ਰਿਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਮੋਰਚੇ ਦੇ ਆਗੂ ਵੱਡਾ ਐਕਸ਼ਨ ਕਰਨਗੇ
- ਲੰਬੜਦਾਰ ਹਰਚੰਦ ਸਿੰਘ ਜਖਵਾਲੀ ਵੱਲੋਂ ਕੀਤੀ ਗਈ ਪੁਰਜ਼ੋਰ ਅਪੀਲ
ਗੁਰਪ੍ਰੀਤ ਸਿੰਘ ਜਖਵਾਲੀ
ਸਰਹਿੰਦ 22 ਜੂਨ 2024:- ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੰਬੜਦਾਰ ਹਰਚੰਦ ਸਿੰਘ ਜਖਵਾਲੀ ਨੇ ਕਿਹਾ ਕਿ ਐਸ.ਸੀ.ਬੀ.ਸੀ. ਮਹਾਂ ਪੰਚਾਇਤ ਪੰਜਾਬ ਵੱਲੋਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜਰਵੇਸ਼ਨ ਚੋਰ ਫੜੋ ਮੋਰਚੇ ਤੇ ਮਿਤੀ 24/06/2024 ਨੂੰ ਸਵੇਰੇ 10:00 ਵਜੇ ਫੇਸ 7-8 ਦੀਆਂ ਲਾਈਟਾਂ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼ ਮੋਰਚੇ ਦੇ ਆਗੂ ਵੱਡਾ ਐਕਸ਼ਨ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਆਪਣੇ ਵੱਲੋਂ ਸਮਾਜ ਦੀ ਲੜਾਈ ਵਿੱਚ ਅਪਣਾ ਯੋਗਦਾਨ ਪਾਉਣ ਦੀ ਕ੍ਰਿਪਾਲਤਾ ਕਰਨੀ। ਇਸ ਦਿਨ ਪੂਰੇ ਪੰਜਾਬ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸਤਾਏ ਹੋਏ। ਲੋਕ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ।
ਇਸ ਸਮੇਂ ਐਸਸੀ, ਬੀਸੀ ਮਹਾਂ ਪੰਚਾਇਤ ਦੇ ਪੁਰਾਣੇ ਆਗੂ ਅਤੇ ਇਸ ਮੋਰਚੇ ਦੀ ਕਮੇਟੀ ਦੇ ਨਵੇਂ ਮੈਂਬਰ ਬਣਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਮੋਰਚੇ ਨੂੰ ਮਾਲੀ ਮੱਦਦ, ਅਪਣੀ ਹਾਜ਼ਰੀ ਦੇਣ ਲਈ ਅਪੀਲ ਕੀਤੀ ਜਾਂਦੀ ਹੈ। ਇਸ ਲੰਬੀ ਲੜਾਈ ਨੂੰ ਦੇਖਦੇ ਹੋਏ 51 ਮੈਂਬਰੀ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਲੰਬਰਦਾਰ ਹਰਚੰਦ ਸਿੰਘ ਜਖਵਾਲੀ ਵੀ ਆਪਣੇ ਸਾਥੀਆਂ ਸਮੇਤ ਇਸ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਉਹਨਾਂ ਕਿਹਾ ਕਿ ਜੇ ਕਿਸੇ ਵੀਰ ਨੂੰ ਮੋਰਚੇ ਦੇ ਮੈਂਬਰ ਪ੍ਰਤੀ ਕੋਈ ਗਿਲਾ ਸ਼ਿਕਵਾ ਹੈ, ਸਭ ਭੁੱਲਾ ਕੇ ਮੋਰਚੇ ਦਾ ਸਾਥ ਦੇਵੋ।