ਦਿੱਲੀ ਵਿਧਾਨ ਸਭਾ ਚੋਣਾਂ: ਸ਼ਾਮ 5 ਵਜੇ ਤੱਕ 57.78 ਪ੍ਰਤੀਸ਼ਤ ਵੋਟਿੰਗ, 2 ਘੰਟਿਆਂ ਵਿੱਚ ਪਈਆਂ 12% ਵੋਟਾਂ
ਨਵੀਂ ਦਿੱਲੀ, 5 ਫਰਵਰੀ 2025 - ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਵੋਟਿੰਗ ਅੱਜ ਹੋਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਅੱਜ 11 ਜ਼ਿਲ੍ਹਿਆਂ ਦੀਆਂ 70 ਵਿਧਾਨ ਸਭਾ ਸੀਟਾਂ ਲਈ ਲਗਭਗ 1.55 ਕਰੋੜ ਲੋਕ ਆਪਣੀ ਵੋਟ ਪਾਉਣਗੇ ਅਤੇ 699 ਚੋਣ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਸਖ਼ਤ ਮੁਕਾਬਲਾ ਹੈ। ਵੋਟਾਂ ਦੀ ਗਿਣਤੀ ਸ਼ਨੀਵਾਰ, 8 ਫਰਵਰੀ ਨੂੰ ਹੋਵੇਗੀ।
ਮੱਧ ਦਿੱਲੀ ਵਿੱਚ 55.24%, ਪੂਰਬੀ ਦਿੱਲੀ ਵਿੱਚ 58.98%, ਨਵੀਂ ਦਿੱਲੀ ਵਿੱਚ 54.37%, ਉੱਤਰੀ ਦਿੱਲੀ ਵਿੱਚ 57.24%, ਉੱਤਰ ਪੂਰਬੀ ਦਿੱਲੀ ਵਿੱਚ 63.83%, ਉੱਤਰ ਪੱਛਮੀ ਦਿੱਲੀ ਵਿੱਚ 58.05% ਵੋਟਿੰਗ ਹੋਈ। ਸ਼ਾਹਦਰਾ ਵਿੱਚ 61.35%, ਦੱਖਣੀ ਦਿੱਲੀ ਵਿੱਚ 55.72%, ਦੱਖਣੀ ਪੂਰਬੀ ਦਿੱਲੀ ਵਿੱਚ 53.77%, ਦੱਖਣੀ ਪੱਛਮੀ ਦਿੱਲੀ ਵਿੱਚ 58.86% ਅਤੇ ਪੱਛਮੀ ਦਿੱਲੀ ਵਿੱਚ 57.42% ਵੋਟਿੰਗ ਦਰਜ ਕੀਤੀ ਗਈ।
ਚੋਣ ਕਮਿਸ਼ਨ ਦੇ ਅਨੁਸਾਰ, ਸ਼ਾਮ 5 ਵਜੇ ਤੱਕ ਦਿੱਲੀ ਵਿੱਚ 57.78 ਪ੍ਰਤੀਸ਼ਤ ਪੋਲਿੰਗ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਦੁਪਹਿਰ 3 ਵਜੇ ਤੱਕ 46.55 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਸੀ। ਦੋ ਘੰਟਿਆਂ ਵਿੱਚ 12 ਪ੍ਰਤੀਸ਼ਤ ਵੋਟਾਂ ਪਈਆਂ।