ਭਗਤ ਕਬੀਰ ਸਾਹਿਬ ਦਾ 626ਵਾਂ ਪ੍ਰਕਾਸ਼ ਦਿਹਾੜਾ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ 2024 - ਪਿੰਡ ਪੱਚੋਵਾਲ ਵਿਖੇ ਭਗਤ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿੱਚ ਸਮੂਹ ਸਾਧ ਸੰਗਤ ਨੇ ਪੀਰ ਬਾਦਸ਼ਾਹ ਦੀ ਜਗ੍ਹਾ ਤੇ ਇਕੱਠੇ ਹੋ ਕੇ ਕਬੀਰ ਸਾਹਿਬ ਜੀ ਦੀ ਰਸਭਿੰਨੀ ਬਾਣੀ ਦਾ ਅਨੰਦ ਮਾਣਿਆ ਤੇ ਗੁਣਗਾਨ ਕੀਤਾ।
ਪਿੰਡ ਦੀਆਂ ਬੀਬੀਆਂ ਨੇ ਕਬੀਰ ਸਾਹਿਬ ਜੀ ਨੂੰ ਸਮਰਪਿਤ ਭਜਨ ਕੀਰਤਨ ਕੀਤਾ ਤੇ ਗੁਰੂ ਸਾਹਿਬ ਜੀ ਦੀ ਆਰਤੀ ਵੀ ਕੀਤੀ। ਇਸ ਮੌਕੇ ਮਾਸਟਰ ਕਿਸ਼ੋਰ ਭਗਤ ਨੇ ਸਮੂਹ ਸਾਧ ਸੰਗਤ ਜੀ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਬਾਰੇ ਦੱਸਦੇ ਹੋਏ ਕਿਹਾ ਕਿ ਕਬੀਰ ਸਾਹਿਬ ਜੀ ਦਾ ਜੀਵਨ ਬਹੁਤ ਹੀ ਚੁਨੌਤੀਆਂ ਭਰਿਆ ਸੀ ।ਆਪ ਜੀ ਹੱਥੀਂ ਕਿਰਤ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਹੋਏ ਆਪਣਾ ਜੀਵਨ ਨਿਰਬਾਹ ਕਰਦੇ। ਉਹਨਾਂ ਦੱਸਿਆ ਕਿ ਕਬੀਰ ਸਾਹਿਬ ਜੀ ਨੇ ਪਰਮਾਤਮਾ ਦੀ ਉਸਤਤ ਕਰਦੇ ਹੋਏ ਦੋਹਿਆਂ ਦੀ ਰਚਨਾਂ ਕਰਕੇ ਆਪਣੀ ਬਾਣੀ ਨੂੰ ਅਮਰ ਕਰ ਦਿੱਤਾ।ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਉਹਨਾਂ ਕਿਹਾ ਕਿ ਸਾਨੂੰ ਕਬੀਰ ਜੀ ਵਲੋਂ ਦੱਸੇ ਮਾਰਗ ਤੇ ਚਲ ਕੇ ਸਮੂਹ ਮਾਨਵਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਕ ਏਕਤਾ ਨੂੰ ਬਣਾਏ ਰੱਖਣਾ ਚਾਹੀਦਾ ਹੈ ਅਤੇ ਮੁਸੀਬਤ ਵਿਚ ਦੇਸ਼ਵਾਸੀਆਂ ਦੀ ਮੱਦਦ ਕਰਨੀ ਚਾਹੀਦੀ ਹੈ।
ਇਸ ਮੌਕੇ ਸਮੂਹ ਸਾਧ ਸੰਗਤ ਲਈ ਸ਼ੀਤਲ ਜਲ ਦੀ ਛਬੀਲ ਅਤੇ ਚਾਹ ਪਕੌੜਿਆਂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਰਾਮ ਧਨ ਭਗਤ, ਮਾਸਟਰ ਕਿਸ਼ੋਰ ਲਾਲ ਭਗਤ, ਦਰਸ਼ਨ ਕੁਮਾਰ ਭਗਤ,ਅੰਚਲ ਕੁਮਾਰ ਭਗਤ, ਅਸ਼ੋਕ ਕੁਮਾਰ ਭਗਤ, ਅਰੁਣ ਕੁਮਾਰ ਲਾਡੀ , ਸੁਨੀਲ ਕੁਮਾਰ, ਜਤਿੰਦਰ ਰਸੋਤਰਾ,ਰਾਣੀ ਦੇਵੀ ਸਰਪੰਚ ਰਜਨੀ ਦੇਵੀ ਪੰਚ,ਨਿਰਮਲਾ ਦੇਵੀ, ਮਨੂੰ ਦੇਵੀ, ਸੱਤਪਾਲ ਵਿਸ਼ਾਲ ਕੁਮਾਰ, ਅੰਕਿਤ ਕੁਮਾਰ ਮਨੋਜ ਕੁਮਾਰ ਭਗਤ, ਵਿਨੋਦ ਕੁਮਾਰ ਸੋਹਣ ਲਾਲ ਹਾਜ਼ਰ ਸਨ।