ਚੰਡੀਗੜ੍ਹ ਯੂਨੀਵਰਸਿਟੀ ਦੇ ‘‘ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ- 2025‘‘: ਅੱਠ ਸੂਬਿਆਂ ਦੇ ਵੈਂਚਰ ਕੈਪਟਲਿਸਟ ਇਕ ਮੰਚ ’ਤੇ ਹੋਏ ਇਕਜੁੱਟ
ਹਰਜਿੰਦਰ ਸਿੰਘ ਭੱਟੀ
- ਚੰਡੀਗੜ੍ਹ ਯੂਨੀਵਰਸਿਟੀ ਦੇ ‘‘ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2025‘‘ ’ਚ ਏਆਈ ਅਤੇ ਸਿਹਤ ਸੰਭਾਲ ਨਾਲ ਜੁੜੇ 4 ਲੋਕਲ ਸਟਾਰਟ ਅੱਪ ਕੀਤੇ ਲਾਂਚ
- ਸਟਾਰਟਅੱਪ ਤੇ ਕਾਰੋਬਾਰ ਸੁਰੂ ਕਰਨ ਸਮੇਂ ਪਹਿਲੇ ਨਿਵੇਸ਼ਕ ਹੁੰਦੇ ਨੇ ਸਾਡੇ ਦੋਸਤ ਤੇ ਪਰਿਵਾਰਕ ਮੈਂਬਰ : ਇੰਡੀਅਨ ਐਂਜਲ ਨੈੱਟਵਰਕ ਦੇ ਵਾਈਸ ਪ੍ਰੈਜੀਡੈਂਟ ਨਿਵੇਸਕ ਅਭਿਸ਼ੇਕ ਕੱਕੜ
- ਸਟਾਰਟਅੱਪ ਦੀ ਕਾਮਯਾਬੀ ਲਈ ਫੰਡਾਂ ’ਤੇ ਧਿਆਨ ਦੇਣ ਦੀ ਬਜਾਏ ਆਪਣੇ ਉਤਪਾਦ ਦੀ ਕੁਆਲਿਟੀ ’ਤੇ ਦਿੱਤਾ ਜਾਵੇ ਧਿਆਨ : ਫਲੂਇਡ ਵੈਂਚਰਸ ਦੇ ਸੰਸਥਾਪਕ ਪਾਰਟਨਰ ਅਮਿਤ ਸਿੰਘਲ
ਚੰਡੀਗੜ੍ਹ/ਮੋਹਾਲੀ, 19 ਅਪ੍ਰੈਲ 2025 - ਚੰਡੀਗੜ੍ਹ ਯੂਨੀਵਰਸਿਟੀ ਦੇ ’ਨਾਰਥ ਇੰਡੀਆ ਇਨਕਿਊਬੇਟਰਜ਼ ਐਂਡ ਕੈਪੀਟਲ ਸਮਿਟ-2025’ ਦੇ ਦੂਸਰੇ ਦਿਨ ਫੰਡ ਪ੍ਰਾਪਤ ਕਰਨ ਲਈ ਚੋਟੀ ਦੇ 55 ਸਟਾਰਟਅੱਪਸ ਨਿਵੇਸ਼ਕਾਂ ਸਾਹਮਣੇ ਪੇਸ਼ ਹੋਏ । ਇਨ੍ਹਾਂ ਨੇ ਵੈਂਚਰ ਕੈਪਲਿਸਟਾਂ ਨੂੰ ਆਪਣੇ ਸਟਾਰਟਅੱਪਸ ਦੇ ਵਿਚਾਰ ਦੱਸ ਕੇ ਫੰਡਾਂ ਦੀ ਮੰਗ ਪੇਸ਼ ਕੀਤੀ, ਵੈਂਚਰ ਕੈਪੀਟਲਿਸਟਸ ਨੇ 4 ਸਟਾਰਟਅੱਪਸ ਚ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ । ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਟਿੀ ਨੇ ਚਾਰ ਲੋਕਲ ਸਟਾਰਟਅੱਪ ਵੀ ਲਾਂਚ ਕੀਤੇ ਹਨ, ਜੋਕਿ ਏਆਈ ਤੇ ਸਿਹਤ ਸੰਭਾਲ ਨਾਲ ਸਬੰਧਤ ਹਨ। ਇਸ ਦੋ ਰੋਜ਼ਾ ਸਮਿਟ ਦਾ ਮੁੱਖ ਉਦੇਸ਼ ਸਟਾਰਟਅੱਪ ਅਤੇ ਨਿਵੇਸ਼ ਈਕੋਸਿਸਟਮ ਦੇ ਅੰਦਰ ਨਵੀਨਤਾ, ਸਹਿਯੋਗ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨਾ ਰਿਹਾ, ਜਿਸਨੇ ਸਟਾਰਟਅੱਪਸ ਅਤੇ ਇਨਕਿਊਬੇਟਰਾਂ ਲਈ ਫੰਡਿੰਗ ਗਤੀ ਨੂੰ ਵਧਾਉਣ ਲਈ ਵੈਂਚਰ ਕੈਪਲਿਸਟਾਂ, ਅਲਟਰਨੇਟਿਵ ਇਨਵੈਸਟਮੈਂਟ ਫੰਡ (ਏਆਈਐਫ਼ਸ), ਫਿਨਟੈਕ ਲੀਡਰਾਂ ਅਤੇ ਕਾਰਪੋਰੇਟ ਨਿਵੇਸ਼ਕਾਂ ਨੂੰ ਇਕਜੁੱਟ ਕੀਤਾ।
ਇਸ ਸਮਿਟ ਦੇ ਅੰਤਿਮ ਦਿਨ ਹਾਜ਼ਰ ਹੋਏ ਪਤਵੰਤਿਆਂ ’ਚ ਵਾਈਸ ਪ੍ਰੈਜ਼ੀਡੈਂਟ ਇਨਵੈਸਟਮੈਂਟਸ, ਇੰਡੀਅਨ ਏਂਜਲ ਨੈੱਟਵਰਕ ਅਭਿਸ਼ੇਕ ਕੱਕੜ, ਸੰਸਥਾਪਕ ਪਾਰਟਨਰ ਫਲੂਇਡ ਵੈਂਚਰਸ ਅਮਿਤ ਸਿੰਘਲ, ਐਜਿਲਿਟੀ ਵੈਂਚਰਸ ਦੀ ਸਹਿ-ਸੰਸਥਾਪਕ ਅਤੇ ਸੀਈਓ ਨੇਹਾ ਲਖਵਾਰਾ, ਏਂਜਲਬਲੂ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਦੇ ਸਹਿ-ਸੰਸਥਾਪਕ ਅਤੇ ਸੀਈਓ ਮਨੀਸ਼ ਵਰਮਾ, ਪੰਜਾਬ ਏਂਜਲਸ ਨੈੱਟਵਰਕ ਦੇ ਚੇਅਰਮੈਨ ਅਤੇ ਸੀਈਓ ਸਾਹਿਲ ਮੱਕੜ, ਟ੍ਰਾਂਜਿਸ਼ਨ ਵੀ.ਸੀ. ਦੇ ਸਹਾਇਕ ਉਪ ਪ੍ਰਧਾਨ ਗੌਰਵ ਪਾਟਿਲ, 100 ਯੂਨੀਕੋਰਨ ਦੇ ਸੰਸਥਾਪਕ ਪਾਰਟਨਰ ਰਾਜੇਸ਼ ਮਾਨੇ, ਵਾਈਸ ਪ੍ਰੈਜ਼ੀਡੈਂਟ ਯੂਨੀਕੋਰਨ ਇੰਡੀਆ ਵੈਂਚਰਸ ਪੁਲਕਿਤ, ਮਹਿਰੋਤਰਾ, ਇਨਫਲੈਕਸ਼ਨ ਪੁਆਇੰਟ ਵੈਂਚਰਸ ਖੋਜ ਅਤੇ ਨਿਵੇਸ਼ ਟੀਮ ਤੋਂ ਧਰੁਵ ਰਾਠੌੜ ਸਮੇਤ ਉਨਤੀ ਵੈਂਚਰਸ ਇੰਡੀਆ ਦੇ ਸੰਸਥਾਪਕ ਪਾਰਟਨਰ ਆਕਾਸ਼ ਦੀਪ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਸਟਾਰਟਅੱਪ ਤੇ ਕਾਰੋਬਾਰ ਸੁਰੂ ਕਰਨ ਸਮੇਂ ਪਹਿਲੇ ਨਿਵੇਸ਼ਕ ਹੁੰਦੇ ਨੇ ਸਾਡੇ ਦੋਸਤ ਤੇ ਪਰਿਵਾਰਕ ਮੈਂਬਰ : ਇੰਡੀਅਨ ਐਂਜਲ ਨੈੱਟਵਰਕ ਦੇ ਵਾਈਸ ਪ੍ਰੈਜੀਡੈਂਟ ਨਿਵੇਸਕ ਅਭਿਸ਼ੇਕ ਕੱਕੜ
ਇਸ ਮੌਕੇ ਸਵਾਗਤੀ ਭਾਸ਼ਣ ਦਿੰਦਿਆਂ ਇੰਡੀਅਨ ਐਂਜਲ ਨੈੱਟਵਰਕ ਦੇ ਵਾਈਸ ਪ੍ਰੈਜੀਡੈਂਟ ਨਿਵੇਸ਼ਕ ਅਭਿਸੇਕ ਕੱਕੜ ਨੇ ਕਿਹਾ, “ ਜਦੋਂ ਗੂਗਲ ਅਤੇ ਫੇਸਬੁੱਕ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਆਏ ਸਨ ਅਤੇ ਉਨ੍ਹਾਂ ਦੀ ਸੁਰੂਆਤ ਵੇਲੇ ਉਨ੍ਹਾਂ ਕੋਲ ਉਦਯੋਗ ਦੀ ਮਾਨਤਾ ਨਹੀਂ ਸੀ। ਇਹ ਸਾਰੇ ਦੂਰਦਰਸੀ ਜਾਂ ਸੰਸਥਾਪਕ ਵੱਡਾ ਬਣਨ ਤੋਂ ਪਹਿਲਾਂ ਕਈ ਵਾਰ ਅਸਫਲ ਹੋਏ ਸਨ। ਵਿਦਿਆਰਥੀਆਂ ਨੂੰ ਭੁੱਖੇ ਰਹਿਣਾ ਚਾਹੀਦਾ ਹੈ, ਮੂਰਖ ਰਹਿਣਾ ਚਾਹੀਦਾ ਹੈ ਅਤੇ ਜੋਖਮ ਲੈਣਾ ਚਾਹੀਦਾ ਹੈ। ਕੋਈ ਵੀ ਸਟਾਰਟ-ਅੱਪ ਜਾਂ ਕੋਈ ਵੀ ਕਾਰੋਬਾਰ ਸੁਰੂ ਕਰਨ ਸਮੇਂ ਪਹਿਲੇ ਨਿਵੇਸਕ ਸਾਡੇ ਦੋਸਤ ਅਤੇ ਪਰਿਵਾਰਕ ਮੈਂਬਰ ਹੁੰਦੇ ਹਨ ਅਤੇ ਇਹ ਦੇਸ ਭਰ ਵਿੱਚ ਵਿਆਪਕ ਤੌਰ ’ਤੇ ਉਪਲਬਧ ਹਨ। ਭਾਰਤ ਸਰਕਾਰ ਵੱਲੋਂ ਸਟਾਰਟ-ਅੱਪ ਇੰਡੀਆ ਮੁਹਿੰਮ ਦੀ ਸੁਰੂਆਤ ਦੇ ਨਾਲ, ਅਸੀਂ ਇਨਕਿਊਬੇਟਰਾਂ ਦੀ ਦੂਜੀ ਪੀੜ੍ਹੀ ਨੂੰ ਉਤਸਾਹਿਤ ਕਰਨ ਅਤੇ ਵਿਕਸਿਤ ਕਰਨ ਲਈ ਬਹੁਤ ਜਿਆਦਾ ਭਾਗੀਦਾਰੀਆਂ ਦੇਖੀਆਂ ਹਨ ਅਤੇ ਫਿਰ ਡੀਐੱਸਟੀ (ਵਿਗਿਆਨ ਅਤੇ ਟੈਕਨੋਲੋਜੀ ਵਿਭਾਗ) ਹੈ, ਉਨ੍ਹਾਂ ਕੋਲ ਸਟਾਰਟ-ਅੱਪ ਈਕੋਸਿਸਟਮ ਨੂੰ ਤਿਆਰ ਕਰਨ ਦੇ ਉਦੇਸ ਨਾਲ ਕਈ ਹੋਰ ਪ੍ਰੋਗਰਾਮ ਅਤੇ ਯੋਜਨਾਵਾਂ ਹਨ।
ਅੱਜ, ਬਹੁਤ ਸਾਰੀਆਂ ਸਰਕਾਰੀ ਪਹਿਲਕਦਮੀਆਂ ਤੋਂ ਫੰਡਿੰਗ ਆ ਰਹੀਆਂ ਹਨ। ਸਾਡੇ ਕੋਲ ਬਹੁਤ ਸਾਰੇ ਇਨਕਿਊਬੇਟਰ ਹਨ ਜੋ ਅੱਜ ਸਟਾਰਟ-ਅੱਪ ਫੰਡਿੰਗ ਦੀ ਸਹੂਲਤ ਦੇ ਰਹੇ ਹਨ। ਇਨਕਿਊਬੇਟਰਾਂ ਦੇ ਦਰਵਾਜੇ ਖੜਕਾਉਣਾ ਇੱਕ ਵਿਕਲਪ ਹੈ ਅਤੇ ਬੇਸਕ ਹੁਣ ਕੈਂਪਸ ਵਿੱਚ ਇੱਕ ਟੀਬੀਆਈ ਹੈ। ਸਰਕਾਰ ਦੁਆਰਾ ਸਟਾਰਟ-ਅੱਪਸ ਲਈ ਗ੍ਰਾਂਟਾਂ ਅਤੇ ਯੋਜਨਾਵਾਂ ਉਪਲਬਧ ਹਨ, ਇਹ ਸਾਰੀਆਂ ਯੋਜਨਾਵਾਂ ਸਿਰਫ ਮਹਾਨਗਰਾਂ ਵਿੱਚ ਹੀ ਸੀਮਤ ਨਹੀਂ ਹਨ ਬਲਕਿ ਦੇਸ ਭਰ ਦੇ 200 ਤੋਂ ਵੱਧ ਟੀਅਰ 2 ਸਹਿਰਾਂ ਵਿਚ ਵੀ ਹਨ ਜੋ ਸਟਾਰਟ-ਅੱਪ ਹੱਬ ਬਣਨ ਦੇ ਰਾਹ ’ਤੇ ਹਨ। ਵਿਆਪਕ ਖੋਜ ਨਾਲ ਗੋ ਟੂ ਮਾਰਕੀਟ ਦੀ ਪਛਾਣ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਦੂਜੀ ਸਭ ਤੋਂ ਮਹੱਤਵਪੂਰਨ ਗੱਲ ਵੱਖ-ਵੱਖ ਖੇਤਰਾਂ/ਰਾਜਾਂ ਦਾ ਰੈਗੂਲੇਟਰੀ ਢਾਂਚਾ ਹੈ।
ਅਭੀਲਾਸ਼ੀ ਸਟਾਰਟ-ਅੱਪ ਸਿਰਜਣਹਾਰਾਂ ਲਈ ਸੁਝਾਅ ਸਾਂਝੇ ਕਰਨ ਲਈ ਪੁੱਛੇ ਜਾਣ ਤੇ, ਅਭਿਸੇਕ ਨੇ ਵਿਦਿਆਰਥੀਆਂ ਨੂੰ ਤੇਜੀ ਨਾਲ ਬਣਾਓ, ਤੇਜੀ ਨਾਲ ਟੁੱਟੋ ਅਤੇ ਤੇਜੀ ਨਾਲ ਅਸਫਲ ਹੋਵੋ ਅਤੇ ਚੁਸਤ ਰਹੋ ’ਦੀ ਰਣਨੀਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਸਟਾਰਟਅੱਪ ਦੀ ਕਾਮਯਾਬੀ ਲਈ ਫੰਡਾਂ ’ਤੇ ਧਿਆਨ ਦੇਣ ਦੀ ਬਜਾਏ ਆਪਣੇ ਸਮਾਨ ਦੀ ਕੁਆਲਿਟੀ ’ਤੇ ਦਿੱਤਾ ਜਾਵੇ ਧਿਆਨ : ਫਲੂਇਡ ਵੈਂਚਰਸ ਦੇ ਸੰਸਥਾਪਕ ਪਾਰਟਨਰ ਅਮਿਤ ਸਿੰਘਲ
ਫਲੂਇਡ ਵੈਂਚਰਸ ਦੇ ਸੰਸਥਾਪਕ ਪਾਰਟਨਰ ਅਮਿਤ ਸਿੰਘਲ ਨੇ ਕਿਹਾ ਕਿ ਜਦ ਵੀ ਕਿਸੇ ਸਟਾਰਟ-ਅੱਪ ਵਿਚ ਫੰਡਿੰਗ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਟਾਰਟ-ਅੱਪ ਦੀ ਸ਼ੁਰੂਆਤ ਕਰਨ ਵਾਲਿਆਂ ਦੀ ਸਮਰੱਥਾਂ ਦੇਖਦੇ ਹਾਂ, ਜੇਕਰ ਕਿਸੇ ਨੇ ਕੋਈ ਸਾਫਟਵੇਅਰ ਤਿਆਰ ਕੀਤਾ ਹੈ ਤਾਂ ਅਸੀਂ ਇਹ ਜਾਂਚ ਕਰਦੇ ਹਾਂ ਕਿ, ਕੀ ਸਾਫਟ ਵੇਅਰ ਤਿਆਰ ਕਰਨ ਵਾਲੀ ਟੀਮ ਇਸ ਨੂੰ ਬਨਾਉਣ ਦੇ ਯੋਗ ਅਤੇ ਸਮਰੱਥ ਹੈ। ਫੰਡਿੰਗ ਲਈ ਇਸ ਗੱਲ ਦਾ ਫਰਕ ਨਹੀ ਪੈਂਦਾ ਕਿ ਸੰਸਥਾਪਕ ਦੇਸ਼ ਦੇ ਕਿਸ ਹਿੱਸੇ ਜਾਂ ਸੂਬੇ ਤੋਂ ਆਉਂਦਾ ਹੈ, ਫੰਡਿੰਗ ਸਿਰਫ ਉਸ ਦੇ ਵਿਚਾਰ ਅਤੇ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ।ਜੇਕਰ ਮੈ ਕਿਸੇ ਡੀ .ਟੂ .ਸੀ. (ਡਾਇਰੈਕਟ-ਟੂ-ਕੰਪਨੀ ) ਕੰਪਨੀ ’ਚ ਫੰਡਿਗ ਕਰਨੀ ਹੈ ਤਾਂ ਮੈਂ ਪਹਿਲਾਂ ਉਸ ਦੇ ਚੀਫ਼ ਮਾਰਕਟਿੰਗ ਅਧਿਕਾਰੀ ਨਾਲ ਸਮਾਂ ਬਤੀਤ ਜ਼ਰੂਰ ਕਰਾਗਾਂ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਇਹ ਕੰਪਨੀ ਜੋ ਉਤਪਾਦ ਤਿਆਰ ਕਰ ਰਹੀ ਹੈ ਉਸ ਨੂੰ ਮਾਰਕਿਟ ’ਚ ਵੇਚਣ ਦੀ ਕਾਬਲੀਅਤ ਵੀ ਰੱਖਦੀ ਹੈ ਜਾਂ ਨਹੀ। ਇਸ ਦੇ ਨਾਲ ਹੀ ਜਦ ਕਿਸੇ ਸਟਾਰਟਅੱਪ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਸ ਦੇ ਸੰਸਥਾਪਕ ਨੂੰ ਸਿਰਫ਼ ਫੰਡਿੰਗ ਵੱਲ ਹੀ ਵਧੇਰੇ ਧਿਆਨ ਦੇਣ ਦੀ ਲੋੜ ਨਹੀ ਹੈ, ਭਾਰਤ ਵਿੱਚ ਫੰਡਿੰਗ ਸ਼ਬਦ ਨੂੰ ਬਹੁਤ ਜਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ, ਅਮਰੀਕਾ ਵਿੱਚ ਕੋਈ ਇਹ ਨਹੀ ਪੁੱਛਦਾ ਕਿ ਤੁਸੀਂ ਕਿਨ੍ਹਾ ਫੰਡ ਇੱਕਤਰ ਕਰ ਲਿਆ ਹੈ।ਅੱਜ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ, ਬਹੁਤ ਸਾਰੀਆਂ ਗਰਾਂਟਾ ਮੌਜੂਦ ਹਨ ਜਿਨ੍ਹਾਂ ਦੇ ਕੰਮ ਕਰਨ ਦੀ ਲੋੜ ਹੈ, ਤੁਸੀਂ ਆਪਣੇ ਕੰਮ ਲਈ ਸਰਕਾਰਾਂ ਵਲੋਂ ਮਿਲਣ ਵਾਲੀਆਂ ਗਰਾਂਟਾਂ ਦੀ ਵਰਤੋਂ ਕਰ ਸਕਦੇ ਹੋ।ਫੰਡਿਗ ’ਤੇ ਫੋਕਸ ਕਰਨ ਤੋਂ ਵਧੀਆ ਹੈ ਕਿ ਜੋ ਸਮਾ ਤੁਸੀਂ ਤਿਆਰ ਕਰ ਰਹੇ ਹੋ ਉਸ ਦੀ ਕੁਆਲਿਟੀ ’ਤੇ ਧਿਆਨ ਦਿੱਤਾ ਜਾਵੇ।
ਆਪਣੀ ਸਟਾਰਟਅੱਪ ਯਾਤਰਾ ਬਾਰੇ ਗੱਲ ਕਰਦਿਆਂ, ਅਮਿਤ ਨੇ ਕਿਹਾ ਕਿ ਉਸ ਦੇ ਸਟਾਰਟਅੱਪ ਦੀ ਸ਼ੁਰੂਆਤ 2007 ਵਿੱਚ ਕੈਪੀਟਲ18 ਲਈ ਪੋਰਟਫੋਲੀਓ ਕੰਪਨੀਆਂ ਦਾ ਆਡਿਟ ਕਰਦੇ ਸਮੇਂ ਹੋਈ ਸੀ। 2007 ਤੋਂ 2013 ਦੌਰਾਨ ਮੈਂਨੂੰ ਨਿਵੇਸ਼ਕਾਂ ਦੀਆਂ ਉਮੀਦਾਂ ਅਤੇ ਸਟਾਰਟਅੱਪਸ ਦੀਆਂ ਵਿੱਤੀ ਸਮਰੱਥਾਵਾਂ ਵਿਚਕਾਰ ਪਾੜੇ੍ਹ ਦਾ ਅਹਿਸਾਸ ਹੋਇਆ।
ਇਸ ਪਾੜੇ ਤੋਂ ਪ੍ਰੇਰਿਤ ਹੋ ਕੇ, ਮੈਂ 2015 ਵਿੱਚ ਆਪਣਾ ਸਟਾਰਟਅੱਪ ਸ਼ੁਰੂ ਕੀਤਾ, ਜਦੋਂ ਭਾਰਤ ਵਿੱਚ ਸਿਰਫ਼ 4,000 ਸਟਾਰਟਅੱਪ ਹੀ ਸਨ। ਅੱਜ ਪੂਰੇ ਭਾਰਤ ਵਿੱਚ 6 ਲੱਖ ਤੋਂ ਵੱਧ ਸਟਾਰਟਅੱਪ, 400 ਤੋਂ ਵੱਧ ਏਆਈਐਫ ਸ਼੍ਰੇਣੀ ਅਤੇ 300 ਤੋਂ ਵੱਧ ਘਰੇਲੂ ਦਫਤਰਾਂ ਦੇ ਨਾਲ, ਭਾਰਤ ਦਾ ਸਟਾਰਟਅੱਪ ਈਕੋਸਿਸਟਮ ਕਾਫੀ ਮਜ਼ਬੂਤ ਹੈ।
ਅਮਿਤ ਨੇ ਕਿਹਾ ਕਿ ਅੱਜ ਨਿਵੇਸ਼ਕ ਹਰ ਜਗ੍ਹਾ ਤੋਂ ਨਵੇਂ ਮੌਕੇ ਲੱਭਦੇ ਹਨ। ਮੈਂ ਤੁਹਾਨੂੰ ਦੋ ਪੋਰਟਫੋਲੀਓ ਕੰਪਨੀਆਂ ਬਾਰੇ ਦੱਸਣਾ ਚਾਹੁੰਦਾ ਹਾਂ। ਪਹਿਲਾ ਹੈ ਟ੍ਰਾਂਸਪੋਰਟ ਸਿੰਪਲ, ਜੋ ਰਾਏਪੁਰ ਤੋਂ ਸ਼ੁਰੂ ਹੋਈ ਹੈ। ਜਦੋਂ ਅਸੀਂ ਉਸ ਵਿੱਚ ਨਿਵੇਸ਼ ਕੀਤਾ ਤਾਂ ਉਦੋਂ ਉੱਥੇ ਏਅਰਪੋਰਟ ਵੀ ਨਹੀਂ ਸੀ ਅਤੇ ਅੱਜ ਇਹ ਕੰਪਨੀ ਅਮਰੀਕਾ ਦੇ ਗਾਹਕਾਂ ਲਈ ਕੰਮ ਕਰ ਰਹੀ ਹੈ।
ਦੂਸਰੀ ਕਹਾਣੀ ਕੇਆਈਟੀ ਟੀਬੀਆਈ ਤੋਂ ਮਿਲੀ ਡਾਰਕ ਏਆਈ ਪ੍ਰਾਈਵੇਟ ਲਿਮਟਿਡ, ਵੈਸਟ ਬੰਗਾਲ ਦੇ ਇੱਕ ਪਿੰਡ ਦੀ ਕੰਪਨੀ ਹੈ। ਪਿੰਡ ਤੋਂ ਉੱਠ ਕੇ ਅੱਜ ਇਹ ਕੰਪਨੀ ਪੂਰੀ ਦੁਨੀਆ ਵਿੱਚ ਕੰਮ ਕਰ ਰਹੀ ਹੈ। ਇਨ੍ਹਾਂ ਨੇ ਇੱਕ ਪੋਰਟੇਬਲ ਈਸੀਜੀ ਮਸ਼ੀਨ ਤਿਆਰ ਕੀਤੀ ਹੈ, ਜੋ ਬਿਨਾਂ ਇੰਟਰਨੈਟ ਦੇ ਵੀ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵੀ360 ਇਸ ਦੀ ਇਕ ਉਦਾਹਰਨ ਹੈ ਜ਼ੋ ਭੋਪਾਲ ਤੋਂ ਹੈ ਅਤੇ ਜਿਸ ਨੂੰ 22 ਸਾਲ ਦਾ ਲੜਕਾ ਜਿਸ ਨੇ ਆਪਣੇ ਕਾਲਜ ਦੀ ਪੜਾਈ ਵਿਚ ਹੀ ਛੱਡ ਦਿੱਤੀ ਸੀ ਚਲਾ ਰਿਹਾ ਹੈ ਅਤੇ ਹੁਣ ਉਹ ਆਪਣੇ 29 ਕਰਮਚਾਰੀਆਂ ਦੀ ਟੀਮ ਨਾਲ ਅਮਰੀਕਾ ਵਿੱਚ ਦਫਤਰ ਖੋਲ ਰਿਹਾ ਹੈ।ਪਹਿਲਾ ਲੋਕਾਂ ਨੂੰ ਇੰਝ ਲਗਦਾ ਸੀ ਕਿ ਸਟਾਰਟ-ਅੱਪ ਸਿਰਫ਼ ਬੰਗਲੌਰ ਵਿਚ ਹੀ ਹਨ ਪਰ ਅੱਜ ਦੇਸ਼ ਦੇ ਹਰ ਇੱਕ ਹਿੱਸੇ ਤੋਂ ਸਟਾਰਟ-ਅੱਪਸ ਨਿਕਲ ਰਹੇ ਹਨ।ਹਰ ਗਲੀ ਵਿਚ ਨਵੀਨਤਾ ਦੇਸ਼ ਦੀ ਤਰੱਕੀ ਨੂੰ ਦਰਸਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸਟਾਰਟ-ਅੱਪਸ ਆਪਣੇ ਪ੍ਰੋਡਕਟ ਅਤੇ ਆਪਣੇ ਗਾਹਕਾਂ ਦੀ ਮੰਗ ’ਤੇ ਧਿਆਨ ਦੇਣ ਤਾਂ ਉਹ ਵੈਂਚਰ ਕੈਪਟੀਲਿਸਟ ਨੂੰ ਆਪਣੇ ਵੱਲ ਖਿੱਚ ਸਕਦੇ ਹਨ।
‘‘ਨਾਰਥ ਇੰਡੀਆ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2025‘‘ ’ਚ ਏਆਈ ਅਤੇ ਸਿਹਤ ਸੰਭਾਲ ਨਾਲ ਜੁੜੇ 4 ਲੋਕਲ ਸਟਾਰਟ ਅੱਪ ਕੀਤੇ ਲਾਂਚ
ਚੰਡੀਗੜ੍ਹ ਯੂਨੀਵਰਸਿਟੀ ਦੇ ਬੀਈ (ਕੰਪਿਊਟਰ ਸਾਇੰਸ ਇੰਜੀਨੀਅਰਿੰਗ) ਦੇ ਵਿਦਿਆਰਥੀ ਪ੍ਰਣੀਤ ਕੁਮਾਰ ਰੈਗੁਲਾਵਲਾਸਾ ਅਤੇ ਸੂਰਿਆਪ੍ਰਕਾਸ਼ ਦੁਆਰਾ ਸਹਿ-ਸਥਾਪਿਤ, ਵਰਟੈਕਸਲੈਬਸ, ਸਟਾਰਟਅੱਪਸ ਅਤੇ ਨਿਵੇਸ਼ਕਾਂ ਵਿਚਕਾਰ ਪਾੜੇ ਨੂੰ ਦੂਰ ਕਰਦਾ ਹੈ। ਵਰਟੈਕਸਲੈਬਸ, ਇੱਕ ਏਆਈ-ਏਕੀਕ੍ਰਿਤ ਪਲੇਟਫਾਰਮ ਹੈ ਜੋ ਲਿੰਕਡਇਨ, ਟਵਿੱਟਰ ਅਤੇ ਹੋਰ ਨੈੱਟਵਰਕਾਂ ਰਾਹੀਂ ਸਟਾਰਟਅੱਪਸ ਨੂੰ ਨਿਵੇਸ਼ਕਾਂ ਨਾਲ ਜੋੜਦਾ ਹੈ। ਇਹ ਪਹਿਲਾਂ ਹੀ 2500 ਤੋਂ ਵੱਧ ਰੋਜ਼ਾਨਾ ਸਰਗਰਮ ਉਪਭੋਗਤਾਵਾਂ ਦੇ ਨਾਲ 65 ਤੋਂ ਵੱਧ ਦੇਸ਼ਾ ਵਿੱਚ ਸੇਵਾ ਦੇ ਰਿਹਾ ਹੈ ਅਤੇ ਲਗਭਗ 18 ਵੈਂਚਰ ਕੈਪੀਟਲਿਸਟ ਅਤੇ ਲਗਭਗ 500 ਸਟਾਰਟਅੱਪਸ ਨੂੰ ਜੋੜ ਰਿਹਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਅੰਤਮ ਸਾਲ ਦੇ ਬੈਚਲਰ ਆਫ਼ ਇੰਜੀਨੀਅਰਿੰਗ (ਸੀਐਸਈ) ਦੇ ਵਿਦਿਆਰਥੀ ਉਤਕਰਸ਼ ਲੂਥਰਾ ਦੁਆਰਾ ਮੈਡੋਕ ਹੈਲਥ, ਬਿਹਤਰ ਸਿਹਤ ਸੰਭਾਲ ਨਤੀਜਿਆਂ ਲਈ ਉੱਨਤ ਸੌਫਟਵੇਅਰਾਂ ਰਾਹੀਂ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਲਈ ਇੱਕ ਸਿਹਤ ਸੰਭਾਲ ਆਟੋਮੇਸ਼ਨ ਸਿਸਟਮ ਸਥਾਪਿਤ ਕੀਤਾ ਗਿਆ ਹੈ। ਇਹ ਹਸਪਤਾਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਡਾਕਟਰਾਂ ਨੂੰ ਸਮਾਰਟ ਟੂਲਸ ਨਾਲ ਸਹਾਇਤਾ ਕਰਨ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਸਿਹਤ ਰਿਕਾਰਡਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਕੇ ਸਿਹਤ ਸੰਭਾਲ ਨੂੰ ਆਸਾਨ ਅਤੇ ਵਧੇਰੇ ਕੁਸ਼ਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ, ਕ੍ਰਿਸ਼ਨਾ ਅਰਜੁਨ ਭਾਟੀਆ ਦੁਆਰਾ ਸਥਾਪਿਤ, ਚਿਮੋ , ਕੈਮਿਸਟਰੀ ਪ੍ਰਯੋਗਾਂ ਲਈ ਇੱਕ ਏਆਈ ਦੁਆਰਾ ਸੰਚਾਲਿਤ ਸਿਮੂਲੇਸ਼ਨ ਇੰਜਣ ਵਜੋਂ ਕੰਮ ਕਰਦਾ ਹੈ। ਇਹ ਰਸਾਇਣ ਵਿਗਿਆਨ ਵਿੱਚ ਪ੍ਰਯੋਗ ਕਰਦੇ ਸਮੇਂ ਵੱਖ-ਵੱਖ ਪ੍ਰਤੀਕ੍ਰਿਆਵਾਂ ਨੂੰ ਆਪਸੀ ਤਾਲਮੇਲ, ਦ੍ਰਿਸ਼ਟੀਗਤ ਅਤੇ ਹੇਰਾਫੇਰੀ ਕਰਨ ਵਿੱਚ ਮਦਦ ਕਰਦਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ, ਰਾਹੁਲ ਸੈਨ ਅਤੇ ਮਯੰਕ ਸੈਨ ਦੁਆਰਾ ਸਹਿ-ਸਥਾਪਿਤ, ਪਲੋਂਬੋ ਏ ਆਈ (PLOBBO AI), ਇੱਕ ਏਆਈ ਅਧਾਰਤ ਸੋਸ਼ਲ ਨੈੱਟਵਰਕਿੰਗ ਟੂਲ ਹੈ ਜੋ ਸਿਰਫ਼ ਇੱਕ ਕਲਿੱਕ ਨਾਲ ਸਾਰੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ 'ਤੇ ਸਮੱਗਰੀ ਲਿਖਣ ਅਤੇ ਸਾਂਝਾ ਕਰਨ ਵਿੱਚ ਮਦਦ ਕਰਦਾ ਹੈ।