ਕਪੂਰਥਲਾ ਦੇ ਨਡਾਲਾ ਵਿਖੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਨਡਾਲਾ ਦਾ ਉਦਘਾਟਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਅਪ੍ਰੈਲ 2025 - ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿਖੇ ਬਣੇ ਨਵੇਂ ਗੁਰਦੁਆਰਾ ਪ੍ਰਮੇਸ਼ਰ ਦੁਆਰ ਦਾ ਅੱਜ ਉਦਘਾਟਨ ਕੀਤਾ ਗਿਆ ਇਸ ਤੋ ਪਹਿਲਾ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਅੱਜ ਭੋਗ ਪਾਏ ਗਏ। ਇਸ ਦੋਰਾਨ ਵਿਸ਼ੇਸ਼ ਤੋਰ ਤੇ ਪੁੱਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਅੱਜ ਦੇ ਦਿਨ ਦੀ ਵਧਾਈ ਦਿੱਤੀ ਤੇ ਆਖਿਆ ਕਿ 2009 ਵਿੱਚ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਅੱਜ ਸੰਗਤ ਦੇ ਸਹਿਯੋਗ ਨਾਲ ਤਿਆਰ ਹੋ ਚੁੱਕੀ ਹੈ ਇਸ ਦੋਰਾਨ ਉਨਾ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆਂ ਵੱਧ ਤੋ ਵੱਧ ਅਮ੍ਰਿੰਤ ਛੱਕਣ ਲਈ ਪ੍ਰੇਰਿਤ ਕੀਤਾ ।
ਇਸ ਦੋਰਾਨ ਵਿਸ਼ੇਸ਼ ਤੌਰ ਤੇ ਪੁੱਜੇ ਐਸ.ਜੀ.ਪੀ.ਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸੰਗਤ ਨੂੰ ਵਧਾਈ ਦਿੱਤੀ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਵੱਲੋਂ ਬੀਬੀ ਜਗੀਰ ਕੌਰ ਤੇ ਪੁੱਜੀਆਂ ਹੋਰ ਧਾਰਮਿਕ ਸਖਸ਼ੀਅਤਾਂ ਦਾ ਮਾਨ ਸਨਮਾਨ ਕੀਤਾ ਗਿਆ। ਅਖੀਰ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਢੱਡਰੀਆਂ ਵਾਲਿਆਂ ਨੇ ਆਖਿਆ ਕਿਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨਵੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੇਕਰ ਧਰਮ ਪ੍ਰਚਾਰ ਲਹਿਰ ਚਲਾਉਦੇ ਹਨ ਤਾਂ ਆਪ ਤਕੜੇ ਹੋ ਕੇ ਕੱਮਰ- ਕੱਸਾ ਕਰਨ ਤੇ ਜੇਕਰ ਉਹ ਸਾਰੇ ਸਿੱਖ ਪ੍ਰਚਾਰਕਾਂ ਨੂੰ ਨਾਲ ਲੈ ਕੇ ,ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਅਧਾਰ ਬਣਾ ਕੇ ਤੁਰਦੇ ਹਨ ਤਾਂ ਸਾਰੇ ਪ੍ਰਚਾਰਕ ਨਾਲ ਤੁਰਨ ਨੂੰ ਤਿਆਰ ਹਨ ਤੇ ਸੰਗਤ ਨੂੰ ਵੀ ਉਨਾ ਦਾ ਸਾਥ ਦੇਣਾ ਚਾਹੀਦਾ ਹੈ। ਮਾਝੇ ਇਲਾਕੇ ਤੇ ਚਿੰਤਾ ਜਾਹਿਰ ਕਰਦਿਆਂ ਉਨਾ ਆਖਿਆ ਕਿ ਉਕਤ ਇਲਾਕਾ ਨਸ਼ੇ ਦੀ ਦਲਦਲ ਚ ਧੱਸਦਾ ਜਾ ਰਿਹਾ ਉਨਾ ਮਾਝੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਤਗੜੇ ਹੋ ਕੇ ਇਸ ਭੈੜੀ ਅਲਾਮਤ ਨੂੰ ਦੂਰ ਭਜਾਉਣ ਤੇ ਡੱਟ ਕੇ ਸਿੱਖੀ ਦੀ ਪਹਿਰੇਦਾਰੀ ਕਰਨ। ਇਸ ਦੋਰਾਨ ਹਜ਼ਾਰਾਂ ਹੀ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਤੇ ਲੰਗਰ ਛੱਕਿਆ ।
ਇਸ ਮੌਕੇ ਮੁੱਖ ਸੇਵਾਦਾਰ ਬਾਬਾ ਕੁਲਬੀਰ ਸਿੰਘ, ਜਗੀਰ ਸਿੰਘ, ਬਲਬੀਰ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ , ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਤੋ ਇਲਾਵਾ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸ਼ਰੀਚਾ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਨੰਬਰਦਾਰ ਦਲਜਿੰਦਰ ਸਿੰਘ , ਜੋਗਾ ਸਿੰਘ ਇਬਰਾਹੀਮਵਾਲ, ਚਰਨਜੀਤ ਸਿੰਘ ਉਚੀ ਬੱਸੀ, ਮਨਜੀਤ ਕੌਰ, ਪ੍ਰਕਾਸ਼ ਕੌਰ, ਬਲਜੀਤ ਕੌਰ, ਭੋਲੀ ਬੇਗੋਵਾਲ, ਸੁਖਵਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ।