ਲੇਡੀ ਟੀਚਰਾਂ ਅਧਿਆਪਕਾਂ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਤੇ ਬੀਪੀਓ ਜਗਰਾਉਂ ਤਬਦੀਲ
ਜਗਰਾਉਂ, 19 ਅਪ੍ਰੈਲ 2025 - ਬਲਾਕ ਜਗਰਾਉਂ ਵਿੱਚ ਆਪਣੀ ਸੇਵਾ ਨਿਭਾ ਰਹੀਆਂ ਦੋ ਮਹਿਲਾਵਾਂ ਅਧਿਆਪਕਾਂ ਵੱਲੋਂ ਬੀਪੀਓ ਜਗਰਾਉ ਸੁਖਦੇਵ ਸਿੰਘ ਖਿਲਾਫ ਇੱਕ ਸ਼ਿਕਾਇਤ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਸੁਖਦੇਵ ਸਿੰਘ ਵੱਲੋਂ ਉਹਨਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ, ਜਿਸਦੀ ਜਾਂਚ ਡੀ ਈ ਓ ਲੁਧਿਆਣਾ ਵੱਲੋਂ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਬੀਬੀਓ ਵਿਰੁੱਧ ਲਗਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਤੇ ਕਾਰਵਾਈ ਕਰਦਿਆਂ ਉਹਨਾਂ ਨੇ ਬੀ. ਪੀ. ਓ ਦੀ ਬਦਲੀ ਸਮਰਾਲਾ ਵਿਖੇ ਕਰ ਦਿੱਤੀ।
ਇਸ ਸਬੰਧੀ ਉਹਨਾਂ ਨੇ ਇੱਕ ਪੱਤਰ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਵੀ ਲਿਖਿਆ ਜਿਸ ਵਿੱਚ ਉਹਨਾਂ ਨੇ ਬੀ ਪੀ ਓ ਖਿਲਾਫ ਸਖਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ, ਉਹਨਾਂ ਪੱਤਰ ਵਿੱਚ ਇਹ ਵੀ ਲਿਖਿਆ ਕਿ ਜਗਰਾਉਂ ਬਲਾਕ ਵਿੱਚ ਦੀਪਕ ਕੁਮਾਰ ਅਤੇ ਬੀ ਪੀ ਓ ਵਿਚਕਾਰ ਨਿਜੀ ਬਿਆਨਬਾਜੀ ਅਤੇ ਸ਼ਿਕਾਇਤਾਂ ਸਬੰਧੀ ਕੇਸ ਚੱਲ ਰਹੇ ਹਨ ਜਿਸ ਕਾਰਨ ਅਧਿਆਪਕਾਂ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਕਾਰਨ ਇਸ ਦੀ ਬਦਲੀ ਸਮਰਾਲਾ ਵਿਖੇ ਕਰ ਦਿੱਤੀ ਹੈ ਅਤੇ ਦੀਪਕ ਕੁਮਾਰ ਦੀ ਸਿੱਟਿੰਗ ਸਿੱਧਵਾਂ ਬੇਟ ਵਿਖ਼ੇ ਕੀਤੀ ਗਈ ਹੈ।
.jpg)