← ਪਿਛੇ ਪਰਤੋ
ਬਾਈਕ ਸਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਸੀ ਨੌਜਵਾਨ, ਪੁਲਿਸ ਮੌਕੇ ਤੇ ਪਹੁੰਚੀ ਤਾਂ ਭੱਜੇ ਹਮਲਾਵਰ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ 2025-ਕਿਲਾ ਟੇਕ ਸਿੰਘ ਦਾ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਜੋ ਕਿਸੇ ਕੰਮ ਲਈ ਬਟਾਲਾ ਆਇਆ ਸੀ ਜਦੋਂ ਆਪਣੀ ਬਾਈਕ ਤੇ ਆਪਣੇ ਇੱਕ ਸਾਥੀ ਨਾਲ ਵਾਪਸ ਜਾ ਰਿਹਾ ਸੀ ਤਾਂ ਸਿੰਬਲ ਚੌਂਕੀ ਦੇ ਨਜ਼ਦੀਕ ਉਸ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੌਜਵਾਨਾਂ ਨੇ ਉਸ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਉਸ ਦਾ ਸਾਥੀ ਤਾਂ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਮਨਜਿੰਦਰ ਸਿੰਘ ਹਮਲਾਵਰਾਂ ਕੋਲੋਂ ਬਚ ਨਹੀਂ ਸਕਿਆ ਤੇ ਜਖਮੀ ਹੋ ਗਿਆ ਗਨੀਮਤ ਇਹ ਰਹੀ ਕੇ ਮੌਕੇ ਤੇ ਹੀ ਸਿੰਬਲ ਚੌਂਕੀ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਉਹਨਾਂ ਨੂੰ ਵੇਖ ਕੇ ਹਮਲਾਵਰ ਦੋੜ ਗਏ। ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਦੇ ਸਾਥੀ ਦੀ ਕੁਝ ਦਿਨ ਪਹਿਲਾਂ ਇਹਨਾਂ ਨੌਜਵਾਨਾਂ ਨਾਲ ਤਕਰਾਰ ਹੋਈ ਸੀ ਜਿਸ ਕਾਰਨ ਉਸ ਤੇ ਹਮਲਾ ਕੀਤਾ ਗਿਆ ਹੈ।
Total Responses : 1257