ਚੰਡੀਗੜ੍ਹ ਯੂਨੀਵਰਸਿਟੀ ’ਚ ਦੋ ਰੋਜ਼ਾ ’’ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2025’’ ਦਾ ਹੋਇਆ ਆਗਾਜ
ਹਰਜਿੰਦਰ ਸਿੰਘ ਭੱਟੀ
- ਉੱਤਰ ਭਾਰਤ ’ਚ ਸਟਾਰਟ-ਅੱਪ ਕ੍ਰਾਂਤੀ ਦੀ ਸ਼ੁਰੂਆਤ ਲਈ 8 ਸੂਬਿਆਂ ਦੇ ਸਟੇਕਹੋਲਡਰਾਂ ਨੂੰ ਸਾਂਝਾ ਮੰਚ ਕੀਤਾ ਪ੍ਰਦਾਨ
- ਚੰਡੀਗੜ੍ਹ ਯੂਨੀਵਰਸਿਟੀ ’ਚ ਉੱਤਰ ਭਾਰਤ ਦੇ ਸਭ ਤੋਂ ਵੱਡੇ ’’ਨਾਰਥ ਇੰਡੀਆ ਇਨਕਿਉਬੇਟਰ ਐਂਡ ਕੈਪੀਟਲ ਸਮਿਟ-2025’’ ਦੀ ਹੋਈ ਸ਼ੁਰੂਆਤ
- 100 ਤੋਂ ਵੱਧ ਇਨਕਿਊਬੇਟਰਜ਼, 250 ਤੋਂ ਵੱਧ ਟਾਪ ਸਟਾਰਟ-ਅੱਪਸ, 20 ਤੋਂ ਵੱਧ ਵੈਂਚਰ ਕੈਪਟੀਲਿਸਟ, 40 ਤੋਂ ਵੱਧ ਲੀਡਿੰਗ ਕਾਰਪੋਰੇਸ਼ਨਾਂ, ਨੀਤੀ ਨਿਰਮਾਤਾਵਾਂ, ਸਿੱਖਿਆ ਵਿਦਵਾਨਾਂ ਨੇ ਲਿਆ ਹਿੱਸਾ
- ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰੀ ਭਾਰਤ ਵਿੱਚ ਅਗਲੀ ਪੀੜ੍ਹੀ ਦੇ ਸਟਾਰਟ-ਅੱਪਸ ਨੂੰ ਸਮਰਥਨ ਦੇਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ’’ ਸੈਂਟਰ ਫਾਰ ਯੂਨੀਵਰਸਲ ਬਿਜ਼ਨਸ ਐਂਡ ਐਂਟਰਪ੍ਰਨਿਓਰਸ਼ਿਪ’’ ਦੀ ਕੀਤੀ ਸ਼ੁਰੂਆਤ
- ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਟਾਰਟ-ਅੱਪ ਈਕੋਸਿਸਟਮ ਨੂੰ ਮਜਬੂਤ ਕਰਨ ਦੀ ਲੋੜ- ਸੰਸਦ ਮੈਂਬਰ (ਰਾਜ ਸਭਾ) ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਸਤਨਾਮ ਸਿੰਘ ਸੰਧੂ
- ਵਿਦਿਆਰਥੀਆਂ ਨੂੰ ਨੌਕਰੀਆਂ ਦੀ ਭਾਲ ਕਰਨ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਵਾਲੀ ਮਾਨਸਿਕਤਾ ਦੇਣ ਦੀ ਲੋੜ- ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਪੰਜਾਬ ਕੇ .ਕੇ. ਯਾਦਵ
- ਅਮਰੀਕਾ ਵਾਂਗ ਭਾਰਤ ਵੀ ਹੁਣ ਮੌਕਿਆਂ ਦੀ ਧਰਤੀ- ਸੀਆਈਓ ਟੀ-ਹੱਬ ਸੁਜੀਤ ਜਾਗੀਰਦਾਰ
- ਸਟਾਰਟ-ਅੱਪਸ ਨੂੰ ਸਹਿਰੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਭਾਰਤ ਲਈ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ- ਐਮਈਆਈਟੀਵਾਈ ਸਟਾਰਟ-ਅੱਪ ਦੇ ਸੀਈਓ ਪੀ.ਐਸ. ਮਦਨਗੋਪਾਲ
ਚੰਡੀਗੜ੍ਹ/ਮੋਹਾਲੀ 18 ਅਪ੍ਰੈਲ 2025 - ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਵਲੋਂ ਆਪਣੀ ਕਿਸਮ ਦੇ ਪਹਿਲੇ ’’ਨਾਰਥ ਇੰਡੀਆ ਇਨਕਿਊਬੇਟਰਜ਼ ਐਂਡ ਕੈਪੀਟਲ ਸਮਿਟ’’ ਦੀ ਅੱਜ ਸ਼ੁਰੂਆਤ ਕੀਤੀ ਗਈ ਜਿਸ ਦਾ ਉਦੇਸ ਸਟਾਰਟ-ਅੱਪਸ ਅਤੇ ਨਿਵੇਸ਼ ਈਕੋਸਿਸਟਮ ਦੇ ਅੰਦਰ ਨਵੀਨਤਾ, ਸਹਿਯੋਗ ਅਤੇ ਉਨਤੀ ਨੂੰ ਉਤਸਾਹਿਤ ਕਰਨਾ ਹੈ।ਯੂਨੀਵਰਸਿਟੀ ਸਮਿਟ ਦੀ ਅਗੁਵਾਈ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕੀਤੀ। ਤਕਨਾਲੋਜੀ ਬਿਜਨਸ ਇਨਕਿਉਬੇਟਰ ਅਤੇ ਦੁਨੀਆ ਦੇ ਸਭ ਤੋਂ ਵੱਡੇ ਨਵੀਨਤਾ ਕੇਂਦਰ ਅਤੇ ਸਟਰਾਟਅੱਪ ਈਕੋਸਿਸਟਮ ਸਮਰਥਕ, ਟੀ-ਹੱਬ ਦੇ ਸਹਿਯੋਗ ਨਾਲ ਇਸ ਇਤਿਹਾਸਕ ਸਮਿਟ ਨੇ ਸਟਾਰਟ-ਅੱਪਸ ਨੂੰ ਉੱਤਰੀ ਭਾਰਤ ਦੇ 250 ਤੋਂ ਵੱਧ ਇਨਕਿਊਬੇਟਰਾਂ ਅਤੇ ਨਵੀਨਤਾ ਕੇਂਦਰਾਂ ਨਾਲ ਜੁੜਨ ਲਈ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ ਜੋ ਸਟਾਰਟ-ਅੱਪ ਅਨਕੂਲ ਢਾਂਚੇ ਨੂੰ ਪ੍ਰਭਾਵਿਤ ਕਰੇਗਾ ਅਤੇ ਉੱਤਰੀ ਭਾਰਤੀ ਸਟਾਰਟਅੱਪ ਈਕੋਸਿਸਟਮ ’ਤੇ ਸਥਾਈ ਪ੍ਰਭਾਵ ਪੈਦਾ ਕਰੇਗਾ।
ਇਸ ਅਨੋਖੀ ਪਹਿਲ ਦਾ ਉਦੇਸ਼ ਖੇਤਰੀ ਅਤੇ ਅੰਤਰਰਾਸ਼ਟਰੀ ਸਟੇਕਹੋਲਡਰਾਂ ਦੇ ਆਪਸੀ ਸਹਿਯੋਗ ਨਾਲ ਉੱਤਰ ਭਾਰਤ ਦੇ ਅੱਠ ਪ੍ਰਮੁੱਖ ਸੂਬਿਆਂ ਜਿਨ੍ਹਾਂ ’ਚ ਦਿੱਲੀ, ਰਾਜਸਥਾਨ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸ਼ਾਮਲ ਹਨ ਵਿੱਚ ਸਟਾਰਟ-ਅੱਪਸ ਅਤੇ ਨਿਵੇਸ਼ ਈਕੋਸਿਸਟਮ ਨੂੰ ਬਦਲ ਕੇ ਰੋਜਗਾਰ ਦੇ ਨਵੇ ਮੌਕੇ ਸਿਰਜਣਾ ਹੈ। 100 ਤੋਂ ਵੱਧ ਇਨਕਿਊਬੇਟਰਜ਼, 250 ਤੋਂ ਵੱਧ ਟਾਪ ਸਟਾਰਟ-ਅੱਪਸ, 20 ਤੋਂ ਵੱਧ ਵੈਂਚਰ ਕੈਪਟੀਲਿਸਟ, 40 ਤੋਂ ਵੱਧ ਲੀਡਿੰਗ ਕਾਰਪੋਰੇਸ਼ਨਾਂ, ਨੀਤੀ ਨਿਰਮਾਤਾਵਾਂ, ਸਿਖਿੱਆ ਵਿਦਵਾਨਾਂ ਨੂੰ ਇਕ ਮੰਚ ’ਤੇ ਲਿਆ ਇਸ ਦੋ ਰੋਜ਼ਾ ’’ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2025’’ ਨੇ ਸਭ ਦੇ ਆਪਸੀ ਸਹਿਯੋਗ ਨੂੰ ਹੁੰਗਾਰਾ ਦਿੱਤਾ ਹੈ।
ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਤੋਂ ਇਲਾਵਾ ਸਮਿਟ ਦੇ ਉਦਘਾਟਨ ਸਮਾਰੋਹ ਵਿਚ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਪੰਜਾਬ ਸ੍ਰੀ ਕੇੇ ਕੇ ਯਾਦਵ, ਟੀ-ਹੱਬ ਦੇ ਸੀਆਈਓ ਸੁਜੀਤ ਜਾਗੀਰਦਾਰ, ਐਮਈਆਈਟੀਵਾਈ ਸਟਾਰਟ-ਅੱਪ ਦੇ ਸੀਈਓ ਪੀਐਸ ਮਦਨਗੋਪਾਲ, ਹਿਮਾਚਲ ਪ੍ਰਦੇਸ਼ ਦੇ ਤਕਨੀਤੀ ਸਿਖਿੱਆ ਸਕੱਤਰ ਕਦਮ ਸੰਦੀਪ ਵਸੰਤ ਸਮੇਤ ਹੋਰ ਹਸਤੀਆਂ ਵੀ ਸ਼ਾਮਲ ਰਹੀਆਂ।ਇਸ ਮੌਕੇ ਸੰਸਦ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਸੈਂਟਰ ਫਾਰ ਯੂਨੀਵਰਸਲ ਬਿਜ਼ਨਸ ਐਂਡ ਐਂਟਰਪ੍ਰਨਿਓਰਸ਼ਿਪ’’ ਦੀ ਸ਼ੁਰੂਆਤ ਵੀ ਕੀਤੀ ਤਾਂ ਜ਼ੋ ਉੱਤਰੀ ਭਾਰਤ ਵਿਚ ਸਟਾਰਟ-ਅੱਪਸ ਲਈ ਮੌਕੇ ਪੈਂਦਾ ਕੀਤੇ ਜਾ ਸਕਣ ਅਤੇ ਅਗਲੀ ਪੀੜ੍ਹੀ ਦੀ ਨਵੀਨਤਾ ਨੂੰ ਪ੍ਰਫੁਲਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਟੀ-ਹੱਬ ਫਾਊਂਡੇਸ਼ਨ ਦੇ ਤਜ਼ਰਬੇ ਅਤੇ ਸਹਿਯੋਗ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2025 ਰਾਹੀ ਨੀਤੀ ਨਿਰਮਾਤਾਵਾਂ, ਇਨਕਿਊਬੇਟਰਾਂ, ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਉਦਯੋਗ ਦੇ ਨਵੇਂ ਮੌਕੇ ਤਲਾਸ਼ ਰਹੇ ਉੱਦਮੀਆਂ ਨੂੰ ਨਵੀਆਂ ਹਿੱਸੇਦਾਰੀਆਂ ਬਨਾਉਣ, ਫੰਡਿਗ ਦੇ ਮੌਕੇ ਪੈਂਦਾ ਕਰਨ ਅਤੇ ਇਕ ਮਜਬੂਤ ਇਨਕਿਊਬੇਸ਼ਨ ਨੈੱਟਵਰਕ ਬਣਾਉਣ ਲਈ ਪ੍ਰੇਰਿਤ ਕੀਤਾ ਹੈ।ਸੀਯੂ ਟੀਬੀਆਈ ਦਾ ਉਦੇਸ਼ ਨੋਡਲ ਇਨਕਿਊਬੇਟਰ ਵਜੋਂ ਆਪਣੀ ਸਥਿਤੀ ਨੂੰ ਮਜਬੂਤ ਕਰਨਾ ਵੀ ਹੈ, ਜਿਸ ਨਾਲ ਉੱਤਰੀ ਭਾਰਤ ਵਿਚ ਨਵੀਆਂ ਯੋਜਨਾਵਾਂ ਲਈ ਇਸ ਦਾ ਆਉਣ ਵਾਲੇ ਲੰਬੇ ਸਮੇਂ ਤੱਕ ਪ੍ਰਭਾਵ ਦੇਖਣ ਨੂੰ ਮਿਲੇਗਾ।
ਵਿਕਸਿਤ ਭਾਰਤ ਦੇ ਨਿਰਮਾਣ ਲਈ ਸਟਾਰਟ-ਅੱਪ ਈਕੋਸਿਸਟਮ ਨੂੰ ਮਜਬੂਤ ਕਰਨ ਦੀ ਹੈ ਲੋੜ - ਸੰਸਦ ਮੈਬਰ (ਰਾਜ ਸਭਾ) ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਸਤਨਾਮ ਸੰਧੂ
ਸੰਸਦ ਮੈਂਬਰ (ਰਾਜ ਸਭਾ) ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਸਤਨਾਲ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਮਿਲੀ ਹੈ ਜਿਨ੍ਹਾਂ ਨੇ ਨਾ ਸਿਰਫ ਭਾਰਤ ਨੂੰ ਵਿਕਸਿਤ ਭਾਰਤ ’ਚ ਬਦਲਣ ਦਾ ਸੁਪਨਾ ਦੇਖਿਆ ਹੈ ਸਗੋਂ ਉਸ ਨੂੰ ਸਾਕਾਰ ਕਰਨ ਲਈ ਰੋਡਮੈਪ ਵੀ ਦਿੱਤਾ ਹੈ।ਉਸ ਰੋਡਮੈਪ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਸਟਾਰਟ-ਅੱਪ ਈਕੋਸਿਸਟਮ ਹੈ, ਜੇਕਰ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਭਾਰਤ ਬਨਾਉਣਾ ਚਾਹੁੰਦਾ ਹਾਂ ਤਾ ਸਾਨੂ ਆਪਣੇ ਸਟਾਰਟ-ਅੱਪ ਈਕੋਸਿਸਟਮ ਨੂੰ ਮਜਬੂਤ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਰਤ ਦੇ ਸਟਾਰਟ-ਅੱਪਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਸੁਨਹਿਰੀ ਯੁੱਗ ਦੇਖਿਆ ਹੈ।ਸਟਾਰਟ-ਅੱਪ ਸਹਾਇਕ ਨੀਤੀਆਂ ਨੇ ਭਾਰਤ ਨੂੰ ਤਕਨਾਲੋਜੀ ਅਤੇ ਵਿਚਾਰਾਂ ਦਾ ਦੇਸ਼ ਬਣਾਇਆ ਹੈ ਜੋ ਇਸ ਤੋਂ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੈ ਜਿਸ ਵਿੱਚ ਸਾਲ 2016 ’ਚ 500 ਦੇ ਮੁਕਾਬਲੇ ਅੱਜ ਲਗਭਗ 1 59 ਲੱਖ ਤੋਂ ਵੱਧ ਸਟਾਰਟ-ਅੱਪਸ ਅਤੇ 110 ਯੂਨੀਕੋਰਨ ਹਨ।ਇਨ੍ਹਾਂ ਮਾਨਤਾ ਪ੍ਰਾਪਤ ਸਟਾਰਟ-ਅੱਪਸ ਨੇ ਕਥਿਤ ਤੌਰ ’ਤੇ 16 6 ਲੱਖ ਤੋਂ ਵੱਧ ਸਿੱਧੇ ਤੌਰ ’ਤੇ ਨੌਕਰੀਆਂ ਪੈਦਾ ਕੀਤੀਆਂ ਹਨ ਜੋ ਰੋਜ਼ਗਾਰ ਪੈਂਦਾ ਕਰਨ ’ਚ ਮਹੱਤਵਪੂਰਨ ਹਿੱਸਾ ਬਣੀਆ ਹਨ। ਭਾਰਤ ਨੇ ਆਪਣੇ ਆਪਣ ਨੂੰ ਨਵੀਨਤਾ ਅਤੇ ਉੱਦਮਤਾ ਲਈ ਇਕ ਗਲੋਬਲ ਹੱਬ ਵਜੋਂ ਮਜਬੂਤੀ ਨਾਲ ਸਥਾਪਿਤ ਕੀਤਾ ਹੈ ਕਿਉਕਿ ਸਟਾਰਟ-ਅੱਪਸ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੂੰ ਸਵੈ-ਨਿਰਭਰ ਨਿਰਭਰ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।ਭਾਰਤ ਦੇ ਨੌਜਵਾਨ ਅੱਜ ਨੌਕਰੀਆਂ ਲੱਭਣ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਵਾਲੇ ਬਣ ਰਹੇ ਹਨ ।
ਵਿਦਿਆਰਥੀਆਂ ਨੂੰ ਨੌਕਰੀਆਂ ਦੀ ਭਾਲ ਕਰਨ ਦੀ ਬਜਾਏ ਨੌਕਰੀਆਂ ਪ੍ਰਦਾਨ ਕਰਨ ਵਾਲੀ ਮਾਨਸਿਕਤਾ ਦੇਣ ਦੀ ਲੋੜ- ਕੇ ਕੇ ਯਾਦਵ
ਇਸ ਮੌਕੇ ਬੋਲਦਿਆ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਪੰਜਾਬ ਸ੍ਰੀ ਕੇੇ ਕੇ ਯਾਦਵ ਨੇ ਕਿਹਾ ਕਿ ਜਦ ਅਸੀ ਨਵੇ ਸਟਾਰਟ-ਅੱਪਸ ਦੀ ਗੱਲ ਕਰਦੇ ਹਾਂ ਤਾਂ ਜਦ ਵੀ ਕਿਸੇ ਕੋਲ ਕੋਈ ਨਵਾ ਵਿਚਾਰ ਆਉਂਦਾ ਹੈ ਭਾਵੇ ਸਾਨੂ ਉਸ ਵਿਚਾਰ ’ਤੇ ਵਿਸ਼ਵਾਸ ਹੈ ਜਾਂ ਨਹੀ ਕਿ ਕਿਵੇ ਉਸ ਵਿਚਾਰ ਨੂੰ ਲਾਗੂ ਕੀਤਾ ਜਾ ਸਕਦਾ ਹੈ ਪਰ ਜਦ ਵੀ ਅਸੀ ਕਿਸੇ ਸਮੱਸਿਆ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਹੱਲ ਲੱਭਣ ਲਈ ਵਾਤਾਵਰਨ ਵੀ ਆਪਣੇ ਆਪ ਹੀ ਬਣ ਜਾਂਦਾ ਹੈ।ਸਾਨੂ ਆਪਣੇ ਵਿਦਿਆਰਥੀਆਂ ’ਚ ਉੱਦਮੀ ਰਵੱਈਆ ਪੈਦਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਮਹੌਲ ਦੇਣਾ ਚਾਹੀਦਾ ਹੈ ਜਿਸ ਵਿਚ ਉਹ ਨਵੇ ਵਿਚਾਰ ਸਿਰਜ ਸਕਣ ਅਤੇ ਹੁਨਰ ਸਿਖ ਸਕਣ ਅਤੇ ਅਜਿਹਾ ਸਿਰਫ ਸਿੱਖਿਆ ਸੰਸਥਾਵਾਂ ਵਲੋਂ ਹੀ ਨਹੀ ਕੀਤਾ ਜਾਣਾ ਚਾਹੀਦਾ ਸਗੋਂ ਸਮਾਜਿਕ ਤੌਰ ’ਤੇ ਵੀ ਅਜਿਹਾ ਵਾਤਾਵਰਨ ਉਨ੍ਹਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਅਮਰੀਕਾ ਵਾਂਗ ਭਾਰਤ ਵੀ ਹੁਣ ਮੌਕਿਆਂ ਦੀ ਧਰਤੀ- ਸੀਆਈਓ ਟੀ-ਹੱਬ ਸੁੀਜਤ ਜਾਗੀਰਦਾਰ
ਟੀ-ਹੱਬ ਦੇ ਸੀਆਈਓ ਸੁਜੀਤ ਜਾਗੀਰਦਾਰ ਨੇ ਕਿਹਾ ਕਿ ਅਮਰੀਕਾ ਵਾਂਗ ਅੱਜ ਭਾਰਤ ਵੀ ਨਵੇ ਮੌਕਿਆਂ ਦੀ ਧਰਮੀ ਬਣ ਚੁੱਕੀ ਹੈ। ਇਕ ਸਮ੍ਹਾ ਸੀ ਜਦ ਲੋਕ ਕਹਿੰਦੇ ਸਨ ਕਿ ਅਮਰੀਕਾ ਮੌਕਿਆ ਦੀ ਧਰਤੀ ਹੈ ਪਰ ਹੁਣ ਅਜਿਹਾ ਨਹੀ ਰਿਹਾ ਭਾਰਤ ਇਕ ਦਾ ਇਕ ਵਿਕਲਪ ਬਣ ਚੁੱਕਾ ਹੈ।ਚੰਡੀਗੜ੍ਹ ਯੂਨੀਵਰਸਿਟੀ ਵਰਗੇ ਸਥਾਨ ਇਸ ਨੂੰ ਇਕ ਨਵਾ ਪਲੇਟਫਾਰਮ ਪ੍ਰਦਾਨ ਕਰ ਰਹੇ ਹਨ। ਸਰਕਾਰ ਨੇ ਇਸ ਲਈ ਨੀਤੀਆਂ ਦੇ ਬੁਨਿਆਦੀ ਢਾਂਚੇ ਅਤੇ ਫੰਡਿੰਗ ਪ੍ਰਦਾਨ ਕਰਕੇ ਸਟਾਰਟ-ਅੱਪ ਈਕੋ ਸਿਸਟਮ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ।ਕਾਰਪੋਰੇਟ ਅਤੇ ਨਿੱਜੀ ਸੰਸਥਾਵਾਂ ਗ਼ ਵੀ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨ ਲਈ ਅੱਗੇ ਆਉਣਾ ਪਵੇਗਾ। ਉਹ ਦਿਨ ਗਏ ਜਦ ਕਾਰਪੋਰੇਟ ਸੁਰੱਖਿਅਤ ਖੇਡ ਸਕਦੇ ਸਨ ਅੱਜ ਅਜਿਹੇ ਕਾਰਪੋਰੇਟ ਪਿੱਛੇ ਰਹਿ ਜਾਂਦੇ ਹਨ, ਅੱਜ ਕਾਰਪੋਰੇਟ ਤੁਹਾਡੀ ਉਡੀਕ ਕਰ ਰਹੇ ਹਨ। 10 ਵਿਚੋ ਨੌਂ ਸੰਸਥਾਪਕ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਟਾਰਟ-ਅੱਪਸ ਬਣਾ ਰਹੇ ਹਨ ਜਿਨ੍ਹਾਂ ਸਮੱਸਿਆਵਾਂ ਦਾ ਉਨ੍ਹਾਂ ਨੇ ਨਿੱਜੀ ਤੌਰ ’ਤੇ ਸਾਹਮਣਾ ਕੀਤਾ। ਇਸ ਲਈ ਤੁਸੀ ਆਪਣੇ ਖੇਤਰ ਵਿਚ ਸਮੱਸਿਆਵਾਂ ਨੂੰ ਕਿਵੇ ਹੱਲ ਕਰਦੇ ਹੋ ਇਹ ਸਭ ਤੋਂ ਵੱਧ ਮਾਇਨੇ ਰੱਖਦਾ ਹੈ।ਭਾਰਤ ਕੋਲ ਜਨਸੰਖਿਆ ਦਾ ਲਾਭ ਹੈ ਕਿਉਕਿ ਦੇਸ਼ ਵਿਚ ਔਸਤ ਉਮਰ 28 ਸਾਲ ਹੈ ਜ਼ੋ ਨਿਰਮਾਣ ਲਈ ਇਕ ਸ਼ਾਨਦਾਰ ਮੌਕਾ ਹੈ।
ਸਟਾਰਟ-ਅੱਪਸ ਨੂੰ ਸਹਿਰੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਭਾਰਤ ਲਈ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ- ਐਮਈਆਈਟੀਵਾਈ ਸਟਾਰਟ-ਅੱਪ ਦੇ ਸੀਈਓ ਪੀਐਸ ਮਦਨਗੋਪਾਲ
ਐਮਈਆਈਟੀਵਾਈ ਸਟਾਰਟ-ਅੱਪ ਦੇ ਸੀਈਓ ਪੀਐਸ ਮਦਨਗੋਪਾਲ ਨੇ ਕਿਹਾ ਕਿ ਸਾਡੇ ਕੋਲ ਨਵੀਨਤਾ ਲਿਆਉਣ ਲਈ 1 4 ਬਿਲੀਅਨ ਦਿਮਾਗ ਹਨ ਅਤੇ ਹੱਲ ਕਰਨ ਲਈ 10 ਲੱਖ ਸਮੱਸਿਆਵਾਂ ਹਨ।ਸਾਡੇ ਜਿਆਦਾਤਰ ਸਟਾਰਟ-ਅੱਪ ਅੱਜ ਸ਼ਹਿਰੀ ਭਾਰਤ ਦੀਆਂ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਨ ਜਿਨ੍ਹਾਂ ਤੋਂ ਪਰੇ ਜਾਣ ਦੀ ਜਰੂਰਤ ਹੈ ਅਤੇ ਭਾਰਤ ਲਈ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਜਾਣ ਦੀ ਜਰੂਰਤ ਹੈ ਜਿਨ੍ਹਾਂ ਵਿਚ ਪਾਣੀ, ਸਫਾਈ, ਸੈਨੀਟੇਸ਼ਨ, ਹਵਾ, ਸਿਖਿੱਆ ਅਤੇ ਸਹਿਤ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਨਵੀਨਤਕਾਰਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਨੂੰ ਮੇਰੀ ਬੇਤਨੀ ਹੈ ਕਿ ਹਰ ਰੋਜ਼ ੋਂ ਤੁਸੀ ਕਿਸੇ ਸਮੱਸਿਆ ਦੀ ਪਛਾਣ ਕਰਨ ਵੱਲ ਧਿਆਨ ਦਿਉਗੇ ਤਾਂ ਇਸ ਦਾ ਹੱਲ ਖੁਦ ਤੁਹਾਡੇ ਸਾਹਮਣੇ ਆ ਜਾਵੇਗਾ।ਜੇਕਰ ਤੁਸੀ ਕਿਸੇ ਵੱਡੀ ਸਮੱਸਿਆ ਦਾ ਹੱਲ ਕਰਨ ਵਾਲੇ ਬਣੋਗੇ ਤਾਂ ਇਕ ਉਦਮੀ ਵੀ ਬਣੋਗੇ। ਇਕ ਉੱਦਮੀ ਸਮੱਸਿਆ ਦਾ ਹੱਲ ਕਰਨ ਵਾਲਾ ਹੁੰਦਾ ਹੈ ਜੋ ਅਜਿਹੇ ਉਤਪਾਦ ’ਤੇ ਕੰਮ ਕਰਦਾ ਹੈ ਜੋ ਸਮਾਜ ਦੀ ਮੌਜੂਦਾ ਸਥਿਤੀ ਨੂੰ ਬਦਲ ਦਿੰਦਾ ਹੈ।ਅਜਿਹੀ ਮਾਨਸਿਕਤਾ 10 ਹਜ਼ਾਰ 20 ਹਜ਼ਾਰ ਨੌਕਰੀਆਂ ਪੈਦਾ ਕਰਦੀ ਹੈ।
ਸਿਖਿੱਆ ਖੇਤਰ ਵਿੱਚ ਸਟਾਰਟ-ਅੱਪ ਈਕੋਸਿਸਟਮ ਬਾਰੇ ਗੱਲ ਕਰਦੇ ਹੋਏ, ਹਿਮਾਚਲ ਪ੍ਰਦੇਸ਼ ਦੇ ਤਕਨੀਤੀ ਸਿਖਿੱਆ ਸਕੱਤਰ ਕਦਮ ਸੰਦੀਪ ਵਸੰਤ ਨੇ ਕਿਹਾ ਕਿ ਨਵੀਨਤਾ ਹਮੇਸਾ ਸਿੱਖਿਆ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜਦੋਂ ਤੱਕ ਸਾਡੇ ਕੋਲ ਸਿਸਟਮ ਅਤੇ ਸਹੀ ਵਾਤਾਵਰਨ ਨਹੀ ਹੁੰਦਾ ਜ਼ੋ ਨਵੀਨਤਾ ਨੂੰ ਉਤਸ਼ਾਹਿਤ ਕਰ ਸਕੇ ਤੁਸੀ ਇਸ ਨੂੰ ਪ੍ਰਾਪਤ ਨਹੀ ਕਰ ਸਕਦੇ ਹੋ। ਅਸੀ ਟੀ-ਹੱਬ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ, ਅਸੀ ਉਨ੍ਹਾਂ ਵਿਦਿਆਰਥੀਆਂ ਨੂੰ ਸਹੂਲਤ ਦੇਣਾ ਚਾਹੁੰਦੇ ਹਾਂ ਜੋ ਸਾਡੇ ਨਵੀਨਤਾ ਫੰਡ ਰਾਹੀ ਨਵੀਨਤਾਵਾਂ ਲੈ ਕੇ ਆ ਰਹੇ ਹਨ।
ਜਨਗਣਨਾ ਜਾਂਚ ਅਤੇ ਨਾਗਰਿਕਤਾ ਰਜਿਸਟ੍ਰੇਸ਼ਨ (ਹਰਿਆਣਾ ਅਤੇ ਹਿਮਾਚਲ) ਐਮ ਐਚ ਏ ਭਾਰਤ ਸਰਕਾਰ ਨਿਰਦੇਸ਼ਕ ਲਲਿਤ ਜੈਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ, ਉਨ੍ਹਾ ਨੇ ਹਿਮਾਚਲ ਪ੍ਰਦੇਸ਼ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ।ਹਿਮਾਚਲ ਪ੍ਰਦੇਸ਼ ਦੇ ਅੰਦਰ ਸਥਾਨਕ ਸਟਾਰਟ-ਅੱਪਸ ਦੀ ਕੋਈ ਕਮੀ ਨਹੀ ਹੈ। ਛੋਟੀਆਂ ਛੋਟੀਆਂ ਥਾਵਾਂ ਜਿਨ੍ਹਾਂ ਦੇ ਨਾਮ ਤੱਕ ਪਤਾ ਨਹੀ ਹਨ ਅਤੇ ਪਿੰਡਾਂ ਵਿਚ ਸੈਰ ਸਪਾਟੇ ਲਈ ਅਜਿਹੇ ਬਹੁਤ ਸਾਰੇ ਸੰਸਥਾਨ ਬਣਾਏ ਗਏ ਹਨ ਜਿਨ੍ਹਾਂ ਦਾ ਅਨੁਭਵ ਕਰਨ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਮਾਲ ਕਰ ਦਿਖਾਇਆ ਹੈ।ਪਰ ਸਾਡੇ ਸੂਬੇ ਕਿਤੇ ਨਾ ਕਿਤੇ ਮਾਰਕਟਿੰਗ ਕਰਨ ਵਿਚ ਪਿੱਛੇ ਰਹਿ ਗਏ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਇਨਕਿਊਬੇਟਰ ਐਂਡ ਕੈਪੀਟਲ ਸਮਿਟ 2025 ’ਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿਚ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਕੇ ਕੇ ਯਾਦਵ (ਆਈ ਏ ਐਸ ), ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ) ਕੇਂਦਰ ਸਰਕਾਰ ਅਤੇ ਸੀਈਓ- ਐਮਈਆਈਟੀਵਾਈ ਸਟਾਰਟਅੱਪ ਹੱਬ ਪਨੀਰਸੇਲਵਮ ਮਦਨਗੋਪਾਲ, ਜਨਗਣਨਾ ਜਾਂਚ ਅਤੇ ਨਾਗਰਿਕਤਾ ਰਜਿਸਟ੍ਰੇਸ਼ਨ (ਹਰਿਆਣਾ ਅਤੇ ਹਿਮਾਚਲ) ਐਮ ਐਚ ਏ (ਭਾਰਤ ਸਰਕਾਰ) ਨਿਰਦੇਸ਼ਕ ਲਲਿਤ ਜੈਨ, ਸਕੱਤਰ ਤਕਨੀਤੀ ਸਿਖਿੱਆ ਵਿਭਾਗ ਹਿਮਾਚਲ ਪ੍ਰਦੇਸ਼ ਕਦਮ ਸੰਦੀਪ ਬਸੰਤ (ਆਈ ਏ ਐਸ ), ਐਸੋਸੀਏਸ਼ਨ ਆਫ ਇੰਡੀਆ ਯੂਨੀਵਰਸਿਟੀ ਦੇ ਪ੍ਰਧਾਨ ਪ੍ਰੋ ਵਿਨੇ ਕੁਮਾਰ ਪਾਠਕ, ਸੀ ਆਈ ਓ ਟੀ-ਹੱਬ ਸੁੀਜਤ ਜਗੀਰਦਾਰ, ਨੀਤੀ ਕਮਿਸ਼ਨ ਦੇ ਨਿਰਦੇਸ਼ਕ ਪ੍ਰਤੀਕ ਹਿਮਾਂਸ਼ੂ ਜ਼ੋਸ਼ੀ, ਸਟਾਰਟ-ਅੱਪ ਤਮਿਲਨਾਡੂ ਦੇ ਐਸੋਸੀਏਟ ਵਾਈਸ ਪ੍ਰੈਸੀਡੈਂਟ ਨਿਕੁੰਜ ਪੰਚਾਲ, ਐਨਆਈਈਐਲਟੀ-ਐਮਈਆਈਟੀਵਾਈ (ਭਾਰਤ ਸਰਕਾਰ) ਦੇ ਮੁੱਖ ਇਨੋਵੇਸ਼ਨ ਅਧਿਕਾਰੀ ਅਨੁਭਵ ਤਿਵਾੜੀ, ਮੈਨੇਜਿੰਗ ਡਾਇਰੈਕਟਰ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਤਕਨਾਲੋਜੀ ਟ੍ਰਾਂਸਫਰ, ਆਈਆਈਟੀ ਦਿੱਲੀ ਨਿਖਿੱਲ ਅਗਰਵਾਲ, ਆਈਐਸਬੀਏ ਦੇ ਪ੍ਰਧਾਨ ਸੁਰੇਸ਼ ਕੁਮਾਰ, ਡਾਇਰੈਕਟਰ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ (ਐਸਟੀਪੀਆਈ) ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲਾ ਭਾਰਤ ਸਰਕਾਰ ਸ਼ੈਲੇਂਦਰ ਤਿਆਗੀ, ਟੀਆਈ ਈ ਚੰਡੀਗੜ੍ਹ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ, ਹਿਮਾਚਲ ਪ੍ਰਦੇਸ਼ ਸਰਕਾਰ ਦੇ ਤਕਨੀਤੀ ਸਿਖਿੱਆ ਵਿਭਾਗ ਦੇ ਪ੍ਰੋ ਹਿਮਾਂਸ਼ੂ ਮੋਂਗਾ, ਸੀਸੀਐਮਬੀ ਦੇ ਸੀਓਓ ਰਾਮਜੀ ਪਲੇ੍ਹਲਾ, ਆਈਆਈਆਈਟੀ ਬੰਗਲੌਰ ਦੇ ਸੀਈਓ ਡਾ ਲਕਸ਼ਮੀ ਜਗਨਨਾਥਨ, ਧਰੁਵ ਵਿਦਯੁਤ ਦੇ ਸਹਿ-ਸੰਸਥਾਪਕ ਸਿਮਰਨਜੀਤ ਸਿੰਘ ਗਿੱਲ, ਸੀਈਓ, ਏਆਈਸੀ ਆਈਐਸਬੀ ਚੰਡੀਗੜ੍ਹ ਨਮਨ ਸਿੰਗਲ, ਸੀਈਓ ਅਤੇ ਸਾਬਕਾ ਪ੍ਰੋਗਰਾਮ ਡਾਇਰੈਕਟਰ ਏਆਈਸੀ ਬਿਮਟੈਕ ਐਮਿਟੀ ਸ੍ਰੀ ਸੂਰਿਆਕਾਂਤ, ਕੇਆਈਆਈਟੀਐਫ ਦੇ ਸੀਈਓ ਡਾਂ ਮਿ੍ਰਤੁੰਜਯ ਸੁਆਰ, ਸੀਈਓ ਆਈਟੀਬੀਆਈ- ਡੀਐਸਟੀ, ਯੂਪੀਈਐਸ ਮੋਹਿਤ ਨਾਗਪਾਲ, ਆਈਆਈਐਮਬੀ ਇਨੋਵੇਸ਼ਨ ਦੇ ਈਕੋਸਿਸਟਮ ਵਿਕਾਸ ਪ੍ਰਮੁੱਖ ਵੈਕੁੰਟ ਪ੍ਰਸ਼ਾਦ, ਆਈਆਈਟੀ ਰੋਪੜ ਦੇ ਸੀਆਈਓ ਮੁਕੇਸ਼ ਕਿਸਤਵਾਲ, ਐਫਆਈਟੀਟੀ ਆਈਆਈਟੀ ਦਿੱਲੀ ਦੇ ਸੀਈਓ ਅੰਕਿਤ ਸਕਸੇਨਾ, ਆਈਏਐਨ ਦੇ ਨਿਵੇਸ਼ ਉਪ ਪ੍ਰਧਾਨ ਅਭੀਸੇਕ ਕੱਕੜ, 100 ਐਕਸ ਦੇ ਸੰਸਥਾਪਕ ਸੰਜੇ ਮਹਿਤਾ, ਫਲੂਈਡ ਵੈਂਚਰ ਦੇ ਪਾਟਨਰ ਅਮਿਤ ਸਿੰਗਲ, ਟੀਆਈਈ ਇੰਡੀਆ ਏਂਜ਼ਲਸ, ਸਵਿਸ਼ਾਈਨ ਵੈਂਚਰਸ ਦੇ ਸੰਸਥਾਪਕ ਅਤੇ ਮੈਨੇਜਿੰਗ ਪਾਟਨਰ ਮਹਾਵੀਰ ਪ੍ਰਤਾਪ ਸ਼ਰਮਾ, ਸਹਿ-ਸੰਸਥਾਪਕ ਅਤੇ ਸੀਈਓ, ਐਜਿਲਿਟੀ ਵੈਂਚਰਸ ਨੇਹਾ ਲਖਵਾਰਾ, ਕਵਚ ਦੇ ਵਾਈਸ ਚੇਅਰਮੈਨ ਅਨਘ, ਏਂਜਲਬਲੂ ਹੋਲਡਿੰਗਜਂ ਪ੍ਰਾ ਲਿ ਦੇ ਸਹਿ-ਸੰਸਥਾਪਕ ਅਤੇ ਸੀਈਓ ਮਨੀਸ਼ ਵਰਮਾ, ਪੰਜਾਬ ਏਂਜਲ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਸਾਹਿਲ ਮੱਕੜ, ਟ੍ਰਾਂਜਿਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਗੌਰਵ ਪਾਟਿਲ, 100 ਯੂਨੀਕਾਰਨ ਦੇ ਹਿੱਸੇਦਾਰ ਰਾਜੇਸ਼ ਮਾਨੇ ਸਮੇਤ ਹੋਰ ਅਹਿਮ ਹਸਤੀਆਂ ਵੀ ਸ਼ਾਮਲ ਹੋਈਆਂ।