ਮੋਗਾ: ਡਿਪਟੀ ਕਮਿਸ਼ਨਰ ਨੇ ਰਜਿਸਟਰੀਆਂ ਦਾ ਕੰਮ ਹੋਰ ਅਧਿਕਾਰੀਆਂ ਨੂੰ ਸੌਂਪਿਆ
- ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਲਿਆ ਫੈਸਲਾ - ਡਿਪਟੀ ਕਮਿਸ਼ਨਰ
ਮੋਗਾ, 4 ਮਾਰਚ 2025 - ਮਾਲ ਵਿਭਾਗ ਨਾਲ ਸਬੰਧਤ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਜ਼ਿਲ੍ਹਾ ਮੋਗਾ ਦੇ ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਹੇਠਲੇ ਅਧਿਕਾਰੀਆਂ ਨੂੰ ਰਜਿਸਟਰੀਆਂ ਦਾ ਕੰਮ ਦੇ ਦਿੱਤਾ ਹੈ।
ਇਸ ਸਬੰਧੀ ਜਾਰੀ ਦਫ਼ਤਰੀ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੋਗਾ ਜਿਲ੍ਹੇ ਦੇ ਸਬ ਰਜਿਸਟਰਾਰ, ਦਫਤਰਾਂ ਵਿਖੇ ਰਜਿਸਟਰੇਸ਼ਨ ਦਾ ਕੰਮ ਨਹੀਂ ਹੋ ਰਿਹਾ। ਜਦ ਕਿ ਆਮ ਜਨਤਾ ਵੱਲੋਂ ਆਪਣਾ ਰਜਿਸਟਰੇਸ਼ਨ ਦਾ ਕੰਮ ਕਰਵਾਉਣ ਲਈ ਅਪਾਇੰਟਮੈਂਟਸ ਲਈਆਂ ਗਈਆਂ ਹਨ। ਇਸ ਲਈ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਉਹਨਾਂ ਨੇ ਰਜਿਸਟਰਾਰ-ਕਮ-ਡਿਪਟੀ ਕਮਿਸ਼ਨਰ, ਮੋਗਾ ਹੋਣ ਦੇ ਨਾਤੇ ਪੰਜਾਬ ਰਜਿਸਟਰੇਸ਼ਨ ਐਕਟ 1908 ਦੀ ਧਾਰਾ-12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਕੰਮ ਤੋਂ ਇਲਾਵਾ ਰਜਿਸਟਰੇਸ਼ਨ ਦਾ ਕੰਮ ਕਰਨ ਲਈ ਅਧਿਕਾਰ ਦੇ ਦਿੱਤਾ ਹੈ।
ਉਹਨਾਂ ਦੱਸਿਆ ਕਿ ਗੁਰਮੇਲ ਸਿੰਘ ਸੁਪਰਡੰਟ ਗਰੇਡ-2 (ਮਾਲ ਤੇ ਰਿਕਾਰਡ) ਸਦਰ ਦਫਤਰ ਮੋਗਾ ਨੂੰ ਸਬ ਰਜਿਸਟਰਾਰ ਮੋਗਾ, ਗੁਰਚਰਨ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਨੱਥੂਵਾਲਾ ਨੂੰ ਸਬ ਰਜਿਸਟਰਾਰ ਬਾਘਾਪੁਰਾਣਾ, ਜਸਪਾਲ ਸਿੰਘ ਐਨ.ਐਸ.ਕੇ-1 ਸਦਰ ਦਫਤਰ ਮੋਗਾ ਨੂੰ ਸਬ ਰਜਿਸਟਰਾਰ ਨਿਹਾਲ ਸਿੰਘ ਵਾਲਾ ਵਾਧੂ ਚਾਰਜ ਜੁਆਇੰਟ ਸਬ ਰਜਿਸਟਾਰ ਬੱਧਨੀ ਕਲਾਂ, ਜਗਮੀਤ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਧਰਮਕੋਟ ਨੂੰ ਸਬ ਰਜਿਸਟਰਾਰ ਧਰਮਕੋਟ, ਬਲਜੀਤ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਤਹਿਸੀਲ ਦਫਤਰ ਧਰਮਕੋਟ ਨੂੰ ਜੁਆਇੰਟ ਸਬ ਰਜਿਸਟਰਾਰ ਕੋਟ ਈਸੇ ਖਾਂ, ਸੁਖਬੀਰ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਸਮਾਲਸਰ ਨੂੰ ਜੁਆਇੰਟ ਸਬ ਰਜਿਸਟਰਾਰ ਸਮਾਲਸਰ ਅਤੇ ਚਮਕੌਰ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਮੋਗਾ ਮਹਿਲਾ ਸਿੰਘ ਨੂੰ ਜੁਆਇੰਟ ਅਜੀਤਵਾਲ ਰਜਿਸਟਰਾਰ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਉਕਤ ਹੁਕਮ ਤੁਰੰਤ ਪ੍ਰਭਾਵ ਵਿੱਚ ਆ ਗਏ ਹਨ ਅਤੇ ਸਬ ਰਜਿਸਟਰਾਰਾਂ ਦੇ ਰਜਿਸਟ੍ਰੇਸ਼ਨ ਦੇ ਕੰਮ ਉੱਤੇ ਵਾਪਸ ਆਉਣ ਤੱਕ ਲਾਗੂ ਰਹਿਣਗੇ।