ਬੁੱਢਾ ਥੇਹ ਵਿੱਚ ਅੱਜ ਲੱਗੇਗਾ ਮੁਫਤ ਸਿਹਤ ਜਾਂਚ ਕੈਂਪ
- ਬੁੱਢਾ ਥੇਹ ਵਿੱਚ ਅੱਜ ਲੱਗੇਗਾ ਮੁਫਤ ਸਿਹਤ ਜਾਂਚ ਕੈਂਪ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ 22 ਜੂਨ 2024 - ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਜੀਟੀ ਰੋਡ ਬਿਆਸ ਵੱਲੋਂ ਅੱਜ ਗੁਰਦੁਆਰਾ ਸ਼ਹੀਦ ਬਾਬਾ ਲੰਗਾਹ ਜੀ ਪਿੰਡ ਬੁੱਢਾ ਥੇਹ ਬਿਆਸ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ।।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਬਿਆਸ ਦੇ ਡਾ ਅਮਰਜੀਤ ਸਿੰਘ (ਐਮ ਬੀ ਬੀ ਐਸ, ਐੱਮ ਐੱਸ (ਜਨਰਲ ਸਰਜਨ) ਨੇ ਦੱਸਿਆ ਕਿ 23 ਜੂਨ ਨੂੰ ਪਿੰਡ ਬੁੱਢਾ ਥੇਹ ਵਿਖੇ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾਵੇਗਾ।ਜਿਸ ਵਿੱਚ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਬੁਖਾਰ, ਨੱਕ, ਕੰਨ, ਗਲੇ ਦੀਆਂ ਬਿਮਾਰੀਆਂ, ਚਮੜੀ ਰੋਗ, ਬਵਾਸੀਰ, ਭਗੰਦਰ, ਪੇਟ ਅਤੇ ਹੋਰ ਸਰੀਰਕ ਬਿਮਾਰੀਆਂ ਦਾ ਮੁਫ਼ਤ ਚੈੱਕ ਅੱਪ ਕੀਤਾ ਜਾਵੇਗਾ ਅਤੇ ਕੈਂਪ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਸ਼ਿਰਕਤ ਕਰ ਇਸਦਾ ਵੱਧ ਤੋਂ ਵੱਧ ਲਾਭ ਲੈਣ।
ਫੋਟੋ ਕੈਪਸ਼ਨ: ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਅਮਰਜੀਤ ਸਿੰਘ ਦੀ ਤਸਵੀਰ।) :
ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਜੀਟੀ ਰੋਡ ਬਿਆਸ ਵੱਲੋਂ ਅੱਜ ਗੁਰਦੁਆਰਾ ਸ਼ਹੀਦ ਬਾਬਾ ਲੰਗਾਹ ਜੀ ਪਿੰਡ ਬੁੱਢਾ ਥੇਹ ਬਿਆਸ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ।।