ਨੌਜਵਾਨ ਕਿਸਾਨ ਦੀ ਮੋਟਰ ਸਟਾਟਰ ਤੋਂ ਕਰੰਟ ਲੱਗਣ ਨਾਲ ਮੌਤ
ਗਰੀਬ ਅਤੇ ਲੋੜਵੰਦ ਹੋਣ ਕਾਰਨ ਪਰਿਵਾਰ ਦੀ ਸਰਕਾਰ ਨੂੰ ਮਦਦ ਕਰਨ ਦੀ ਇਲਾਕਾ ਨਿਵਾਸੀਆਂ ਨੇ ਕੀਤੀ ਅਪੀਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 5 ਫਰਵਰੀ 2025,ਇੱਥੋਂ ਨੇੜਲੇ ਪਪਿੰਡ ਈਸਾਪੁਰ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੇ ਕਿਸਾਨ ਚਰਨਜੀਤ ਸਿੰਘ ਚੰਨੀ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਮੋਟਰ ਚਲਾਉਣ ਮੌਕੇ ਸਟਾਟਰ ਵਿੱਚ ਅਚਾਨਕ ਕਰੰਟ ਆਉਣ ਨਾਲ ਮੌਕੇ ਤੇ ਮੌਤ ਹੋ ਗਈ ਹੈ। ਦੱਸਣਾ ਬਣਦਾ ਹੈ ਕਿ ਇਹ ਕਿਸਾਨ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਇਸ ਦੇ ਘਰ ਵਿੱਚ ਬਜ਼ੁਰਗ ਮਾਤਾ ,ਦਾਦੀ ਅਤੇ ਨਾਨੀ ਕੇਵਲ ਤਿੰਨ ਔਰਤਾਂ ਹੀ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਰਿਵਾਰ ਬਹੁਤ ਹੀ ਗਰੀਬ ਅਤੇ ਲੋੜਵੰਦ ਹੈ ਇਹ ਪਰਿਵਾਰ ਦੀ ਸਰਕਾਰ ਨੂੰ ਮਦਦ ਕਰਨੀ ਬਣਦੀ ਹੈ ਤਾਂ ਜੋ ਇਨ੍ਹਾਂ ਬਜ਼ੁਰਗ ਔਰਤਾਂ ਦੀ ਆਰਥਿਕ ਮਦਦ ਹੋ ਸਕੇ।