ਸੀਈਸੀ-ਸੀਜੀਸੀ ਲਾਂਡਰਾਂ, ਮੋਹਾਲੀ ਨੇ ਯੂਜੀਸੀ ਵੱਲੋਂ ਖੁਦਮੁਖਤਿਆਰੀ ਦਰਜਾ (ਆਟੋਨੋਮਸ ਸਟੇਟਸ) ਕੀਤਾ ਹਾਸਲ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 23 ਅਪ੍ਰੈਲ 2025 - ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀਜੀਸੀ ਲਾਂਡਰਾਂ, ਮੋਹਾਲੀ ਨੂੰ ਦਸ ਸਾਲਾਂ ਲਈ ਆਟੋਨੋਮਸ ਸਟੇਟਸ (ਖੁਦਮੁਖਤਿਆਰੀ ਦਰਜਾ) ਪ੍ਰਦਾਨ ਕੀਤਾ ਗਿਆ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਸੀਈਸੀ-ਸੀਜੀਸੀ ਲਾਂਡਰਾਂ 4 ਪੁਆਂਇੰਟ ਸਕੇਲ ਉੱਤੇ 3.42 ਸੀਜੀਪੀਏ ਨਾਲ ਐਨਏਏਸੀ ਏ-ਪਲੱਸ ਮਾਨਤਾ ਪ੍ਰਾਪਤ ਕਾਲਜ ਹੈ। ਸੀਈਸੀ-ਸੀਜੀਸੀ ਲਾਂਡਰਾਂ, ਮੋਹਾਲੀ ਕੋਲ ਉੱਚ ਸਿੱਖਿਆ ਵਿੱਚ ਖੁਦਮੁਖਤਿਆਰੀ ਹੈ ਜੋ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੁਆਰਾ ਕਾਲਜਾਂ ਨੂੰ ਦਿੱਤਾ ਗਿਆ ਇੱਕ ਕਾਰਜਸ਼ੀਲ ਦਰਜਾ ਹੈ। ਇਹ ਖੁਦਮੁਖਤਿਆਰੀ ਅਕਾਦਮਿਕ ਮਿਆਰ ਅਤੇ ਉੱਤਮਤਾ ਨੂੰ ਸੁਧਾਰਨ ਦੇ ਸੰਦਰਭ ਵਿੱਚ ਅਕਾਦਮਿਕ ਵਿਕਾਸ ਵੱਲ ਵਧੇਰੇ ਲਚਕਤਾ ਪ੍ਰਦਾਨ ਕਰਦੀ ਹੈ। ਜਾਣਕਾਰੀ ਅਨੁਸਾਰ ਭਾਰਤ ਵਿੱਚ ਉੱਚ ਸਿੱਖਿਆ ਦਾ ਦ੍ਰਿਸ਼ ਤੇਜ਼ੀ ਨਾਲ ਬਦਲ ਰਿਹਾ ਹੈ ਜਿਸ ਦਾ ਇਸ਼ਾਰਾ 2020 ਦੀ ਨਵੀਂ ਸਿੱਖਿਆ ਨੀਤੀ (ਐਨਈਪੀ) ਦੇ ਲਾਗੂ ਹੋਣ ’ਤੇ ਹੈ। ਇਹ ਨੀਤੀ ਇੱਕ ਲਚਕੀਲੇ, ਬਹੁ ਵਿਧਾਕ ਅਤੇ ਹੁਨਰ ਅਧਾਰਿਤ ਸਿੱਖਿਆ ਪ੍ਰਣਾਲੀ ਨੂੰ ਬੜਾਵਾ ਦਿੰਦੀ ਹੈ ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਦੂਰਦਰਸ਼ੀ ਸੋਚ ਦਾ ਹਿੱਸਾ ਹੈ। ਇਸ ਨੀਤੀ ਦੇ ਮੁੱਖ ਹਿੱਸਿਆਂ ਵਿੱਚ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈਸ) ਲਈ ਵਧੇਰੇ ਖੁਦਮੁਖਤਿਆਰੀ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ, ਜੋ ਗੁਣਵੱਤਾ ਭਰਪੂਰ ਸਿੱਖਿਆ, ਨਵੀਨਤਾ ਅਤੇ ਅਕਾਦਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸੀਈਸੀ ਕੋਲ ਹੁਣ ਆਪਣੇ ਅਕਾਦਮਿਕ ਪ੍ਰੋਗਰਾਮ ਤਿਆਰ ਕਰਨ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਤੇ ਵਿਿਦਆਰਥੀ ਦੀ ਰੁਚੀ ਅਨੁਸਾਰ ਬਹੁਅਨੁਸ਼ਾਸਨੀ ਪ੍ਰੋਗਰਾਮ ਸ਼ੁਰੂ ਕਰਨ ਦੀ ਲਚਕਤਾ ਹੋਵੇਗੀ। ਸੰਸਥਾ ਹੁਣ ਖੇਤਰੀ ਲੋੜਾਂ ਅਤੇ ਉਦਯੋਗਿਕ ਮੰਗਾਂ ਨੂੰ ਬਿਹਤਰ ਢੰਗ ਨਾਲ ਸੰਬੋਧਨ ਕਰਨ ਵਿੱਚ ਸਮਰੱਥ ਹੋਵੇਗੀ, ਜਿਸਦੇ ਨਾਲ ਇੱਕ ਵਧੇਰੇ ਅਨੁਕੂਲ ਅਤੇ ਸੰਬੰਧਿਤ ਵਿਿਦਅਕ ਢਾਂਚੇ ਦੇ ਨਾਲ-ਨਾਲ ਪੀਐਚਡੀ ਅਤੇ ਵੱਖ-ਵੱਖ ਫੰਡ ਪ੍ਰਾਪਤ ਪ੍ਰੋਜੈਕਟਾਂ ਲਈ ਖੋਜ ਕੇਂਦਰ ਵੀ ਵਿਕਸਿਤ ਹੋਵੇਗਾ। ਇੱਕ ਖੁਦਮੁਖਤਿਆਰ ਸੰਸਥਾ ਹੋਣ ਦੇ ਨਾਤੇ ਸੀਈਸੀ-ਸੀਜੀਸੀ ਲਾਂਡਰਾਂ ਦੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਕਈ ਲਾਭ ਮਿਲਣਗੇ ਜਿਨ੍ਹਾਂ ਵਿੱਚ ਉੱਚ ਗੁਣਵੱਤਾ ਵਾਲੀ ਅਕਾਦਮਿਕ ਸਿੱਖਿਆ, ਖੋਜ ਅਤੇ ਨਵੀਨਤਾ ਲਈ ਵਧੇਰੇ ਮੌਕੇ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਅਤੇ ਭਾਈਵਾਲੀ ਰਾਹੀਂ ਐਕਸਪੋਜ਼ਰ ਸ਼ਾਮਲ ਹਨ। ਇਸ ਦੇ ਨਾਲ-ਨਾਲ ਵਿਿਦਆਰਥੀ ਐਕਸਚੇਂਜ (ਆਦਾਨ-ਪ੍ਰਦਾਨ) ਕਾਰਜਕ੍ਰਮਾਂ ਲਈ ਗਲੋਬਲ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਰਾਹੀਂ ਇੱਕ ਅੰਤਰਰਾਸ਼ਟਰੀ ਲਾਹਾ ਵੀ ਮਿਲੇਗਾ। ਇਸ ਵਿਸ਼ੇਸ਼ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਤੇ ਮਾਣਯੋਗ ਮਾਨਤਾ ਲਈ ਪੂਰੇ ਸੀਜੀਸੀ ਪਰਿਵਾਰ ਨੂੰ ਵਧਾਈ ਦਿੰਦਿਆਂ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਜੀਸੀ ਵੱਲੋਂ ਖੁਦਮੁਖਤਿਆਰ ਦਰਜਾ ਪ੍ਰਾਪਤ ਕਰਨਾ ਸਾਡੇ ਲਈ ਇੱਕ ਮਾਣ ਦੀ ਗੱਲ ਹੈ।ਅੱਗੇ ਉਨ੍ਹਾਂ ਕਿਹਾ ਕਿ ਇਹ ਸਫਲਤਾ ਸਾਡੀ ਸੰਸਥਾ ਦੀ 24 ਸਾਲਾਂ ਦੀ ਵਿਰਾਸਤ ਅਤੇ ਵਿਿਦਆਰਥੀਆਂ ਨੂੰ ਸਭ ਤੋਂ ਵਧੀਆ ਅਕਾਦਮਿਕ ਅਤੇ ਕਰੀਅਰ ਦੇ ਮੌਕੇ ਪ੍ਰਦਾਨ ਕਰਵਾਉਣ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਦਰਜਾ ਇਹ ਯੋਗਤਾ ਵੀ ਦਿੰਦਾ ਹੈ ਕਿ ਅਸੀਂ ਆਪਣੇ ਪਾਠਕ੍ਰਮ ਨੂੰ ਨਵੀਨਤਮ ਲੋੜਾਂ ਅਨੁਸਾਰ ਅਨੁਕੂਲਿਤ ਕਰ ਸਕੀਏ, ਤਾਂ ਜੋ ਸਾਡੇ ਵਿਿਦਆਰਥੀਆਂ ਨੂੰ ਇੱਕ ਤਰੱਕੀਸ਼ੀਲ ਅਤੇ ਉਦਯੋਗ ਸੰਬੰਧਿਤ ਸਿੱਖਿਆ ਪ੍ਰਣਾਲੀ ਵਿੱਚ ਵਧੇਰੇ ਲਾਭ ਹਾਸਲ ਹੋਵੇ। ਉਨ੍ਹਾਂ ਨੂੰ ਲਚਕਦਾਰ ਪਾਠਕ੍ਰਮ, ਵਿਸ਼ੇਸ਼ ਕੋਰਸਾਂ ਅਤੇ ਖੋਜ ਐਕਸਪੋਜ਼ਰ ਤੱਕ ਪਹੁੰਚ ਮਿਲੇਗੀ ਜੋ ਉਨ੍ਹਾਂ ਦੇ ਹੁਨਰਾਂ ਅਤੇ ਰੁਜ਼ਗਾਰ ਦੀ ਯੋਗਤਾ ਨੂੰ ਹੋਰ ਵਧਾਏਗੀ। ਇਸ ਦਰਜੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਹ ਹੈ ਕਿ ਸੀਈਸੀ-ਸੀਜੀਸੀ ਲਾਂਡਰਾਂ ਹੁਣ ਆਪਣੇ ਆਪ ਨੂੰ ਇੱਕ ਉੱਚ (ਸ਼੍ਰੇਸ਼ਠ) ਕੇਂਦਰ ਵਜੋਂ ਸਥਾਪਤ ਕਰਨ ਦੇ ਯੋਗ ਹੋਵੇਗਾ, ਜਿੱਥੇ ਅਕਾਦਮਿਕ ਗੁਣਵੱਤਾ, ਖੋਜ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਫੈਲਕਟੀ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਜਾਵੇਗਾ। ਇਹ ਦਰਜਾ ਉਦਯੋਗ, ਸਰਕਾਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਸਾਂਝੇਦਾਰੀ ਲਈ ਹੋਰ ਰਸਤਾ ਵੀ ਖੋਲ੍ਹੇਗਾ, ਜਿਸਦੇ ਨਤੀਜੇ ਵਜੋਂ ਇਸ ਦੇ ਵਿਿਦਆਰਥੀਆਂ ਲਈ ਇੰਟਰਨਸ਼ਿਪ ਅਤੇ ਨੌਕਰੀ ਦੇ ਮੌਕਿਆਂ ਦੀ ਗਿਣਤੀ ਜ਼ਿਆਦਾ ਵਧੇਗੀ।