ਲੋਕ ਗਾਇਕ ਵੀਰ ਸੁਖਵੰਤ ਨੂੰ ਸਦਮਾ, ਮਾਤਾ ਦਾ ਦੇਹਾਂਤ, ਵੱਖ-ਵੱਖ ਹਸਤੀਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 15 ਜੂਨ 2024 - ਕੁਲਬੀਰ ਸਿੰਘ ਅਤੇ ਲੋਕ ਗਾਇਕ ਵੀਰ ਸੁਖਵੰਤ ਦੇ ਮਾਤਾ ਸਵਰਨ ਕੌਰ ਦਾ ਬੀਤੇ ਦਿਨੀ ਅਚਾਨਕ ਦੇਹਾਂਤ ਹੋ ਗਿਆ। ਮਾਤਾ ਸਵਰਨ ਕੌਰ ਨਮਿਤ ਅੰਤਿਮ ਅਰਦਾਸ 17 ਜੂਨ, ਦਿਨ ਸੋਮਵਾਰ ਨੂੰ, ਜ਼ਿਲਾ ਪਟਿਆਲਾ ਦੇ ਪਿੰਡ ਨਨਿਓਲਾ ਦੇ ਗੁਰੁਦਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਦੁਪਹਿਰ 1:00 ਵਜੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਲੋਕ ਗਾਇਕ ਵੀਰ ਸੁਖਵੰਤ ਨਾਲ ਲੋਕ ਗਾਇਕ ਨਿਰਮਲ ਸਿੱਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਦੋਗਾਣਾ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ, ਗੀਤਕਾਰ/ਗਾਇਕ ਕਰਮਜੀਤ ਪੁਰੀ,ਲੋਕ ਗਾਇਕ ਭਿੰਦੇਸ਼ਾਹ ਰਾਜੋਵਾਲੀਆ,ਲੋਕ ਗਾਇਕ ਸੁਰਜੀਤ ਗਿੱਲ, ਲੋਕ ਗਾਇਕ ਮੀਤ ਬਰਾੜ,ਦੋਗਣਾ ਜੋੜੀ ਰਾਜਾ ਮਰਖਾਈ-ਬੀਬਾ ਕਿਰਨਦੀਪ ਕੌਰ, ਸ਼ਾਇਰ ਡਾ.ਕੇਵਲ ਅਰੋੜਾ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।