ਬਠਿੰਡਾ: DC ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਵਿਲੋਸਿਟੀ ਵਾਇਬ ਸਾਇਕਲ ਰੇਸ ਨੂੰ ਹਰੀ ਝੰਡੀ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2025 : ਜ਼ਿਲ੍ਹੇ ਅੰਦਰੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਯਤਨਸ਼ੀਲ ਅਤੇ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸੌਕਤ ਅਹਿਮਦ ਪਰੇ ਵਲੋਂ ਵਿਲੋਸਿਟੀ ਵਾਇਬ ਸਾਇਕਲ ਰੇਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਬਠਿੰਡਾ ਰੋਡ ਬਾਇਕਰਜ਼ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਈਵੈਂਟਾਂ ਨਾਲ ਹੋਰ ਨੌਜਵਾਨਾਂ ਚ ਖੇਡਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਹੇਗਾ।
ਕਲੱਬ ਦੇ ਸੀਨੀਅਰ ਮੈਂਬਰ ਸ਼੍ਰੀ ਕੁਸਮ ਰੰਜਨ ਨੇ ਦੱਸਿਆ ਕਿ ਬਠਿੰਡਾ ਰੋਡਬਾਇਕਰਜ਼ ਸਾਇਕਲਿੰਗ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਤਹਿਤ 55 ਕਿਲੋਮੀਟਰ ਸਾਇਕਲ ਰੇਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ 50 ਰਾਇਡਰਾਂ ਵਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਡਾ ਅਲਪਨਾ ਬਡਿਆਲ ਵਲੋਂ ਦੱਸਿਆ ਕਿ ਇਸ ਰੇਸ ਵਿੱਚ ਦਿੱਲੀ, ਨੋਆਇਡਾ, ਚੰਡੀਗੜ, ਲੁਧਿਆਣਾ, ਜਲੰਧਰ, ਅਮ੍ਰਿੰਤਸਰ, ਪਟਿਆਲਾ, ਰਾਪਮੁਰਾ ਤੇ ਮਾਨਸਾ ਤੋਂ ਪ੍ਰੋਫੈਸਨ ਰੇਸਰ ਰਾਇਡਰਾਂ ਵਲੋਂ ਹਿੱਸਾ ਲਿਆ ਗਿਆ। ਰੇਸ 18-45 ਅਤੇ 45 ਤੋਂ ਵੱਧ ਉਮਰ ਦੇ ਦੋ ਭਾਗਾਂ ਵਿੱਚ ਕਰਵਾਈ ਗਈ ਸੀ। ਇਹ ਰੇਸ ਬਠਿੰਡਾ ਮਲੋਟ ਰੋਡ ਤੇ ਸਥਿਤ ਸ਼ੂਟ ਵਿੱਲਾ ਫਿਲਮ ਸਿਟੀ ਤੋਂ ਸ਼ੂਰੁ ਹੋ ਕਿ ਗਿੱਦੜਬਾਹਾ ਹੁੰਦੇ ਹੋਰੇ ਥੇੜੀ ਸਾਹਿਬ ਤੋਂ ਵਾਪਸ ਬਠਿੰਡਾ ਖਤਮ ਹੋਈ।
ਇਸ ਰੇਸ ਵਿੱਚ ਮੇਲ 18-45 ਸਾਲ ਕੈਟਾਗਿਰੀ ਵਿੱਚ ਚਿਰਾਗ ਨੇ ਪਹਿਲਾ, ਹਰਮਨਪ੍ਰੀਤ ਨੇ ਦੂਜਾ ਤੇ ਹਰਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ, ਮੇਲ 45 ਤੋਂ ਵੱਧ ਉਮਰ ਕੈਟਾਗਿਰੀ ਵਿੱਚ ਪਹਿਲਾ ਸਥਾਨ ਸੰਜੀਵ ਸ਼ਰਮਾਂ, ਦੂਜਾ ਸੁਮੀਤ ਤੇ ਤੀਜਾ ਫਰੀਸਕੀ ਗਰੇਵਾਲ ਵਲੋਂ, ਮਹਿਲਾਵਾਂ ਵਿੱਚ 18-45 ਸਾਲ ਕੈਟਾਗਿਰੀ ਵਿੱਚ ਪਹਿਲਾ ਸਥਾਨ ਸਵਾਤੀ, ਦੂਜਾ ਮਹਿਕ ਤੇ ਤੀਜਾ ਗੁੰਨਗੁੰਨ ਮਹਿਤਾ ਵਲੋਂ ਤੇ 45 ਤੋਂ ਵੱਧ ਉਮਰ ਕੈਟਾਗਿਰੀ ਵਿੱਚ ਪਹਿਲਾ ਸਥਾਨ ਬਰਨਾਲੀ, ਦੂਜਾ ਨੀਤੀ ਬਾਂਸਲ ਤੇ ਤੀਜਾ ਸੋਨੀਆ ਗਰਗ ਵਲੋਂ ਹਾਸਲ ਕੀਤਾ ਗਿਆ ਅਤੇ ਜੇਤੂ ਰੇਸਰਾਂ ਨੂੰ ਕਲੱਬ ਵਲੋਂ ਨਗਦ ਇਨਾਮ ਰਾਸ਼ੀ ਵੀ ਵੰਡੀ ਗਈ।
ਕਲੱਬ ਮੈਂਬਰ ਮਨਪ੍ਰੀਤ ਅਰਸ਼ੀ ਤੇ ਸਾਹਿਲ ਸਵਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਲੋਸਿਟੀ ਵਾਇਬ ਰੇਸ ਨੂੰ ਪ੍ਰੋ. ਫਿਟਨੈਸ ਜਿੰਮ, ਮਹਾਦੇਵੀ ਬੇਕਰਜ਼, ਗੋਪਾਲ ਕੇਟਰਜ਼, ਟਰੈਕ ਐਂਡ ਟਰੇਲ, ਪਰੀਮੀਅਰ ਰਿਐਲਿਟੀ, ਬਾਬਾ ਮਿਲਕ, ਬਡਿਆਲ ਹਸਪਤਾਲ ਵਲੋਂ ਸਪਾਂਸਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈਵੈਂਟ ਨੂੰ ਕਾਮਯਾਬ ਕਰਨ ਲਈ ਬਠਿੰਡਾ ਰਨਰਜ਼, ਬਠਿੰਡਾ ਰੈਂਨਡੋਨਿਉਰ, ਆਲ ਇੰਡੀਆਂ ਸਾਇਕਲਿਸਟ, ਰਾਮਪੁਰਾ ਸਾਇਕਲਿੰਗ ਕਲੱਬ ਤੇ ਈਕੋਵੀਲਰਜ਼ ਮਾਨਸਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।