ਬੱਬੂ ਮਾਨ ਵੱਲੋਂ ਕਨੇਡਾ ਕਬੱਡੀ ਕੱਪ ਮੁੱਲਾਂਪੁਰ ਦਾਖਾ ਦਾ ਪੋਸਟਰ ਰਿਲੀਜ਼
- ਬੱਬੂ ਮਾਨ ਵੱਲੋਂ ਦਰਸ਼ਕਾਂ ਤੇ ਖੇਡ ਪ੍ਰੇਮੀਆਂ ਨੂੰ ਬੱਬੂ ਮਾਨ ਵੱਲੋਂ 10 ਮਾਰਚ ਨੂੰ ਵੱਡੀ ਗਿਣਤੀ ਵਿੱਚ ਪੁਹੰਚਣ ਦਾ ਸੱਦਾ
ਸੁਖਮਿੰਦਰ ਭੰਗੂ
ਮੁੱਲਾਂਪੁਰ ਦਾਖਾ //ਲੁਧਿਆਣਾ 4 ਮਾਰਚ 2025 - 10 ਮਾਰਚ 2025 ਨੂੰ ਮੁੱਲਾਪੁਰ ਦਾਖਾ ਨੇੜੇ ਲੁਧਿਆਣਾ ਵਿਖੇ ਹੋਰ ਇਹ ਕਨੇਡਾ ਕਬੱਡੀ ਕੱਪ ਦਾ ਪੋਸਟਰ ਅੱਜ ਪ੍ਰਸਿੱਧ ਪੰਜਾਬੀ ਗਾਇਕ ਫਿਲਮੀ ਅਦਾਕਾਰ ਬੱਬੂ ਮਾਨ ਵੱਲੋਂ ਐਡਮਿੰਟਨ ਕਨੇਡਾ ਦੇ ਵਿਧਾਇਕ ਪੀਟਰ ਸੰਧੂ ਦੇ ਨਿਵਾਸ ਸਥਾਨ ਵਿਖੇ ਰਿਲੀਜ ਕੀਤਾ ਗਿਆ। ਕਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਪੁਰ, ਪ੍ਰਧਾਨ ਸੈਮੀ ਓਬਰਾਏ, ਪ੍ਰਵਾਸੀ ਪੰਜਾਬੀ ਪਰਵੰਤ ਸਿੰਘ ਸੇਖੋਂ ਦਾਖਾ, ਸਾਧੂ ਸਿੰਘ ਕਲੇਰ ਮੁੱਲਾਂਪੁਰ, ਦੀ ਹਾਜ਼ਰੀ ਵਿੱਚ ਰਲੀਜ਼ ਕੀਤਾ ਗਿਆ।
ਬੱਬੂ ਮਾਨ ਨੇ ਕਬੱਡੀ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਖੁੱਲਾ ਸੱਦਾ ਦਿੰਦਿਆਂ ਕਿਹਾ ਕਿ 10 ਮਾਰਚ ਨੂੰ ਮੁੱਲਾਪੁਰ ਦਾਖਾ ਵਿਖੇ ਹੋ ਰਹੇ ਕਨੇਡਾ ਕਬੱਡੀ ਕੱਪ ਲਈ ਪੂਰੇ ਪੰਜਾਬ ਅੰਦਰ ਨੌਜਵਾਨਾਂ ਵਿੱਚ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬੀਆਂ ਤੇ ਐਨਆਰਆਈ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਮਾਂ ਖੇਡ ਕਬੱਡੀ ਅੱਜ ਵੀ ਦੇਸ਼ ਵਿਦੇਸ਼ ਵਿੱਚ ਜਿੰਦਾ ਹੈ, ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਤੰਦਰੁਸਤ ਬਣਾਉਣ ਲਈ ਅੱਜ ਕਬੱਡੀ ਖੇਡਦਾ ਹੋਣਾ ਜਰੂਰੀ ਹੈ। ਕਿ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਪੁਰ ਪ੍ਰਧਾਨ ਸੈਮੀ ਉਬਰਾਏ ਤੇ ਉਹਨਾਂ ਦੀ ਟੀਮ ਵੱਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਮੌਕੇ ਮੇਰੇ ਵੱਲੋਂ ਵੀ ਸ਼ਾਮ ਦੇ ਸਮੇਂ ਖੁੱਲਾ ਅਖਾੜਾ ਲਗਾਇਆ ਜਾਵੇਗਾ ਉਹਨਾਂ ਕਬੱਡੀ ਪ੍ਰੇਮੀਆਂ ਤੇ ਦਰਸ਼ਕਾਂ ਨੂੰ 10 ਮਾਰਚ ਨੂੰ ਮੁੱਲਾਪੁਰ ਦਾਖਾ ਕਬੱਡੀ ਕੱਪ ਮੌਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਸੋਨੂੰ ਭੱਠਾ ਧੂਆ, ਕਬੱਡੀ ਕੱਪ ਦੇ ਮੈਂਬਰ ਹਾਜ਼ਰ ਸਨ।