ਆਲ ਇੰਡੀਆ ਮੈਡੀਕਲ ਫੈਡਰੇਸ਼ਨ ਵੱਲੋਂ ਕਿਸਾਨਾਂ ਦੇ ਚੰਡੀਗੜ੍ਹ ਧਰਨੇ ਚ ਸਮਰਥਨ ਦਾ ਐਲਾਨ
- ਜੇ ਪੰਜਾਬ ਸਰਕਾਰ ਦੇ ਕਿਸਾਨਾਂ ਨਾਲ ਧੱਕਾ ਕਰਨਾ ਬੰਦ ਨਾ ਕੀਤਾ ਤਾਂ ਅਗਲੇ ਧਰਨੇ ਉਹਨਾਂ ਦੇ ਖਿਲਾਫ ਲੱਗਣਗੇ - ਬਾਲੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਮਾਰਚ 2025- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੋ ਭਲਕੇ ਚੰਡੀਗੜ੍ਹ ਵਿਖੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਸ ਸਬੰਧੀ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਨੇ ਹੋਰ ਵੱਖ-ਵੱਖ ਆਗੂਆਂ ਸਮੇਤ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾ ਤੇ ਬੈਠੇ ਰਹੇ ਤੇ ਹੁਣ ਸ਼ੰਭੂ ਬਾਰਡਰ ਤੇ ਉਹਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ। ਪ੍ਰੰਤੂ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਅਤੇ ਧੱਕੇਸ਼ਾਹੀ ਨੇ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਬਾਲੀ ਨੇ ਦੱਸਿਆ ਕਿ ਸਾਡੇ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਕਿਸਾਨਾਂ ਦੇ ਹਰ ਸੰਘਰਸ਼ ਚ ਉਹਨਾਂ ਦਾ ਸਾਥ ਦਿੱਤਾ ਗਿਆ ਤੇ ਹੁਣ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਇਹ ਐਲਾਨ ਕੀਤਾ ਗਿਆ ਹੈ ਉਸ ਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨ ਫੈਡਰੇਸ਼ਨ ਦੇ ਸਮੂਹ ਮੈਂਬਰ ਸ਼ਾਮਿਲ ਹੋ ਕੇ ਇਸ ਧਰਨੇ ਨੂੰ ਸਫਰ ਬਣਾਉਣ ਲਈ ਮਦਦ ਕਰਨਗੇ। ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੀ ਪਹਿਲਾਂ ਹੀ ਲੜਾਈ ਚੱਲ ਰਹੀ ਸੀ ਪ੍ਰੰਤੂ ਜੋ ਹੁਣ ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਕਰਦੀਆਂ ਤੜਕਸਾਰ ਵੱਖ-ਵੱਖ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਸੀਂ ਉਸਦੀ ਜ਼ੋਰ ਦਾ ਸ਼ਬਦਾ ਚ ਨਿੰਦਾ ਕਰਦੇ ਹਨ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਉਹਨਾਂ ਵੱਲੋਂ ਅਜਿਹੀਆਂ ਕਾਰਵਾਈਆਂ ਜਾਰੀ ਰਹੀਆਂ ਤਾਂ ਹੁਣ ਅਗਲੇ ਧਰਨੇ ਪੰਜਾਬ ਸਰਕਾਰ ਖਿਲਾਫ ਲੱਗਣਗੇ। ਇਸ ਮੌਕੇ ਫੈਡਰੇਸ਼ਨ ਦੇ ਮੈਂਬਰਾਂ ਦੇ ਆਗੂਆਂ ਨੇ ਸਰਕਾਰ ਖਿਲਾਫ ਜੰਮਕੇ ਨਾਰੇਬਾਜ਼ੀ ਵੀ ਕੀਤੀ। ਇਸ ਮੌਕੇ ਕੌਮੀ ਵਾਈਸ ਪ੍ਰਧਾਨ ਡਾਕਟਰ ਗੁਰਬਕਸ਼ ਸਿੰਘ ਗਿੱਲ, ਕੌਮੀ ਮੀਡੀਆ ਇੰਚਾਰਜ ਦਿਨੇਸ਼ ਹੱਲਣ , ਡਾਕਟਰ ਗੁਰਪਾਲ ਚੌਧਰੀ ਇੰਚਾਰਜ ਜਿਲਾ ਰੂਪਨਗਰ, ਡਾਕਟਰ ਗੁਰਮੁਖ ਸਿੰਘ ਕੌਮੀ ਉਪ ਪ੍ਰਧਾਨ , ਡਾਕਟਰ ਬੀਐਸ ਬਲ, ਕੌਮੀ ਜਥੇਬੰਦਕ ਸਕੱਤਰ ਚੰਡੀਗੜ੍ਹ, ਜਸਵਿੰਦਰ ਸਿੰਘ, ਡਾਕਟਰ ਚੰਪਾ ਦੇਵੀ , ਡਾਕਟਰ ਪਿਆਰੇ ਲਾਲ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਪੰਮੀ ਕਰੂਰਾ, ਧਰਵਿੰਦਰ ਗੋਨੀ, ਡਾਕਟਰ ਸੰਤੋਖ ਸੈਣੀ, ਡਾਕਟਰ ਗੁਰਮੀਤ ਸਿੰਘ, ਡਾਕਟਰ ਸਵਨਨਜੀਤ ਬੈਂਸ, ਡਾਕਟਰ ਹੇਮਰਾਜ, ਡਾਕਟਰ ਅਜੇ ਕੁਮਾਰ ਆਦੀ ਹਾਜਰ ਸਨ।