ਖੰਨਾ 'ਚ ਪੰਜਾਬ ਪੁਲਿਸ ਵਲੋਂ ਐਂਟੀ-ਡਰੱਗ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਤਹਿਤ ਚੈਕਿੰਗ ਅਭਿਆਨ
ਦੀਦਾਰ ਗੁਰਨਾ
ਖੰਨਾ, 4 ਮਾਰਚ 2025: ਪੰਜਾਬ ਪੁਲਿਸ ਵੱਲੋਂ ਚੱਲ ਰਹੀ ਐਂਟੀ-ਡਰੱਗ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਅੱਜ ਖੰਨਾ 'ਚ ਦਵਾਈਆਂ ਦੀਆਂ ਦੁਕਾਨਾਂ ਅਤੇ ਕੈਮਿਸਟ ਸ਼ੌਪਸ ਦੀ ਚੌਕਸੀ ਨਾਲ ਜਾਂਚ ਕੀਤੀ ਗਈ। ਇਹ ਕਾਰਵਾਈ ਐਸ.ਐਸ.ਪੀ. ਖੰਨਾ ਡਾ. ਜੋਤੀ ਯਾਦਵ ਦੀ ਹਦਾਇਤ 'ਤੇ ਡੀ.ਐਸ.ਪੀ. ਐੱਨ.ਡੀ.ਪੀ.ਐੱਸ. ਤੇ ਨਾਰਕੋਟਿਕਸ ਖੰਨਾ ਅਤੇ ਡਰੱਗ ਇੰਸਪੈਕਟਰ ਖੰਨਾ ਦੀ ਟੀਮ ਵਲੋਂ ਕੀਤੀ ਗਈ।
ਦਵਾਈ ਦੁਕਾਨ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਪ੍ਰਤੀਬੰਧਤ ਦਵਾਈਆਂ ਦੀ ਵਿਕਰੀ ਜਾਂ ਸਟੋਰ ਨਾ ਕਰਨ ਅਤੇ ਕਿਸੇ ਵੀ ਦਵਾਈ ਨੂੰ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵੇਚਣ। ਲੋਕਾਂ ਨੂੰ ਅਪੀਲ ਕੀਤੀ ਗਈ ਕਿ *ਟਰਾਮਾਡੋਲ, ਲੋਮੋਟੀਲ, ਪ੍ਰੇਗਾਬੈਲਿਨ ਅਤੇ ਕੋਡਿਨ ਆਧਾਰਿਤ ਸਿਰਪਾਂ* ਦੀ ਗੈਰਕਾਨੂੰਨੀ ਵਿਕਰੀ ਬਾਰੇ ਜਾਣਕਾਰੀ ਸੇਫ ਪੰਜਾਬ ਵਟਸਐਪ ਚੈਟਬੋਟ *9779-100-200* 'ਤੇ ਸਾਂਝੀ ਕਰਨ।
ਇਹ ਮੁਹਿੰਮ ਨਸ਼ਿਆਂ ਦੀ ਗੈਰਕਾਨੂੰਨੀ ਵਪਾਰ ਨੂੰ ਰੋਕਣ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ।
ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਸਖਤ ਕਾਰਵਾਈ! ......
ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਖੰਨਾ 'ਚ ਡੀ.ਐਸ.ਪੀ. ਐੱਨ.ਡੀ.ਪੀ.ਐੱਸ. ਤੇ ਨਾਰਕੋਟਿਕਸ ਅਤੇ ਡਰੱਗ ਇੰਸਪੈਕਟਰ ਦੀ ਟੀਮ ਵਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ।
ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਪ੍ਰਤੀਬੰਧਤ ਦਵਾਈਆਂ ਨੂੰ ਡਾਕਟਰੀ ਪਰਚੀ ਤੋਂ ਬਿਨਾਂ ਨਾ ਵੇਚਣ। *ਟਰਾਮਾਡੋਲ, ਲੋਮੋਟੀਲ, ਪ੍ਰੇਗਾਬੈਲਿਨ, ਅਤੇ ਕੋਡਿਨ ਆਧਾਰਤ ਸਿਰਪਾਂ* ਦੀ ਗੈਰਕਾਨੂੰਨੀ ਵਿਕਰੀ ਬਾਰੇ ਜਾਣਕਾਰੀ ਸੇਫ ਪੰਜਾਬ ਵਟਸਐਪ ਨੰਬਰ *9779-100-200* 'ਤੇ ਭੇਜੋ।