ਮਾਂ ਪਿਓ ਤੁਰ ਗਏ ਜਹਾਨੋ, ਬਿਮਾਰੀਆਂ ਕਾਰਨ ਛੁੱਟਿਆ ਰੁਜ਼ਗਾਰ, ਨੌਜਵਾਨ ਨੂੰ ਹੈ ਹੁਣ ਮਦਦ ਦੀ ਉਮੀਦ
ਰੋਹਿਤ ਗੁਪਤਾ
ਗੁਰਦਾਸਪੁਰ , 30 ਜਨਵਰੀ 2025 – ਇਹ ਕਹਾਣੀ ਕਿਸੇ ਜਰੂਰਤਮੰਦ ਪਰਿਵਾਰ ਦੀ ਨਹੀਂ ਹੈ ਬਲਕਿ ਦੁਨੀਆ ਵਿੱਚ ਇਕੱਲੇ ਰਹਿ ਕੇ ਇੱਕ ਨੌਜਵਾਨ ਦੀ ਹੈ।ਮਾਂ ਪਿਓ ਦੇ ਜਹਾਨੋ ਤੁਰ ਜਾਣ ਤੋਂ ਬਾਅਦ 35 ਸਾਲ ਦਾ ਨੌਜਵਾਨ ਕੁਲਜੀਤ ਸਿੰਘ ਰੁਜ਼ਗਾਰ ਵਿੱਚ ਹੀ ਰੁੱਝ ਗਿਆ ਸੀ ਤਾਂ ਜੋ ਇਕਲਾਪਨ ਮਹਿਸੂਸ ਨਾ ਹੋਵੇ । ਕਾਰਪੈਂਟਰ ਦਾ ਕੰਮ ਕਰਦਾ ਸੀ ਅਤੇ ਸ਼੍ਰੀਨਗਰ ਤੱਕ ਰੁਜ਼ਗਾਰ ਲਈ ਜਾਂਦਾ ਸੀ ਪਰ ਅਚਾਨਕ ਤਿਨ ਚਾਰ ਮਹੀਨਿਆਂ ਤੋਂ ਬਿਮਾਰੀਆਂ ਨੇ ਐਸਾ ਘੇਰਿਆ ਕਿ ਪਿਛਲੇ ਇੱਕ ਮਹੀਨੇ ਤੋਂ ਲਗਭਗ ਮੰਜੇ ਤੇ ਇਹੀ ਹੈ ਕਿਉਂਕਿ 10 ਕਦਮ ਚੱਲਣ ਤੇ ਹੀ ਸਾਹ ਚੜ੍ਹਣਾ ਸ਼ੁਰੂ ਹੋ ਜਾਂਦਾ ਹੈ। ਪੈਸੇ ਜਿੰਨੇ ਜੋੜੇ ਸੀ ਇਲਾਜ ਵਿੱਚ ਖਤਮ ਹੋ ਗਏ ਅਤੇ ਹੁਣ ਰੋਟੀ ਦੇ ਵੀ ਲਾਲੇ ਪੈ ਗਏ ਹਨ। ਅਜਿਹੇ ਵਿੱਚ ਇੱਕ ਸਮੱਸਿਆ ਵੀ ਸੰਸਥਾ ਨੇ ਥੋੜਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਲਾਜ ਮਹਿੰਗਾ ਹੋਣ ਕਾਰਨ ਵਿੱਚੇ ਹੀ ਛੁੱਟ ਗਿਆ । ਫੇਫੜਿਆਂ ਦੀ ਬਿਮਾਰੀ ਦੇ ਨਾਲ ਪੱਥਰੀ ਤੇ ਹੋਰ ਵੀ ਕਈ ਬਿਮਾਰੀਆਂ ਲੱਗ ਗਈਆਂ ਹਨ ਅਜਿਹੇ ਵਿੱਚ ਸਿਰਫ ਇੰਨੀ ਹੀ ਮਦਦ ਦੀ ਅਪੀਲ ਕਰਦਾ ਹੈ ਕਿ ਕੋਈ ਸਮਾਜਸੇਵੀ ਸੰਸਥਾ ਜਾਂ ਸਮਾਜ ਸੇਵਕ ਇਲਾਜ ਕਰਵਾ ਕੇ ਕੰਮ ਕਰਨ ਦੇ ਕਾਬਿਲ ਬਣਾ ਦੇਵੇ।ਕੰਮ ਕਰਕੇ ਰੋਜੀ ਰੋਟੀ ਦਾ ਜੁਗਾੜ ਆਪ ਹੀ ਕਰ ਲਿਆ ਕਰੇਗਾ।
(ਮਦਦ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ) Gurjeet singh 9622449887