'ਸੀ.ਐਮ ਦੀ ਯੋਗਸ਼ਾਲਾ' ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਲੱਗੇ 11 ਯੋਗ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ
ਦਲਜੀਤ ਕੌਰ
ਸੰਗਰੂਰ, 22 ਜੂਨ, 2024: ਪੰਜਾਬ ਸਰਕਾਰ ਦੇ ਪ੍ਰੋਜੈਕਟ "ਸੀ.ਐਮ ਦੀ ਯੋਗਸਾਲਾ" ਦੇ ਬੈਨਰ ਦੇ ਤਹਿਤ ਜਿਲ੍ਹਾ ਸੰਗਰੂਰ ਵਿੱਚ ਬੀਤੇ ਦਿਨੀ 11 ਥਾਵਾਂ ਉਤੇ ਸੰਗਰੂਰ ਵਾਸੀਆਂ ਨਾਲ ਰਲ ਕੇ 10ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਸੀ.ਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਲਗਭਗ 2700 ਵਾਸੀਆਂ ਨੇ ਸਰਗਰਮ ਤੌਰ ਤੇ ਹਿੱਸਾ ਲਿਆ।
ਉਹਨਾਂ ਦੱਸਿਆ ਕਿ ਸ਼ਹਿਰ ਦੇ ਬਨਾਸਰ ਬਾਗ, ਜ਼ਿਲ੍ਹਾ ਜੇਲ੍ਹ ਸੰਗਰੂਰ, ਬਲਾਕ ਮੂਨਕ ਕੜੈਲ ਪੰਚਾਇਤ ਭਵਨ, ਸੌਰਵ ਕੰਪਲੈਕਸ ਲਹਿਰਾਗਾਗਾ, ਮੂਣਕ ਖਨੋਰੀ ਬਾਬੂ ਬਰਿਸ਼ਭਾਨ ਮਿਉਂਸੀਪਲ ਪਾਰਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਅਗਰਵਾਲ ਧਰਮਸ਼ਾਲਾ, ਧੂਰੀ ਰਾਮ ਬਾਗ ਪਾਰਕ , ਭਵਾਨੀਗੜ੍ਹ ਸਟੇਡੀਅਮ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਨਾਗਰਿਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਯੋਗ ਅਭਿਆਸ ਨੂੰ ਅਪਣੀ ਜ਼ਿੰਦਗੀ ਵਿਚ ਧਾਰਨ ਦਾ ਫੈਸਲਾ ਲਿਆ।
ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਾਸੀ ਆਪਣੇ ਘਰ ਦੇ ਨਜ਼ਦੀਕ ਲਗਦੀ ਯੋਗਾ ਕਲਾਸ ਵਿਚ ਜਾ ਕੇ ਅਪਣੇ ਆਪ ਨੂੰ ਰਜਿਸਟਰ ਕਰਾ ਕੇ ਯੋਗਾ ਅਭਿਆਸ ਸੁਰੂ ਕਰ ਸਕਦੇ ਹਨ। ਕਲਾਸ ਲਗਾਉਣ ਦੀ ਇੱਛਾ ਰੱਖਦੇ ਜਿਲ੍ਹਾ ਸੰਗਰੂਰ ਵਾਸੀ ਟੋਲ ਫਰੀ ਨੰਬਰ 7669400500 ਉਤੇ ਮਿਸ ਕਾਲ ਕਰਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ । ਇਸ ਤੋਂ ਇਲਾਵਾ cmdiyogsala.punjab.gov.in ਉਤੇ ਵੀ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਯੋਗਸ਼ਾਲਾ ਨੂੰ ਸ਼ਹਿਰ ਤੋਂ ਹਰ ਪਿੰਡ ਤੱਕ ਲਿਜਾਣ ਦੀ ਕੋਸ਼ਿਸ਼ ਹੈ ਤਾਂ ਕਿ ਪਿੰਡਾਂ ਦੇ ਲੋਕ ਵੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲੈ ਸਕਣ ਅਤੇ ਜੇ ਕਿਸੇ ਵੀ ਪਿੰਡ ਦਾ ਕੋਈ ਸਮੂਹ, 25 ਮੈਂਬਰ ਰਜਿਸਟਰ ਕਰਾਉਂਦਾ ਹੈ ਤਾਂ ਨਵੀ ਕਲਾਸ ਉਸਦੇ ਮੁੱਹਲੇ ਵਿੱਚ ਹੀ ਸੁਰੂ ਕਰ ਦਿੱਤੀ ਜਾਵੇਗੀ।