ਭੇਦ ਭਰੇ ਹਾਲਾਤਾਂ ਵਿੱਚ ਕਿਸਾਨ ਦੇ ਸਾਰੇ ਦੁਧਾਰੂ ਪਸ਼ੂਆਂ ਦੀ ਹੋਈ ਮੌਤ
- ਸਰਕਾਰ ਕੋਲੋਂ ਮਦਦ ਦੀ ਲਗਾ ਰਿਹੈ ਗੁਹਾਰ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 7 ਅਗਸਤ 2025 - ਗੁਰਦਾਸਪੁਰ ਤੇ ਪਿੰਡ ਮੁਕੰਦਪੁਰ ਵਿਖੇ ਇੱਕ ਕਿਸਾਨ ਦੇ ਸਾਰੇ ਦੇ ਸਾਰੇ ਦੁਧਾਰੂ ਪਸ਼ੂਆਂ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਕਿਸਾਨ ਅਨੁਸਾਰ ਮਾਰੇ ਗਏ ਪਸ਼ੂਆਂ ਵਿੱਚੋਂ ਛੇ ਮੱਝਾਂ ਤੇ ਇੱਕ ਝੋਟਾ ਸ਼ਾਮਿਲ ਸੀ ਅਤੇ ਉਸ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜਦ ਕਿ ਉਸ ਦਾ ਕਾਰੋਬਾਰ ਹੀ ਦੁੱਧ ਦਾ ਸੀ ਅਤੇ ਉਹ ਆਪਣਾ ਪਰਿਵਾਰ ਇਸੇ ਧੰਦੇ ਨਾਲ ਪਾਲ ਰਿਹਾ ਹੈ। ਕਿਸਾਨ ਵੱਲੋਂ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਕਿਸਾਨ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਹੈ ਅਤੇ ਬੀਤੇ ਦਿਨ ਜਦੋਂ ਉਸ ਸਵੇਰੇ ਉੱਠਿਆ ਤਾਂ ਜਾਨਵਰਾਂ ਨੂੰ ਪੱਠੇ ਪਾਉਣ ਲੱਗਾ ਤਾਂ ਦੇਖਿਆ ਕਿ ਉਸ ਦੀ ਮੱਝ ਅਤੇ ਇੱਕ ਝੋਟਾ ਮਰਿਆ ਹੋਇਆ ਹੈ ਉਹਨਾਂ ਵੱਲੋਂ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਪਸ਼ੂ ਮਰ ਚੁੱਕੇ ਸਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਸਰਕਾਰੀ ਡਾਕਟਰਾਂ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਡਾਕਟਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਸ਼ੂਆਂ ਦੇ ਸੈਂਪਲ ਲਏ ਗਏ ਅਤੇ ਜਾਂਚ ਕੀਤੀ ਗਈ ਜਾਂਚ ਦੌਰਾਨ ਡਾਕਟਰਾਂ ਨੂੰ ਕੁਝ ਵੀ ਸਮਝ ਨਹੀਂ ਲੱਗਿਆ।
ਜਿਸ ਤੋਂ ਬਾਅਦ ਉਹਨਾਂ ਵੱਲੋਂ ਪਸ਼ੂਆਂ ਦੇ ਸੈਂਪਲ ਲਏ ਗਏ ਹਨ। ਜਿਸ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗ ਸਕੇਗਾ ਕਿ ਪਸ਼ੂਆਂ ਦੀ ਮੌਤ ਆਖਿਰ ਕਿਵੇਂ ਹੋਈ । ਜਸ਼ਨਦੀਪ ਸਿੰਘ ਨੇ ਕਿਹਾ ਕਿ ਅਸੀਂ ਆਪਣੀਆਂ ਮੱਝਾ ਦੇ ਸਿਰ ਉੱਪਰ ਕੰਮ ਚਲਾਉਂਦੇ ਹਾਂ ਅਤੇ ਮੱਝਾਂ ਮਰਨ ਕਰਕੇ ਜਿੱਥੇ ਸਾਡਾ ਕਰੀਬ 5 ਲੱਖ ਦਾ ਨੁਕਸਾਨ ਹੋਇਆ ਹੈ ਉਥੇ ਹੀ ਕਾਰੋਬਾਰ ਤੇ ਵੀ ਗੂੜਾ ਅਸਰ ਪਿਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਕਾਰੋਬਾਰ ਕਰ ਸਕੀਏ ।