ਨਿਸ਼ਕਾਮ ਸੇਵਾ ਸਮਿਤੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਮਨਜੀਤ ਢੱਲਾ
ਜੈਤੋ, 05 ਫ਼ਰਵਰੀ 2025 - ਸਮਾਜ ਸੇਵੀ ਵਿਜੇ ਕੁਮਾਰ ਚੋਪੜਾ ਜੀ ਦੀ ਰਹਿਨੁਮਾਈ ਹੇਠ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸਮਿਤੀ ਜੈਤੋ ਵੱਲੋਂ ਪਿਛਲੇ ਕਾਫੀ ਅਰਸੇ ਤੋਂ ਲਗਾਤਾਰ ਵਿਧਵਾ, ਗਰੀਬ ਅਤੇ ਜਰੂਰਤਮੰਦ ਔਰਤਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਪਿਛਲੇ ਦਿਨੀ ਇਸ ਸੰਸਥਾ ਵੱਲੋਂ ਕੜਾਕੇ ਦੀ ਸਰਦੀ ਨੂੰ ਦੇਖਦੇ ਹੋਏ ਲੋੜਵੰਦ ਸਾਧੁ ਸੰਤਾਂ ਅਤੇ ਹੋਰਨਾਂ ਗਰੀਬ ਲੋਕਾ ਨੂੰ ਗਰਮ ਕੰਬਲ ਵੀ ਵੰਡੇ ਗਏ ਸਨ। ਬੀਤੇ ਦਿਨ ਇਸ ਸੰਸਥਾ ਵੱਲੋਂ ਗੀਤਾ ਭਵਨ ਮੰਦਿਰ ਜੈਤੋ ਵਿਖੇ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਆਗੂ ਸਿਮਰਨਜੀਤ ਸ਼ਰਮਾ ਵੱਲੋ ਆਪਣੇ ਪਿਤਾ ਮਾਸਟਰ ਬ੍ਰਿਜ ਲਾਲ ਸ਼ਰਮਾ ਜੀ ਦੀ ਯਾਦ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਤੇ ਨਿਸ਼ਕਾਮ ਸੇਵਾ ਸਮਤੀ ਦੇ ਸਰਪ੍ਰਸਤ ਮੁਕੇਸ਼ ਗੋਇਲ, ਪ੍ਰਧਾਨ ਅਸ਼ੋਕ ਜਿੰਦਲ, ਸਕੱਤਰ ਨਰੇਸ਼ ਮਿੱਤਲ, ਮੁੱਖ ਸਲਾਹਕਾਰ ਮਦਨ ਲਾਲ ਬਾਂਸਲ ਐਡਵੋਕੇਟ, ਆਗੂ ਸੁਰਜੀਤ ਅਰੋੜਾ ਅਤੇ ਸਿਮਰਨਜੀਤ ਸ਼ਰਮਾ ਆਦਿ ਹਾਜ਼ਰ ਸਨ।