ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸ਼ਰਧਾਲੂਆਂ ਦਾ 56ਵਾਂ ਜੱਥਾ ਕਰਤਾਰਪੁਰ (ਪਾਕਿ:) ਲਈ ਹੋਵੇਗਾ ਰਵਾਨਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਮਾਰਚ,2025 - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਕਰਤਾਰਪੁਰ ਸਾਹਿਬ (ਪਾਕਿ:) ਲਈ ਤਿੰਨ ਸਾਲ ਪਹਿਲਾਂ ਆਰੰਭ ਕੀਤੀ ਗਈ ਲੜੀਵਾਰ ਯਾਤਰਾ ਨੂੰ ਜਾਰੀ ਰੱਖਦੇ ਹੋਏ 05 ਮਾਰਚ ਨੂੰ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ। ਰੋਜਾਨਾ ਅਜੀਤ ਦੇ ਪੱਤਰਕਾਰ ਹਰਮਿੰਦਰ ਸਿੰਘ ਪਿੰਟੂ ਦੀ ਅਗਵਾਈ ਵਿਚ ਭੇਜੇ ਜਾਣ ਵਾਲੇ ਇਸ ਜੱਥੇ ਵਿਚ ਕਰੀਬ 70 ਮੈਂਬਰ ਸ਼ਾਮਲ ਹੋਣਗੇ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਜੱਥਾ ਪਹਿਲਾਂ ਦੀ ਤਰ੍ਹਾਂ ਸਵੇਰੇ ਚਾਰ ਵਜੇ ਸੁਸਾਇਟੀ ਦਫਤਰ ਤੋਂ ਰਵਾਨਾ ਹੋਵੇਗਾ ਜਿਸ ਵਿਚ ਨਵਾਂਸ਼ਹਿਰ ਤੋਂ ਇਲਾਵਾ ਰੁੜਕੀ ਖਾਸ, ਮਹਿਤਪੁਰ ਉਲੱਦਲੀ, ਮੱਲਪੁਰ, ਮਹਿਰਮਪੁਰ, ਜਾੜਲਾ, ਉਸਮਾਨਪੁਰ, ਅਲਾਚੌਰ, ਹਿਆਲਾ, ਕੋਟ ਪੱਤੀ, ਬੰਗਾ, ਪੂੰਨੀਆਂ, ਰਹਿਪਾ, ਮੂਸਾਪੁਰ, ਅਤੇ ਭੁੱਲਾ ਰਾਈ ਤੋਂ ਸੰਗਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜੱਥੇ ਵਿਚ ਸ਼ਾਮਲ ਸੰਗਤਾਂ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 3 ਸਾਲ ਦੌਰਾਨ ਸੁਸਾਇਟੀ ਰਾਹੀਂ ਇਸ ਪਾਵਨ ਅਸਥਾਨ ਦੀ ਯਾਤਰਾ ਲਈ 55 ਜੱਥੇ ਭੇਜੇ ਜਾ ਚੁੱਕੇ ਹਨ ਅਤੇ ਅੱਜ ਜਾਣ ਵਾਲਾ ਇਹ ਜੱਥਾ ਮਾਰਚ ਮਹੀਨੇ ਦਾ ਪਹਿਲਾ ਅਤੇ ਕੁਲ ਮਿਲਾ ਕੇ 56ਵਾਂ ਜੱਥਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਇਸ ਉਪਰਾਲੇ ਨਾਲ ਹੁਣ ਤੱਕ ਦੱਸ ਹਜ਼ਾਰ ਤੋਂ ਵੀ ਵੱਧ ਸ਼ਰਧਾਲੂ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਚੁੱਕੇ ਹਨ।
ਇਸ ਮੌਕੇ ਉਨਾ ਦੇ ਨਾਲ ਗੁਰੂ ਨਾਨਕ ਮਿਸ਼ਨ ਸੀਆ ਸੋਸਾਇਟੀ ਦੇ ਮੁਕਤਸਰ ਪ੍ਰਸਤ ਗਿਆਨੀ ਸਰਬਜੀਤ ਸਿੰਘ ਜੀ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਕੁਲਜੀਤ ਸਿੰਘ ਖਾਲਸਾ, ਹਰਦੀਪ ਸਿੰਘ ਸਰਪੰਚ ਗੜ ਪਧਾਣਾ, ਬਲਦੇਵ ਸਿੰਘ, ਦਿਲਬਾਗ ਸਿੰਘ ਉਸਮਾਨਪੁਰ, ਬਲਵੀਰ ਸਿੰਘ, ਸੁਰਿੰਦਰ ਸਿੰਘ ਕਰਮ, ਅਨੂਪ ਨਈਅਰ ਵੀ ਮੌਜੂਦ ਸਨ।