ਆਫਤ ਪ੍ਰਬੰਧਨ ਵਿਸ਼ੇ‘ਤੇ 3ਰੋਜ਼ਾ ਕੈਂਪ ਲਗਾਇਆ
ਰੋਹਿਤ ਗੁਪਤਾ
ਬਟਾਲਾ, 5 ਫਰਵਰੀ 2025 - 3ਰੋਜ਼ਾ-ਡਿਜ਼ਾਸਟਰ ਮੈਨੇਜ਼ਮੈਂਟ ਬੇਸਿਕ ਟਰੇਨਿੰਗ ਫਾਰ ਪੁਲਿਸ ਐਂਡ ਸਿਵਲ ਇੰਪਲਾਈਜ਼" ਕੈਂਪ ਪੰਚਾਇਤ ਭਵਨ, ਗੁਰਦਾਸਪੁਰ ਲਗਾਇਆ ਗਿਆ। ਜਿਸ ਦਾ ਆਯੋਜਨ ਸ. ਪ੍ਰੀਥੀ ਸਿੰਘ ਪੀਸੀਐਸ (ਰਿਟ:) ਡਾਇਰੈਕਟਰ ਰਿਜਨਲ ਸੈਂਟਰ (ਮਗਸੀਪਾ) ਜਲੰਧਰ ਦੀ ਅਗਵਾਈ ਵਿਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ (ਮਗਸੀਪਾ) ਪੰਜਾਬ ਸਰਕਾਰ ਵਲੋਂ ਤੇ ਪਰਸਨਲ ਅਤੇ ਟਰੇਨਿੰਗ ਵਿਭਾਗ (ਡੀਓਪੀਟੀ) ਭਾਰਤ ਸਰਕਾਰ ਵਲੋਂ ਕੀਤਾ ਗਿਆ। ਇਸ ਵਿਚ ਨਵਨੀਤ ਸ਼ਰਮਾਂ ਗੁਰਦਾਸਪੁਰ, ਹਰਬਖਸ਼ ਸਿੰਘ ਬਟਾਲਾ, ਡਾ. ਜੋਤੀ ਬਟਾਲਾ, ਡਾ. ਅਵੋਨ ਕੁਮਾਰ ਵੈਦ ਅੰਮ੍ਰਿਤਸਰ ਵਲੋਂ, ਪੁਲਿਸ ਅਤੇ ਜ਼ਿਲਾ ਪ੍ਰਸ਼ਾਸ਼ਨ ਕਰਮਚਾਰੀਆਂ ਨੂੰ ਆਫਤ ਪ੍ਰਬੰਧਨ ਵਿਸ਼ਿਆਂ ‘ਤੇ ਜਾਗਰੂਕ ਅਤੇ ਅਭਿਆਸ ਕਰਵਾਇਆ।
ਇਸ ਕੈਂਪ ਦੋਰਾਨ ਮੁੱਖ ਤੌਰ ‘ਤੇ ਆਫ਼ਤ ਜੋਖਮ ਪ੍ਰਬੰਧਨ ਦੇ ਬੁਨਿਆਦੀ ਸਿਧਾਂਤ, ਪੰਜਾਬ ਵਿਚ ਆਫਤਾਂ ਦੇ ਖਤਰੇ, ਭਾਰਤ ਵਿੱਚ ਆਫ਼ਤ ਪ੍ਰਬੰਧਨ ਦੀਆਂ ਸੰਸਥਾਵਾਂ, ਸਥਾਨਕ ਪਧਰ 'ਤੇ ਆਫ਼ਤ ਪ੍ਰਬੰਧਨ, ਅੱਗ ਸੁਰੱਖਿਆ ਅਤੇ ਬਚਾਅ ਤਕਨੀਕ, ਸਕੂਲਾਂ ਵਿੱਚ ਐਮਰਜੈਂਸੀ ਪ੍ਰਬੰਧਨ ਲਈ ਮੁਢੱਲੀ ਸਹਾਇਤਾ ਅਤੇ ਜੀਵਨ ਸੁਰੱਖਿਆ ਤਕਨੀਕ, ਆਫ਼ਤ ਪ੍ਰਬੰਧਨ ਵਿੱਚ ਡਾਕਟਰੀ ਪ੍ਰਤੀਕਿਰਆ ਦੀ ਭੂਮਿਕਾ, ਆਫ਼ਤਾਂ ਦੌਰਾਨ ਮਨੋ-ਸਮਾਜਿਕ ਦੇਖਭਾਲ (ਵਿਸ਼ੇਸ਼ ਲੋੜਾਂ ਵਾਲੇ ਬੱਚੇ), ਆਫ਼ਤਾਂ ਅਤੇ ਐਮਰਜੈਂਸੀ ਵਿੱਚ ਬਾਲ ਅਧਿਕਾਰਾਂ ਦੀ ਰੱਖਿਆ, ਮੁੱਢਲੀ ਸਹਾਇਤਾ, ਸੀ.ਪੀ.ਆਰ. ਵਿਸ਼ਿਆਂ ‘ਤੇ ਜਾਗਰੂਕ ਕੀਤਾ।
ਇਸੇ ਦੋਰਾਨ ਸਟੇਸ਼ਨ ਫਾਇਰ ਬ੍ਰਿਗੇਡ ਗੁਰਦਾਸਪੁਰ ਵਲੋਂ ਅੱਗ ਸੁਰੱਖਿਆ ਸਬੰਧੀ ਮੋਕ ਡਰਿਲ ਕੀਤੀ ਗਈ । ਆਖਰ ਵਿਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।