ਪੁਲਿਸ ਵਲੋਂ ਨਸ਼ਿਆਂ ਤੇ ਕਾਬੂ ਪਾਉਣ ਲਈ ਕੈਮਿਸਟ ਦੀਆਂ ਦੁਕਾਨਾਂ ਤੇ ਕੀਤੀ ਛਾਪੇਮਾਰੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਮਾਰਚ,2025 - ਪੰਜਾਬ ਪੁਲਿਸ ਵਲੋ ਛੇੜੇ ਨਸ਼ਿਆ ਵਿਰੁੱਧ ਯੁੱਧ ਤਹਿਤ ਅੱਜ ਐਸ ਐਸ ਪੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ: ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਜਿਲ੍ਹੇ ਵਿੱਚ ਕੈਮਿਸਟ ਦੀਆ ਦੁਕਾਨਾਂ ਅਤੇ ਇਨ੍ਹਾਂ ਦੁਕਾਨਾਂ ਤੇ ਆਉਣ ਵਾਲੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਸਬੰਧੀ ਮੁਹਿੰਮ ਚਲਾਈ ਗਈ ਜਿਸਦੀ ਲੜ੍ਹੀ ਵਿੱਚ ਰਾਜ ਕੁਮਾਰ ਬਜਾੜ੍ਹ, ਉਪ ਕਪਤਾਨ, ਪੁਲਿਸ ਸਬ ਡਵੀਜਨ ਨਵਾਂਸ਼ਹਿਰ, ਦੀ ਜੇਰੇ ਨਿਗਰਾਨੀ ਡਰੱਗ ਇੰਸ: ਮਨਪ੍ਰੀਤ ਸਿੰਘ ਅਤੇ ਐਸ.ਆਈ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਰਾਹੋ ਵਲੋ ਰਾਹੋ ਏਰੀਆ ਵਿੱਚ ਮੈਡੀਕਲ ਸਟੋਰਾਂ ਤੋ ਦਵਾਈਆ ਖਰੀਦਣ ਵਾਲੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਕੀਤੀ ਗਈ ਤੇ ਇਸ ਦੋਰਾਨ ਬਿਟੂ ਮੈਡੀਕਲ ਸਟੋਰ ਰਾਹੋ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੋਰਾਨ ਡਰੱਗ ਇੰਸ: ਮਨਪ੍ਰੀਤ ਸਿੰਘ ਵਲੋ ਬਿਟੂ ਮੈਡੀਕਲ ਸਟੋਰ ਤੋ 12 ਕਿਸਮ ਦੀਆ ਦਵਾਈਆ ਜਿਹਨਾਂ ਦੇ ਬਿੱਲ ਅਤੇ ਰੱਖ-ਰਖਾਵ ਸਬੰਧੀ ਰਿਕਾਰਡ ਪੇਸ਼ ਨਹੀ ਕੀਤਾ ਜਾ ਸਕਿਆ ਨੂੰ ਸੀਜ ਕੀਤਾ ਗਿਆ। ਇਸ ਤੋ ਇਲਾਵਾ ਬਿਨ੍ਹਾ ਡਾਕਟਰ ਦੀ ਲਿਖਤ ਦੇ ਵੇਚੀ ਜਾਣ ਤੇ ਪਬੰਧੀ ਵਾਲੀ ਦਵਾਈ ਪਰੈਗਲਾਬਿੰਨ ਦੀਆ 960 ਗੋਲੀਆ ਨੂੰ ਵੀ ਕਬਜਾ ਵਿੱਚ ਲਿਆ ਗਿਆ।ਇਸ ਤੋ ਇਲਾਵਾ ਬਿੱਟੂ ਮੈਡੀਕਲਸਟੋਰ ਦੇ ਮਾਲਕ ਸੰਜੀਵ ਕੁਮਾਰ ਵਲੋ ਆਪਣੀ ਦੁਕਾਨ ਸਾਹਮਣੇ ਵਾਲੀ ਦੁਕਾਨ ਵਿੱਚ ਵੀ ਦਵਾਈਆ ਰੱਖੀਆ ਪਾਈਆ ਗਈਆ ਜੋ ਕਿ ਬਿਨ੍ਹਾ ਲਾਇਸੰਸ ਤੋ ਰੱਖੀਆ ਗਈਆ ਸਨ ਜਿਹਨਾਂ ਨੂੰ ਵੀ ਡਰੱਗ ਇੰਸ: ਵਲੋ ਕਬਜਾ ਵਿੱਚ ਲਿਆ ਗਿਆ।
ਸੰਜੀਵ ਕੁਮਾਰ ਕੋਲ ਹੋਲ ਸੇਲ ਲਾਇਸੰਸ ਹੈ ਪਰ ਇਸ ਵਲੋ ਰਿਟੇਲ ਵੀ ਕੀਤੀ ਜਾਣੀ ਪਾਈ ਗਈ ਹੈ। ਇਸਦੇ ਖਿਲਾਫ ਡਰੱਗ ਇੰਸ; ਵਲੋ ਡਰੱਗ ਐਡ ਕੋਸਮੈਟਿਕ ਐਕਟ ਤਹਿਤ ਕਾਰਵਾਈ ਅਰੰਭ ਕੀਤੀ ਗਈ ਹੈ। ਦੁਕਾਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਦਾਰ ਖਿਲਾਫ ਡਰੱਗ ਇੰਸ: ਦੀ ਰਿਪੋਰਟ ਤੇ ਪੁਲਿਸ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੁਕਾਨਦਾਰ ਦਾ ਲਾਇਸੰਸ ਕੈਂਸਲ ਕਰਵਾਉਣ ਦੀ ਕਾਰਵਾਈ ਵੀ ਜਲਦ ਅਮਲ ਵਿੱਚ ਲਿਆਦੀ ਜਾਵੇਗੀ।