ਅਗਰਵਾਲ ਸਭਾ ਵਲੋਂ 35ਵੇਂ ਰਾਸ਼ਨ ਵੰਡ ਸਮਾਗਮ ਦੌਰਾਨ 42 ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ, 15 ਜੂਨ 2024 - ਅਗਰਵਾਲ ਸਭਾ ਗੁਰਦਾਸਪੁਰ ਵਲੋਂ 35ਵਾਂ ਰਾਸ਼ਨ ਵੰਡ ਸਮਾਗਮ ਸਭਾ ਦੇ ਸਰਪ੍ਰਸਤ ਸ਼੍ਰੀ ਬਾਲਕਿਸ਼ਨ ਮਿੱਤਲ ਅਤੇ ਪ੍ਰਧਾਨ ਸ਼੍ਰੀ ਹੀਰਾਮਣੀ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੋਡੂਮਲ ਸਰਾਏ ਮੰਡੀ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਗਵਾਨ ਅਗਰਸੇਨ ਅਤੇ ਮਹਾਲਕਸ਼ਮੀ ਦੀ ਮੂਰਤੀ ਦੇ ਸਾਹਮਣੇ ਦੀਪ ਜਗਾ ਕੇ ਕੀਤੀ ਗਈ। ਸਭਾ ਦੇ ਪ੍ਰਧਾਨ ਸ਼੍ਰੀ ਹੀਰਾ ਮਨੀ ਅਗਰਵਾਲ ਨੇ ਆਏ ਹੋਏ ਸਾਰੇ ਅਗਰਵਾਲ ਭਰਾਵਾਂ ਦਾ ਸਵਾਗਤ ਕਰਦਿਆਂ ਅਗਰਵਾਲ ਸਭਾ ਵੱਲੋਂ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ।
ਸਭਾ ਦੇ ਸਰਪ੍ਰਸਤ ਸ਼੍ਰੀ ਬਾਲਕ੍ਰਿਸ਼ਨ ਮਿੱਤਲ ਨੇ ਦੱਸਿਆ ਕਿ ਅਗਰਵਾਲ ਸਭਾ ਗੁਰਦਾਸਪੁਰ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਹੈ ਅਤੇ ਇਸੇ ਕੜੀ ਨਾਲ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ । ਮਿੱਤਲ ਨੇ ਉਹਨਾਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਸ ਰਾਸ਼ਨ ਵੰਡ ਪ੍ਰੋਗਰਾਮ ਨੂੰ ਤਿੰਨ ਸਾਲ ਪੂਰੇ ਹੋ ਰਹੇ ਹਨ। ਅੱਜ ਦੇ ਸਮਾਗਮ ਵਿੱਚ ਕੁੱਲ 42 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬ੍ਰਿਜ ਭੂਸ਼ਣ ਗੁਪਤਾ , ਅਨਿਲ ਅਗਰਵਾਲ, ਰਾਜਨ ਮਿੱਤਲ , ਵਿਜੇ ਬਾਂਸਲ, ਇੰਦਰ ਮੋਹਨ ਅਗਰਵਾਲ , ਗੋਰਵ ਅਗਰਵਾਲ , ਸ਼੍ਰੀਮਤੀ ਦੀਪਤੀ ਅਗਰਵਾਲ , ਸ਼੍ਰੀਮਤੀ ਰੇਣੂ ਅਗਰਵਾਲ , ਸ਼੍ਰੀਮਤੀ ਸਿਮਰਨ ਮਿੱਤਲ , ਸ਼੍ਰੀਮਤੀ ਆਸ਼ਾ ਮਿੱਤਲ , ਕੇਸ਼ਵ ਗੋਇਲ, ਵਿਨੋਦ ਅਗਰਵਾਲ , ਸਮੀਰ ਗੋਇਲ , ਵਿਸ਼ਾਲ ਅਗਰਵਾਲ , ਰਮੇਸ਼ ਅਗਰਵਾਲ , ਰਾਜਿੰਦਰ ਅਗਰਵਾਲ ਆਦਿ ਵੀ ਹਾਜ਼ਰ ਸਨ।