ਮਧੂ ਮੱਖੀ ਪਾਲਣ ਸਬੰਧੀ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਸੈਮੀਨਾਰ 6 ਮਾਰਚ ਤੋਂ
- ਮਧੂ ਮੱਖੀ ਪਾਲਣ ਦਾ ਸਹਾਇਕ ਕਿੱਤਾ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਸੈਮੀਨਾਰ ’ਚ ਭਾਗ ਲੈਣ ਦਾ ਸੱਦਾ
ਸੰਜੀਵ ਜਿੰਦਲ
ਮਾਨਸਾ, 4 ਮਾਰਚ 2025 : ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ, ਸ੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਐਨ.ਬੀ.ਐਚ.ਐਮ (National bee keeping and honey mission) ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ, ਮਾਨਸਾ ਵੱਲੋਂ ਮਧੂ ਮੱਖੀ ਪਾਲਣ ਸਬੰਧੀ 06 ਅਤੇ 07 ਮਾਰਚ, 2025 ਨੂੰ ਦੋ ਰੋਜ਼ਾ ਜਿਲ੍ਹਾ ਪੱਧਰੀ ਸੈਮੀਨਾਰ ਸਥਾਨ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ, ਪੀ. ਡਬਲਯੂ. ਡੀ ਕੰਪਲੈਕਸ, ਨੇੜੇ ਤਿੰਨਕੋਨੀ ਮਾਨਸਾ ਵਿਖੇ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਜ਼ਿਲ੍ਹਾ ਮਾਨਸਾ ਦੇ ਮਧੂ ਮੱਖੀ ਪਾਲਣ ਦਾ ਸਹਾਇਕ ਕਿੱਤਾ ਕਰਨ ਦੇ ਚਾਹਵਾਨ ਕਿਸਾਨ ਵੀਰਾ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਵਿਚ ਭਾਗ ਲੈ ਕੇ ਸੈਮੀਨਾਰ ਵਿਚ ਪਹੁੰਚੇ ਮਾਹਿਰਾਂ ਤੋਂ ਮਧੂ ਮੱਖੀ ਪਾਲਣ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇ।