ਵਹੀਕਲ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਜੈਤੋ,30 ਅਗਸਤ (ਮਨਜੀਤ ਸਿੰਘ ਢੱਲਾ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਹੁੱਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਫਰੀਦਕੋਟ ਪੁਲਿਸ ਵੱਲੋ ਇੱਕ ਸਰਗਰਮ ਵਹੀਕਲ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਹੈ। ਫਰੀਦਕੋਟ ਪੁਲਿਸ ਵੱਲੋਂ ਇਸ ਗਿਰੋਹ ਵਿੱਚ ਸ਼ਾਮਿਲ 04 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਇਹਨਾ ਵੱਲੋ ਪਿਛਲੇ ਦਿਨੀ ਪਿੰਡ ਸੇਵੇਵਾਲਾ ਨਜਦੀਕ ਵਰਨਾ ਕਾਰ ਨੂੰ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਜਾਣਕਾਰੀ ਸ੍ਰੀ ਸੰਦੀਪ ਕੁਮਾਰ ਐਸ.ਪੀ(ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪਹਿਚਾਣ ਹਰਮਨਦੀਪ ਸਿੰਘ ਉਰਫ ਹਰਮਨ ਮਰੜ, ਜਗਰਾਜ ਸਿੰਘ ਉਰਫ ਯੁਵਰਾਜ ਸਿੰਘ ਵਾਸੀਆਨ ਸੀਤੋ ਮਾਈ ਝੁੱਗੀਆ ਜਿਲ੍ਹਾ ਤਰਨਤਾਰਨ, ਮੀਤਪਾਲ ਸਿੰਘ ਉਰਫ ਮੀਤਾ ਵਾਸੀ ਅਲਗੋ ਕਾਲ ਜਿਲਾ ਤਰਨਤਾਰਨ ਅਤੇ ਮਨਪਿੰਦਰ ਸਿੰਘ ਉਰਫ ਮੰਨਾ ਵਾਸੀ ਝੁੱਗੀਆ ਪੀਰਬਖਸ਼ ਜਿਲਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾ ਵੱਲੋ ਦੋਸ਼ੀਆ ਪਾਸੋ 02 ਖੋਹ ਕੀਤੀਆ ਕਾਰਾ, 01 ਦੇਸੀ ਪਿਸਟਲ .32 ਬੋਰ ਅਤੇ 02 ਜਿੰਦਾ ਰੌਦ ਵੀ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਮੁਤਾਬਿਕ ਮਿਤੀ 25 ਅਗਸਤ 2025 ਨੂੰ ਸਵਿਫਟ ਕਾਰ ਪਰ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਵੱਲੋ ਪਿੰਡ ਸੇਵੇਵਾਲਾ ਤੋ ਬਠਿੰਡਾ ਜਾ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਰਾਜਿੰਦਰ ਸਿੰਘ ਦੀ ਵਰਨਾ ਕਾਰ ਉਸਦੀ ਕੁੱਟਮਾਰ ਕਰਕੇ ਖੋਹ ਕਰ ਲਈ ਗਈ ਸੀ । ਜਿਸਦੇ ਚਲਦਿਆਂ ਮੁਜਰਮਾਂ ਨੂੰ ਹਿਰਾਸਤ ਵਿਚ ਲੈਕੇ ਪੁਲਿਸ ਵੱਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਪੁਲਿਸ ਅਧਿਕਾਰੀ ਐਸ ਪੀ ਫਰੀਦਕੋਟ ਅਤੇ ਡੀਐਸਪੀ ਮਨੋਜ ਕੁਮਾਰ ਜੈਤੋ ਤੇ ਇੰਸਪੈਕਟਰ ਨਵਪ੍ਰੀਤ ਸਿੰਘ ਸਹਾਇਕ ਥਾਣੇਦਾਰ ਨਛੱਤਰ ਸਿੰਘ, ਹੌਲਦਾਰ ਜਗਸੀਰ ਸਿੰਘ ਜੱਗੂ, ਹੌਲਦਾਰ ਮਨਦੀਪ ਸਿੰਘ ਆਦਿ ਹਾਜ਼ਰ ਸਨ।