ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 4 ਫਰਵਰੀ : ਸੂਬੇ ਅੰਦਰ 15 ਸਾਲ ਤੋਂ ਵੱਧ ਉਮਰ ਦੇ ਗੈਰ ਸਾਖਰ ਵਿਅਕਤੀਆਂ ਨੂੰ ਸਾਖਰ ਬਣਾਉਣ ਲਈ ਚਲਾਏ ਜਾ ਰਹੇ ਉਲਾਸ ਪ੍ਰੋਗਰਾਮ ਤਹਿਤ ਸੈਸ਼ਨ 2023-25 ਦੌਰਾਨ ਸਫ਼ਲ ਰਹਿਣ ਵਾਲੇ ਜ਼ਿਲ੍ਹੇ ਦੇ ਸੈਂਕੜੇ ਪ੍ਰੀਖਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਡਾਇਟ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਇਸ ਮੌਕੇ ਬਤੌਰ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ.ਸੁਰਿੰਦਰ ਸਿੰਘ ਧਾਲੀਵਾਲ ਨੇ ਸਫਲ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਵਧੀਕ ਡਿਪਟੀ ਕਮਿਸ਼ਨਰ ਸ.ਸੁਰਿੰਦਰ ਸਿੰਘ ਧਾਲੀਵਾਲ ਨੇ ਸਾਖਰ ਹੋਣ ਜਾ ਰਹੇ ਲੋਕਾਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਗੈਰ ਸਾਖਰ ਲੋਕਾਂ ਨੇ ਅੱਖ਼ਰ ਗਿਆਨ ਹਾਸਲ ਕਰਕੇ ਸਮੁੱਚੇ ਸੂਬੇ ਦਾ ਮਾਣ ਵਧਾਇਆ ਹੈ। ਉਹਨਾਂ ਵਲੰਟੀਅਰਜ਼ ਅਧਿਆਪਕਾਂ ਨੂੰ ਵੀ ਇਸ ਚੁਣੋਤੀਆਂ ਭਰੇ ਕਾਰਜ਼ ਨੂੰ ਸਫਲਤਾਪੂਰਵਕ ਸਪੰਨ ਕਰਨ 'ਤੇ ਵਧਾਈ ਦਿੰਦੇ ਕਿਹਾ ਕਿ ਅੱਖ਼ਰ ਗਿਆਨ ਤੋਂ ਬਿਨਾਂ ਜ਼ਿੰਦਗੀ ਬਹੁਤ ਚੁਣੋਤੀਆਂ ਭਰਪੂਰ ਹੁੰਦੀ ਹੈ ਜਿਸ ਕਰਕੇ ਗੈਰ ਸਾਖਰ ਵਿਅਕਤੀ ਸਮਾਜ ਅੰਦਰ ਸਮਝੋਤਾ ਕਰਕੇ ਜ਼ਿੰਦਗੀ ਬਸਰ ਕਰਨੀ ਸ਼ੁਰੂ ਕਰ ਦਿੰਦਾ ਹੈ ਪਰ ਸਰਕਾਰ ਦੇ ਇਹਨਾਂ ਯਤਨਾਂ ਸਦਕਾ ਅਤੇ ਡਾਇਟ ਦੇ ਵਲੰਟੀਅਰ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨਾਲ ਹੁਣ ਗੈਰ ਸਾਖਰ ਤੋ ਸਾਖਰ ਹੋ ਰਹੇ ਲੋਕ ਆਪਣੀ ਰਹਿੰਦੀ ਜ਼ਿੰਦਗੀ ਨੂੰ ਮਾਣ ਸਨਮਾਨ ਨਾਲ ਬਤੀਤ ਕਰ ਸਕਣਗੇ। ਉਹਨਾਂ ਡਾਇਟ ਵਿਖੇ ਵੱਖ-ਵੱਖ ਵਿਸ਼ਿਆਂ ਦੀ ਟ੍ਰੇਨਿੰਗ ਹਾਸਲ ਕਰ ਰਹੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਅਤੇ ਉਲਾਸ ਪ੍ਰੀਖਿਆ 'ਚ ਸਫ਼ਲ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਵਿਸ਼ੇਸ਼ ਸਨਮਾਨ ਦੇ ਕਿ ਸਨਮਾਨਿਤ ਵੀ ਕੀਤਾ ਗਿਆ
ਇਸ ਮੌਕੇ ਡਾ.ਆਨੰਦ ਗੁਪਤਾ ਪ੍ਰਿੰਸੀਪਲ ਡਾਇਟ ਨੇ ਦੱਸਿਆ ਕਿ 15 ਸਾਲ ਤੋਂ ਵੱਧ ਉਮਰ ਦੇ ਗ਼ੈਰ ਸਾਖਰ ਲੋਕਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਅੱਖਰ ਗਿਆਨ ਲਈ ਤਿਆਰ ਕਰਨਾ ਬਹੁਤ ਚੁਣੌਤੀ ਭਰਿਆ ਕਾਰਜ ਸੀ ਪਰੰਤੂ ਡਾਇਟ ਫ਼ਤਹਿਗੜ੍ਹ ਦੇ ਵਲੰਟੀਅਰ ਅਧਿਆਪਕਾਂ ਨੇ ਇਸ ਕਾਰਜ ਨੂੰ ਬਹੁਤ ਮਿਹਨਤ ਅਤੇ ਜਿਮੇਵਾਰੀ ਨਾਲ ਨੇਪਰੇ ਚਾੜ੍ਹਿਆ
ਇਸ ਮੌਕੇ ਹਰਪ੍ਰੀਤ ਕੌਰ ਨੋਡਲ ਅਫ਼ਸਰ ਉਲਾਸ ਕਿਹਾ ਕਿ ਇਸ ਪ੍ਰੋਜੈਕਟ ਦਾ ਮੂਲ ਉਦੇਸ਼ ਅੱਖ਼ਰ ਗਿਆਨ ਅਤੇ ਮੁੱਢਲਾ ਸਮਾਜਿਕ ਗਿਆਨ ਹਾਸਲ ਕਰਵਾਉਣਾ ਹੈ ਤਾਂ ਜੋ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਆਨੰਦ ਭਰਪੂਰ ਅਤੇ ਸੁਰੱਖਿਅਤ ਬਣਾ ਸਕਣ। ਉਹਨਾਂ ਇਸ ਕਾਰਜ ਨੂੰ ਅੱਗੇ ਵੀ ਇਸ ਤਰ੍ਹਾਂ ਹੀ ਜਾਰੀ ਰੱਖਣ ਅਤੇ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰਕੇ ਇਸ ਪ੍ਰੋਗਰਾਮ ਵਿਚ ਸ਼ਾਮਲ ਕਰਵਾਉਣ ਦੀ ਅਪੀਲ ਕੀਤੀ
ਇਸ ਮੌਕੇ ਸੁਜਾਦ ਅਲੀ, ਵੰਦਨਾ ਚੋਪੜਾ, ਜਸਪਾਲ ਕੌਰ, ਰਵਿੰਦਰ ਕੌਰ, ਵੰਦਨਾ ਸ਼ਰਮਾ,ਹਰਜੀਤ ਸਿੰਘ, ਪਰਵਿੰਦਰ ਸਿੰਘ ਵੋਕੇਸ਼ਨਲ ਮੈਂਟਰ ਡਾਇਟ ਸਮੇਤ ਸਟਾਫ ਮੈਂਬਰ ਮੌਜੂਦ ਸਨ