ਸਤਲੁਜ ਪ੍ਰੈਸ ਕਲੱਬ ਰੂਪਨਗਰ ਦਾ ਇੱਕ ਪੂਰਾ ਹੋਣ ਤੇ ਕੇਕ ਕੱਟਿਆ
ਦਰਸ਼ਨ ਗਰੇਵਾਲ
ਰੂਪਨਗਰ 4 ਮਾਰਚ 2025: ਸਤਲੁਜ ਪ੍ਰੈਸ ਕੱਲਬ ਰੂਪਨਗਰ ਦੇ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਕੱਲਬ ਦੇ ਸਮੂਹ ਮੈਂਬਰਾਂ ਨੇ ਰਲ ਮਿਲ ਕੇ ਕੱਲਬ ਦਾ ਇੱਕ ਸਾਲ ਸੰਪੂਰਨ ਹੋਣ ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਕੱਲਬ ਦੇ ਸਮੂਹ ਮੈਂਬਰਾਂ ਨੇ ਇੱਕ ਦੂਜੇ ਨਾਲ ਸਾਲ ਭਰ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਦੀ ਸਾਂਝ ਨਾਲ ਖੁਸ਼ੀਆਂ ਭਰਿਆ ਕਰ ਦਿੱਤਾ।
ਕੱਲਬ ਮੈਂਬਰਾਂ ਨੇ ਆਪਣੇ ਆਪਣੇ ਵਿਚਾਰਾਂ ਰਾਹੀਂ ਕਲੱਬ ਦੀ ਵਫਦਾਰੀ ਅਤੇ ਕਲਬ ਦੇ ਟੀਚਿਆਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਸਰਬਜੀਤ ਸਿੰਘ ਤੋਂ ਇਲਾਵਾ ਸ਼ਮਸ਼ੇਰ ਸਿੰਘ ਬੱਗਾ, ਦਰਸ਼ਨ ਸਿੰਘ ਗਰੇਵਾਲ, ਰਕੇਸ਼ ਸ਼ਰਮਾ , ਦਵਿੰਦਰ ਸਰਮਾ, ਧਰੂਵ ਨਾਰੰਗ, ਵਿਜੇ ਕਪੂਰ, ਕਿਰਪਾਲ ਸਿੰਘ, ਗੁਰਮੀਤ ਸਿੰਘ , ਮਨਪ੍ਰੀਤ ਸਿੰਘ ਤੋਕੀ, ਮਨਜੀਤ ਸਿੰਘ ਲਾਡੀ ਖਾਬੜਾ, ਜਗਦੀਪ ਸਿੰਘ ਥਲੀ, ਜਸਵਿੰਦਰ ਸਿੰਘ ਕੋਰੇ, ਸੋਮਰਾਜ ਸ਼ਰਮਾ , ਰੋਮੀ ਘੜਾਮੇ ਆਦਿ ਹਰ ਸਨ।