ਟਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੰਮ੍ਰਿਤਸਰ ਦੀ ਸੜਕਾਂ ਤੇ ਉਤਰਿਆ ਯਮਰਾਜ
ਗੁਰਪ੍ਰੀਤ ਸਿੰਘ
- ਟ੍ਰੈਫਿਕ ਦੀ ਉਲੰਘਨਾ ਕਰ ਰਹੇ ਲੋਕਾਂ ਨੂੰ ਯਮਰਾਜ ਨੇ ਕੀਤਾ ਜਾਗਰੂਕ
- ਯਮਰਾਜ ਦੀ ਵੇਸ਼ ਭੂਸ਼ਾ ਧਾਰਨ ਕਰਕੇ ਸੜਕਾਂ ਤੇ ਉਤਰਿਆ ਇਹ ਵਿਅਕਤੀ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
- ਹੱਸਦੇ ਹੱਸਦੇ ਲੋਕ ਟਰੈਫਿਕ ਨਿਯਮਾਂ ਦੇ ਪਾਲਨਾ ਕਰਨ ਦਾ ਦੇ ਰਹੇ ਵਚਨ
ਅੰਮ੍ਰਿਤਸਰ, 21 ਜਨਵਰੀ 2025 - ਅੰਮ੍ਰਿਤਸਰ ਵਿੱਚ ਟਰੈਫਿਕ ਸੁਧਾਰਨ ਦੇ ਲਈ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਜਿੱਥੇ ਟਰੈਫਿਕ ਪੁਲਿਸ ਵੱਲੋਂ ਆਏ ਦਿਨ ਹੀ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਉੱਥੇ ਹੀ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਟ੍ਰੈਫਿਕ ਪੁਲਿਸ ਦੇ ਨਾਲ ਇੱਕ ਯਮਰਾਜ ਦੀ ਵੇਸ਼ਭੂਸ਼ਾ ਪਾ ਕੇ ਇੱਕ ਵਿਅਕਤੀ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਪ੍ਰਤੀ ਜਾਗਰੂਕ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਮਰਾਜ ਦੀ ਵੇਸ਼ ਭੁਸ਼ਾ ਪਾ ਕੇ ਆਏ ਨੌਜਵਾਨ ਨੇ ਕਿਹਾ ਕਿ ਸਰ ਸ਼ਹਿਰ ਦੀਆਂ ਸੜਕਾਂ ਤੇ ਲੋਕ ਦੋ ਪਈਆ ਵਾਹਨ ਚਲਾਉਣ ਲੱਗਿਆਂ ਵੀ ਹੈਲਮਟ ਦਾ ਇਸਤੇਮਾਲ ਨਹੀਂ ਕਰਦੇ ਅਤੇ ਹਾਦਸੇ ਤੋਂ ਬਾਅਦ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ ਹਨ ਅਤੇ ਇਸ ਦੇ ਲਈ ਅੱਜ ਉਹ ਸੜਕਾਂ ਦੇ ਉੱਤਰ ਕੇ ਨੌਜਵਾਨਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇ ਰਹੇ ਹਨ।
ਨੌਜਵਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਗਰ ਕੋਈ ਟਰੈਫਿਕ ਪੁਲਿਸ ਵਾਲਾ ਟਰੈਫਿਕ ਨਿਯਮ ਸਮਝਾਉਂਦਾ ਹੈ ਤਾਂ ਲੋਕ ਉਸਦੇ ਨਜ਼ਦੀਕ ਨਹੀਂ ਜਾਂਦੇ ਲੇਕਿਨ ਅਗਰ ਅਸੀਂ ਇਸ ਤਰੀਕੇ ਯੁਮਰਾਜ ਦੀ ਵੇਸਭੂਸਾ ਪਾ ਕੇ ਲੋਕਾਂ ਨੂੰ ਸਮਝਾ ਰਹੇ ਹਾਂ ਤਾਂ ਲੋਕ ਨਾਟਕ ਦੇਖਣ ਦੇ ਬਹਾਨੇ ਹੀ ਉਹਨਾਂ ਦੇ ਕੋਲ ਆ ਕੇ ਟਰੈਫਿਕ ਨਿਯਮ ਸੁਣਦੇ ਹਨ
ਦੂਜੇ ਪਾਸੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਟਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਵੱਖ-ਵੱਖ ਥਾਵਾਂ ਤੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਅੱਜ ਨਾਟਕ ਮੰਡਲੀ ਦੇ ਇੱਕ ਨੌਜਵਾਨ ਵੱਲੋਂ ਯਮਰਾਜ ਦੀ ਵੇਸ਼ਭੂਸ਼ਾ ਪਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਅਗਰ ਤੁਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਯਮਰਾਜ ਤੁਹਾਨੂੰ ਲੈ ਜਾਵੇਗਾ। ਤੇ ਯਮਰਾਜ ਦੀ ਵੇਸਭੁਛ ਆਪਾਂ ਕੇ ਨੌਜਵਾਨ ਵੱਲੋਂ ਲੋਕਾਂ ਨੂੰ ਟਰੈਫਿਕ ਦੇ ਨਿਯਮ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।