ਥਾਣਾ ਕੰਬੋਅ ਵੱਲੋਂ 30 ਬੋਰ ਪਿਸਟਲ ਸਮੇਤ ਦੋ ਮੁਲਜ਼ਮ ਕਾਬੂ
ਬਲਰਾਜ ਸਿੰਘ ਰਾਜਾ
- ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਬਰਾਮਦ ਕੀਤਾ ਅਸਲਾ
- ਦੋ ਰਾਉਂਡ ਅਤੇ ਇੱਕ ਗੱਡੀ ਸਮੇਤ ਦੋ ਕਥਿਤ ਮੁਲਜਮ ਕਾਬੂ
- ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਆਰਮਜ ਐਕਟ ਤਹਿਤ ਮਾਮਲਾ ਦਰਜ
- ਪੁਲਿਸ ਵੱਲੋਂ ਗਹਿਰਾਈ ਦੇ ਨਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ
ਬਿਆਸ, 22 ਜੂਨ 2024 - ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਕੰਬੋਅ ਦੀ ਪੁਲਿਸ ਵੱਲੋਂ ਨਜਾਇਜ਼ ਅਸਲੇ ਅਤੇ ਕਾਰ ਸਮੇਤ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਚ ਓ ਥਾਣਾ ਕੰਬੋਅ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਡੀਐਸਪੀ ਅਟਾਰੀ ਦੀ ਜੇਰੇ ਨਿਗਰਾਨੀ ਹੇਠ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਅੱਡਾ ਫਤਿਹਗੜ੍ਹ ਸ਼ੁਕਰ ਚੱਕ ਵਿਖੇ ਚੈਕਿੰਗ ਕੀਤੀ ਜਾ ਰਹੀ ਸੀ।।
ਇਸ ਚੈਕਿੰਗ ਦੌਰਾਨ ਕਥਿਤ ਮੁਲਜਮ ਸੰਦੀਪ ਸਿੰਘ ਉਰਫ ਸੋਨੂ ਪੁੱਤਰ ਜੋਗਿੰਦਰ ਸਿੰਘ ਵਾਸੀ ਭਿੰਡਰ ਪੱਤੀ ਤਰਸਿੱਕਾ ਅਤੇ ਕਥਿਤ ਮੁਲਜ਼ਮ ਕਵਲਜੀਤ ਸਿੰਘ ਉਰਫ ਗੋਪੀ ਪੁੱਤਰ ਮੰਗਲ ਸਿੰਘ ਵਾਸੀ ਰਾਮਪੁਰਾ ਨੂੰ ਇੱਕ 30 ਬੋਰ ਪਿਸਟਲ ਸਮੇਤ ਦੋ ਜਿੰਦਾ ਰੋਂਦ ਅਤੇ ਇੱਕ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।।
ਉਹਨਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਥਾਣਾ ਕੰਬੋਅ ਦੇ ਵਿੱਚ ਮੁਕਦਮਾ ਨੰਬਰ 119, ਜੁਰਮ ਆਰਮਜ਼ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।।।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਇਹ ਨਜਾਇਜ਼ ਅਸਲਾ ਕਿੱਥੋਂ ਲਿਆਂਦਾ ਗਿਆ, ਇਸ ਦੇ ਨਾਲ ਹੀ ਉਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਸਕੇ।।
ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਹੋਰ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਵੀ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।।।