ਭਗਤ ਕਬੀਰ ਸਾਹਿਬ ਜੀ ਦਾ 626ਵਾਂ ਪ੍ਰਕਾਸ਼ ਦਿਹਾੜਾ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ 2024 - ਪਿੰਡ ਬੱਬੇਹਾਲੀ ਵਿਖੇ ਸਥਿਤ ਗੁਰਦੁਆਰਾ ਚੜਦੀਪੱਤੀ ਸਾਹਿਬ ਵਿਖੇ ਭਗਤ ਕਬੀਰ ਸਭਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਸਾਹਿਬ ਜੀ ਦਾ 626ਵਾਂ ਪ੍ਰਕਾਸ਼ ਦਿਹਾੜਾ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿੱਚ ਸਮੂਹ ਸਾਧ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਕਬੀਰ ਸਾਹਿਬ ਜੀ ਦੀ ਰਸਭਿੰਨੀ ਬਾਣੀ ਦਾ ਅਨੰਦ ਮਾਣਿਆ ਤੇ ਗੁਣਗਾਨ ਕੀਤਾ। ਪਿੰਡ ਦੀਆਂ ਬੀਬੀਆਂ ਨੇ ਕਬੀਰ ਸਾਹਿਬ ਜੀ ਨੂੰ ਸਮਰਪਿਤ ਭਜਨ ਕੀਰਤਨ ਕੀਤਾ ਤੇ ਗੁਰੂ ਸਾਹਿਬ ਜੀ ਦੀ ਆਰਤੀ ਵੀ ਕੀਤੀ। ਇਸ ਮੌਕੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਪ੍ਰਧਾਨ ਅਸ਼ੋਕ ਕੁਮਾਰ , ਚਮਨ ਭਗਤ, ਜਸਪਾਲ ਭਗਤ ,ਕਿਸ਼ਨ ਦਾਸ ਭਗਤ, ਤਰਵਿੰਦਰ ਸਿੰਘ ਭਗਤ, ਦੁਰਗਾ ਦਾਸ ਭਗਤ, ਸੰਦੀਪ ਭਗਤ, ਹਰਿਦਾਸ ਭਗਤ, ਬਚਨ ਚੰਦ ਭਗਤ, ਚਰਨਜੀਤ ਭਗਤ, ਨਵੀਨ ਭਗਤ ਅਰਵਿੰਦਰ ਭਗਤ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ। ਕਮੇਟੀ ਮੈਂਬਰਾਂ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਸੰਗਤ ਦਾ ਧੰਨਵਾਦ ਵੀ ਕੀਤਾ।