ਇਸ ਨੂੰ ਕਹਿੰਦੇ ਨੇ ਸੱਚੀ ਸਮਾਜ ਸੇਵਾ
ਇੱਕ ਬੱਚੀ ਦੀ ਮਾਂ ਤੇ ਬਿਮਾਰ ਪਤੀ ਨੇ ਸੰਭਾਲਣ ਵਾਲੀ ਅਪਾਹਜ ਔਰਤ 'ਮੇਰੀ ਮਾਂ' ਸੰਸਥਾ ਨੇ ਖੋਲ੍ਹ ਦਿੱਤੀ ਦੁਕਾਨ
ਰੋਹਿਤ ਗੁਪਤਾ
ਗੁਰਦਾਸਪੁਰ
ਲੋਕਾਂ ਦੇ ਘਰਾਂ ਵਿੱਚ ਬਰਤਨ ਸਾਫ ਅਤੇ ਸਫਾਈ ਦਾ ਕੰਮ ਕਰਨ ਵਾਲੀ ਇੱਕ ਜਰੂਰਤਮੰਦ ਔਰਤ ਨੂੰ 'ਮੇਰੀ ਮਾਂ' ਐਨਜੀਓ ਵੱਲੋਂ ਇੱਕ ਛੋਟੀ ਜਿਹੀ ਦੁਕਾਨ ਖੋਲ ਕੇ ਦੇ ਦਿੱਤੀ ਗਈ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ । ਇਹ ਛੋਟੀ ਦੁਕਾਨ ਦੇ ਵਿੱਚ ਇਸ ਗਰੀਬ ਔਰਤ ਨੂੰ ਖਾਣ ਪੀਣ ਦਾ ਸਮਾਨ ਰੱਖ ਕੇ ਦਿੱਤਾ ਗਿਆ ਹੈ। ਜਦੋਂ ਔਰਤ ਨੂੰ ਇਹ ਦੁਕਾਨ ਖੋਲ ਕੇ ਦਿੱਤੀ ਗਈ ਤਾਂ ਐਮਐਲਏ ਬਟਾਲਾ ਸ਼ੈਰੀ ਕਲਸੀ ਖੁਦ ਮੌਕੇ ਤੇ ਹਾਜ਼ਰ ਹੋਏ। ਦੱਸ ਦਈਏ ਕਿ ਇਹ ਔਰਤ ਆਪ ਅਪਾਹਜ ਹੈ ਜਦਕਿ ਉਸਦਾ ਘਰ ਵਾਲਾ ਬਿਮਾਰ ਰਹਿੰਦਾ ਹੈ ਅਤੇ ਘਰ ਵਿੱਚ ਇਹਨਾਂ ਦੀ ਇੱਕ ਬੱਚੀ ਵੀ ਹੈ । ਉਸਦੀ ਇਹੋ ਇੱਛਾ ਸੀ ਕਿ ਉਸਦੀ ਬੱਚੀ ਚੰਗਾ ਪੜ੍ਹ ਲਿਖ ਜਾਵੇ ਅਤੇ ਹੁਣ ਉਸਨੂੰ ਆਪਣੀ ਇਹ ਇੱਛਾ ਪੂਰੀ ਹੁੰਦੀ ਨਜ਼ਰ ਆ ਰਹੀ । ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਸਕੂਲ ਭੇਜਦੀ ਹੈ ਤੇ 10 ਵਜੇ ਦੁਕਾਨ ਤੇ ਆ ਕੇ ਦੁਕਾਨ ਦਾ ਕੰਮ ਕਰਦੀ ਹੈ ।
ਜਦੋਂ ਇਸ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਕਿਸੇ ਦੇ ਘਰ ਕੰਮ ਕਰਦੀ ਸੀ । 'ਮੇਰੀ ਮਾਂ 'ਐਨਜੀਓ ਵਾਲਿਆਂ ਨਾਲ ਗੱਲ ਕੀਤੀ ਤੇ ਵਿਕਾਸ ਮਹਿਤਾ ਨੇ ਮੈਨੂੰ ਇਹ ਕਾਰੋਬਾਰ ਖੋਲ ਕੇ ਦਿੱਤਾ ਹੁਣ ਮੈਂ ਇੱਜ਼ਤ ਦੀ ਰੋਟੀ ਕਮਾ ਸਕਾਂਗੀ ਆਪ ਵੀ ਖਾ ਸਕਾਂਗੇ ਤੇ ਆਪਣੇ ਪਰਿਵਾਰ ਵੀ ਪਾਲ ਸਕਾਂਗੇ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਜਿਨਾਂ ਨੇ ਮੇਰੀ ਮਦਦ ਕੀਤੀ ਹੈ।
ਉੱਥੇ ਹੀ ਮੇਰੀ ਮਾਂ ਐਨਜੀਓ ਦੇ ਵਿਕਾਸ ਮਹਿਤਾ ਨੇ ਕਿਹਾ ਕਿ ਪੂਰਾ ਪਾਣੀ ਹ ਅਜਿਹੇ ਬਹਾਦਰ ਅਤੇ ਮਿਹਤਰੀ ਔਰਤ ਦੀ ਮਦਦ ਕਰਕੇ ਉਹਨਾਂ ਨੂੰ ਦਿੱਲੀ ਸਕੂਨ ਮਿਲਿਆ ਹੈ।