ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਮੁਰਦਿਆਂ ਨੂੰ ਦਫਨ ਕਫਨ ਕਰਨ ਲਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ - ਐਡਮਿਨਿਸਟ੍ਰੇਟਰ ਫਿਆਜ਼ ਫਾਰੂਕੀ
- ਕਿਹਾ ਪੰਜਾਬ ਦੇ ਜਿਸ ਇਲਾਕੇ ਅੰਦਰ ਕਬਰਿਸਤਾਨ ਨਹੀਂ ਹਨ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ
- ਪੰਜਾਬ ਵਕਫ ਬੋਰਡ ਦਾ ਵੱਡਾ ਉਪਰਾਲਾ ਹੁਸ਼ਿਆਰਪੁਰ ਵਿਖੇ ਦੋ ਅਤੇ ਲੁਧਿਆਣਾ ਵਿਖੇ ਇੱਕ ਹੋਰ ਕਬਰਸਤਾਨ ਦੀ ਕੀਤੀ ਨਿਸ਼ਾਨਦੇਹੀ
- ਪੰਜਾਬ ਅੰਦਰ ਜਿੱਥੇ ਪਹਿਲਾਂ ਕਬਰਿਸਤਾਨ ਨਹੀਂ ਸਨ ਉੱਥੇ ਵਕਫ ਬੋਰਡ ਵੱਲੋਂ ਕਬਰਿਸਤਾਨ ਮੁਹੇਈਆ ਕਰਵਾਉਣ ਦੀ ਗਿਣਤੀ 60 ਤੋਂ 70 ਹੋਈ
- ਪੰਜਾਬ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਜਿੱਥੇ ਕਬਰਿਸਤਾਨ ਨਹੀਂ ਉਹਨਾਂ ਇਲਾਕਿਆਂ ਦੇ ਲਈ ਕਬਰਿਸਤਾਨ ਮੁਹੇਈਆ ਕਰਾਉਣ ਵਾਸਤੇ ਬੋਰਡ ਨੇ ਬਕਾਇਦਾ ਕਾਰਵਾਈਆਂ ਅਰੰਭੀਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 22 ਜੂਨ 2024 - ਮੌਜੂਦਾ ਸਮੇਂ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਕਫ ਬੋਰਡ ਪੰਜਾਬ ਵਿੱਚ ਵਸ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਸਹੂਲਤਾਂ ਦੇਣ ਵਾਸਤੇ ਦਿਨ ਰਾਤ ਇੱਕ ਕਰ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਕਫ਼ ਬੋਰਡ ਦੇ ਐਡਮਿਨਿਸਟ੍ਰੇਟਰ ਅਤੇ ਏ.ਡੀ.ਜੀ.ਪੀ ਪੰਜਾਬ ਪੁਲਿਸ ਜਨਾਬ ਮੁਹੰਮਦ ਫਿਆਜ਼ ਫਾਰੂਕੀ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆ ਕੀਤ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਮੁਸਲਿਮ ਭਾਈਚਾਰੇ ਦੇ ਧਾਰਮਿਕ ਸਥਾਨਾਂ ਦਾ ਮਾਮਲਾ ਹੋਵੇ ਜਾਂ ਉਹਨਾਂ ਦੀ ਸਿੱਖਿਆ,ਸਿਹਤ ਅਤੇ ਉਹਨਾਂ ਦੇ ਸਮਾਜੀ ਪੱਧਰ ਨੂੰ ਉੱਚਾ ਚੁੱਕਣ ਦਾ ਮਾਮਲਾ ਹੋਵੇ ਉਸ ਲਈ ਖਿਦਮਾਤ ਦੇਣ ਵਾਸਤੇ ਬੋਰਡ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਸਗੋਂ ਇਸ ਤੋਂ ਵੀ ਵਧਕੇ ਹੁਣ ਪੰਜਾਬ ਵਕਫ ਬੋਰਡ ਉਹਨਾਂ ਦੇ ਮਰਨ ਤੋਂ ਬਾਅਦ ਦਫਨ ਕਫਨ ਕਰਨ ਲਈ ਕਬਰਸਤਾਨਾਂ ਲਈ ਬਕਾਇਦਾ ਤੌਰ ਤੇ ਪ੍ਰਬੰਧਾਂ ਵਿੱਚ ਜੁੱਟ ਗਿਆ ਹੈ ਜਿਸ ਲਈ ਪਹਿਲਾਂ ਪੰਜਾਬ ਦੇ ਦਬੇ ਕੁਚਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮੰਗ ਕੀਤੀ ਜਾਂਦੀ ਰਹੀ ਹੈ। ਉਹਨਾਂ ਦੀ ਇਸ ਮੰਗ ਨੂੰ ਪੂਰਾ ਕਰਦਿਆਂ ਉਨਾਂ ਵੱਲੋਂ ਪੰਜਾਬ ਦੇ ਵੱਖੋ ਵੱਖ ਜਿਲ੍ਹਿਆਂ ਅੰਦਰ ਕਬਰਸਤਾਨਾਂ ਲਈ ਨਿਸ਼ਾਨ ਦੇਹੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਅੰਦਰ ਵਸ ਰਹੇ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਮੁਰਦਿਆਂ ਨੂੰ ਦਫਨ ਕਫਨ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਉਨ੍ਹਾਂ ਦੱਸਿਆ ਕਿ ਜਿਸ ਲਈ ਹੁਣ ਮੌਜੂਦਾ ਸਮੇਂ ਪੰਜਾਬ ਵਕਫ ਬੋਰਡ ਵੱਲੋਂ ਜਿਲਾ ਹੁਸ਼ਿਆਰਪੁਰ ਵਿਖੇ 2 ਅਤੇ ਜਿਲਾ ਲੁਧਿਆਣਾ ਵਿਖੇ 1 ਕਬਰਿਸਤਾਨ ਦੀ ਹੈ ਨਿਸ਼ਾਨਦੇਹੀ ਕੀਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੁਡਾਵਰ ਤਹਿਸੀਲ ਮੁਕੇਰੀਆਂ ਵਿਖੇ 7 ਕਨਾਲ ਅਤੇ ਇਸੇ ਜਿਲ੍ਹੇ ਦੇ ਪਿੰਡ ਪੰਡੋਰੀ ਮਾਇਲ ਵਿਖੇ 10 ਕਨਾਲ ਜਗ੍ਹਾ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਰਿਜਰਵ ਕਰਕੇ ਨਿਸ਼ਾਨਦੇਹੀ ਕੀਤੀ ਗਈ ਹੈ,ਤਾਂ ਜੋ ਇਸ ਇਲਾਕੇ ਵਿੱਚ ਵੱਸ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਪੁਰਦ ਏ ਖਾਕ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਇਲਾਕੇ ਵਿੱਚ ਮੁਸਲਿਮ ਭਾਈਚਾਰੇ ਲਈ ਕਬਰਿਸਤਾਨ ਮੁਹੇਈਆ ਹੋਣ ਇਸ ਲਈ ਉਨਾਂ ਦੇ ਧਿਆਨ ਵਿੱਚ ਲਿਆਵੇ ਤਾਂ ਜੋ ਉਹਨਾਂ ਦੀ ਇਸ ਜਰੂਰਤ ਨੂੰ ਪੂਰਾ ਕੀਤਾ ਜਾ ਸਕੇ।
ਵਰਨਨਯੋਗ ਹੈ ਕਿ ਪੰਜਾਬ ਵਕਫ਼ ਬੋਰਡ ਐਡਮਿਨਿਸਟ੍ਰੇਟਰ ਜਨਾਬ ਮੁਹੰਮਦ ਫਯਾਜ਼ ਫਾਰੂਕੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਮੁਸਲਮਾਨਾਂ ਦੀ ਬਿਹਤਰੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਹਨ ਇਸੇ ਅਧੀਨ ਇਸ ਇਨਾਂ ਇਲਾਕਿਆ ਵਿੱਚ ਕੋਈ ਕਬਰਿਸਤਾਨ ਨਾ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਆਪਣੇ ਮੁਰਦਿਆਂ ਨੂੰ ਦਫਨ ਕਰਨ ਲਈ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਲਈ ਉਹਨਾਂ ਵੱਲੋਂ ਇਸ ਇਲਾਕੇ ਦੇ ਲੋਕਾਂ ਲਈ ਇਹਨਾਂ ਮੁਰਦਿਆਂ ਨੂੰ ਦਫਨ ਕਰਨ ਲਈ ਇਸ ਇਲਾਕੇ ਵਿੱਚ ਬਕਾਇਦਾ ਕਾਬਰਿਸਤਾਨ ਬਣਾਉਣ ਲਈ ਜਮੀਨ ਰਿਜ਼ਰਵ ਕਰਕੇ ਦੇਣਾ ਇਹਨਾਂ ਇਲਾਕਿਆਂ ਦੇ ਲੋਕਾਂ ਲਈ ਪੰਜਾਬ ਵਕਫ ਬੋਰਡ ਦਾ ਵੱਡਾ ਕਾਰਜ ਹੈ ਜਿਨਾਂ ਦੀ ਗਿਣਤੀ ਪੰਜਾਬ ਅੰਦਰ ਜਿੱਥੇ ਪਹਿਲਾਂ ਕਬਰਿਸਤਾਨ ਨਹੀਂ ਸਨ 60-70 ਹੋ ਚੁੱਕੀ ਹੈ।
ਭਰੋਸੇਯੋਗ ਸੂਤਰ ਤੋਂ ਪਤਾ ਤਾਂ ਇਹ ਵੀ ਚੱਲਿਆ ਹੈ ਕਿ ਐਡਮਿਨਿਸਟ੍ਰੇਟਰ ਜਨਾਬ ਫਾਰੂਕੀ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਬੋਰਡ ਨੂੰ ਇਹਨਾਂ ਕਬਰਸਤਾਨਾਂ ਲਈ ਕਬਜ਼ਾ ਲੈਣ ਵਾਸਤੇ ਕੀਤੀਆਂ ਉਹਨਾਂ ਦੀਆਂ ਨਿੱਜੀ ਕੋਸ਼ਿਸ਼ਾਂ ਸ਼ਲਾਘਾਯੋਗ ਹਨ ਅਗਰ ਉਹ ਨਿੱਜੀ ਤੌਰ ਤੇ ਅਜਿਹੀਆਂ ਕੋਸ਼ਿਸ਼ਾਂ ਨਾ ਕਰਨ ਤਾਂ ਬੋਰਡ ਦੀਆਂ ਇਹ ਪ੍ਰਾਪਰਟੀਆਂ ਲੁਪਤ ਹੋਈਆਂ ਪਈਆਂ ਸਨ । ਪਤਾ ਤਾਂ ਇਹ ਵੀ ਚੱਲਿਆ ਹੈ ਕਿ ਮੁਹੰਮਦ ਫਿਆਜ਼ ਫਰੂਕੀ ਸਾਹਿਬ ਵੱਲੋਂ ਪੰਜਾਬ ਵਿੱਚ ਜਗ੍ਹਾ ਜਗ੍ਹਾ ਤੇ ਬੈਠੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਬਕਾਇਦਾ ਤੌਰ ਤੇ ਉਹਨਾਂ ਇਲਾਕਿਆਂ ਲਈ ਕਬਰਿਸਤਾਨ ਮੁਹੇਈਆ ਕਰਾਉਣ ਵਾਸਤੇ ਬੋਰਡ ਵੱਲੋਂ ਕਾਰਵਾਈਆਂ ਅਰੰਭੀਆ ਹੋਈਆ ਹਨ ।