਇਹ ਪਰਾਹੁਣਚਾਰੀ, ਰਸੋਈ ਕਲਾ ਜਾਂ ਸੰਬੰਧਿਤ ਪ੍ਰੋਗਰਾਮਾਂ ਵਿੱਚ ਦਾਖਲ ਹੋਏ ਵਿਿਦਆਰਥੀਆਂ ਲਈ ਇੱਕ ਅਨੁਭਵੀ ਸਿਖਲਾਈ ਕੇਂਦਰ ਸਾਬਿਤ ਹੋਵੇਗੀ। ਇਹ ਰੈਸਟੋਰੈਂਟ ਇੱਕ ਅਸਲ ਵਿਸ਼ਵੀ ਪ੍ਰਯੋਗਸ਼ਾਲਾ ਵਜੋਂ ਕੰਮ ਕਰੇਗਾ ਜਿੱਥੇ ਵਿਿਦਆਰਥੀ ਖਾਣਾ ਪਕਾਉਣ, ਗਾਹਕ ਸੇਵਾ ਅਤੇ ਕਾਰੋਬਾਰ ਪ੍ਰਬੰਧਨ ਵਿੱਚ ਆਪਣੇ ਹੁਨਰ ਨੂੰ ਨਿਖਾਰ ਸਕਣਗੇੇ। ਇਸ ਉਪਰੰਤ ਡਾ.ਵਿਮਕ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਵੱਲੋਂ ਇਸ ਨਵੇਂ ਸ਼ੁਰੂ ਕੀਤੇ ਜਾ ਰਹੇ ਉੱਦਮ ਬਾਰੇ ਆਪਣੀ ਖੁਸ਼ੀ ਪ੍ਰਗਟਾਈ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਵਿਿਦਆਰਥੀਆਂ ਲਈ ਇੱਕ (ਕ੍ਰਿਏਟਿਿਵਟੀ ਸਪੇਸ) ਰਚਨਾਤਮਕ ਜਗ੍ਹਾ ਵਜੋਂ ਐਡਵਾਂਸਡ ਟ੍ਰੇਨਿੰਗ ਰੈਸਟੋਰੈਂਟ ਖੋਲ੍ਹਣ ਲਈ ਬਹੁਤ ਖੁਸ਼ ਹਨ।ਉਨ੍ਹਾਂ ਕਿਹਾ ਕਿ ਇਹ ਪਹਿਲ ਪ੍ਰੈਕਟੀਕਲ ਅਤੇ ਇਨੋਵੇਟਿਵ ਐਜੂਕੇਸ਼ਨ (ਨਵੀਨਤਾਕਾਰੀ ਸਿੱਖਿਆ) ਦੀ ਪੇਸ਼ਕਸ਼ ਕਰਨ ਦੀ ਸਾਡੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ ਜੋ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਤਿਆਰ ਕਰੇਗੀ। ਜਾਣਕਾਰੀ ਅਨੁਸਾਰ ਰੈਸਟੋਰੈਂਟ ਵਿੱਚ ਇੱਕ ਵਿਿਭੰਨ ਮੈਨਿਊ ਹੋਵੇਗਾ, ਜੋ ਸਥਾਨਕ ਸੁਆਦਾਂ ਅਤੇ ਅੰਤਰਰਾਸ਼ਟਰੀ ਪਕਵਾਨਾਂ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਇਹ ਮੈਨਿਉ ਸਾਰੇ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਪ੍ਰਤਿਭਾਸ਼ਾਲੀ ਵਿਿਦਆਰਥੀ ਸਮੂਹ ਵੱਲੋਂ ਤਿਆਰ ਕੀਤੇ ਅਤੇ ਪਰੋਸੇ ਜਾਣਗੇ। ਇਸ ਤੋਂ ਇਲਾਵਾ ਇਹ ਉਪਰਾਲਾ ਕਾਲਜ ਭਾਈਚਾਰੇ ਅਤੇ ਸੈਲਾਨੀਆਂ ਲਈ ਇੱਕ ਸਵਾਗਤਯੋਗ ਸਥਾਨ ਹੋਣ ਦਾ ਵਾਅਦਾ ਕਰਦਾ ਹੈ।