ਸਮੂਹ ਅਕਾਲੀ ਵਰਕਰ ਤੇ ਅਹੁਦੇਦਾਰ ਪਾਰਟੀ ਨਾਲ ਚਟਾਨ ਵਾਂਗ ਖੜੇ : ਭਲਵਾਨ ਜਾਡਲਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜੂਨ 2024 - ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਦੋਆਬਾ ਜੋਨ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਵਲੋਂ ਇਕ ਐਹਿਮ ਪ੍ਰੈਸ ਮੀਟਿੰਗ ਕੀਤੀ ਗਈ ਇਸ ਵਿੱਚ ਉਹਨਾਂ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਅਤੇ ਅਹੁਦੇਦਾਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੇ ਹਨ, ਉਹਨਾਂ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਸ਼ਾਨ ਮਤਾ ਤੇ ਮਾਣ ਮਤਾ ਹੈ ਇਕ ਸੋ ਤਿੰਨ ਸਾਲ ਪੁਰਾਣੀ ਪਾਰਟੀ ਨੇ ਸਮੇਸ਼ਾ ਸੂਬਾ ਪੰਜਾਬ ਦਾ ਅਥਾ ਵਿਕਾਸ ਕੀਤਾ ਹੈ, ਜਦੋ ਜਦੋ ਸੂਬੇ ਪੰਜਾਬ ਤੇ ਆਫ਼ਤਾਂ ਆਈਆਂ ਹਨ ਤਾ ਹਮੇਸ਼ਾ ਸ਼੍ਰੋਮਣੀ ਅਕਾਲੀ ਨੇ ਮੋਰਚੇ ਲੈ ਕੇ ਸੂਬੇ ਦੀ ਰਾਖੀ ਕੀਤੀ ਹੈ, ਕਪੂਰੀ ਮੋਰਚਾ, ਧਰਮ ਯੁੱਧ ਮੋਰਚਾ, ਲਡਾ ਕੋਠੀ ਮੋਰਚਾ, ਪੰਜਾਬੀ ਬੋਲਦੇ ਸੂਬੇ, ਪੱਚੀ ਧਾਰ ਦਾ ਵਿਰੋਧ ਮੋਰਚਾ, ਸੂਬਾ ਪੰਜਾਬ ਦੇ ਪਾਣੀਆਂ ਦੀ ਰਾਖੀ ਇਹਨਾਂ ਸਾਰਿਆਂ ਮੋਰਚੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਅਤੇ ਵੱਢੇ ਪੱਧਰ ਤੇ ਗ੍ਰਿਫਤਾਰੀਆਂ ਦੇ ਤੇ ਜੇਲ੍ਹਾਂ ਭਰੀਆਂ ਗਈਆਂ ਸੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਕੀਤਾ ਗਿਆ, ਸੂਬੇ ਪੰਜਾਬ ਵਿੱਚ ਚਾਹੁ ਮਾਰਗੀ ਤੇ ਛੇ ਮਾਰਗੀ ਸੜਕਾਂ ਬਣੀਆ, ਬਿਜਲੀ ਸਰਪ੍ਰਸਤ ਸੂਬਾ, ਧਾਰਮਿਕ ਯਾਤਰਾਵਾਂ, ਧਾਰਮਿਕ ਯਾਦਗਾਰਾਂ ਦਾ ਨਿਰਮਾਣ, ਆਟਾ ਦਾਲ ਸਕੀਮ, ਮੁਫ਼ਤ ਸਿੱਖਿਆ, ਮੁਫ਼ਤ ਸਿਹਤ ਬੀਮਾ, ਪਿੰਡਾਂ ਵਿੱਚ ਸੁਵਿਧਾ ਕੇਂਦਰ, ਬੱਚਿਆਂ ਨੁੰ ਮੁਫ਼ਤ ਸਾਈਕਲ ਸਕੀਮ, ਮੁਫ਼ਤ ਬਿਜਲੀ, ਸਰਕਾਰੀ ਨੌਕਰੀਆਂ, ਕਿਸਾਨਾਂ ਨੁੰ ਟਿਊਬੈਲ ਕੁਨੈਕਸ਼ਨ, ਇਹ ਸੱਭ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ, ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਨੁੰ ਪਾਰਟੀ ਖਿੜੇ ਮੱਥੇ ਸਵੀਕਾਰ ਕਰਦੀ ਹੈ ਨਾਲ ਹੀ ਓਹਨਾ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 13 ਲੋਕ ਸਭਾ ਸੀਟਾਂ ਤੇ ਬਹੁਤ ਮੇਹਨਤ ਕੀਤੀ ਗਈ ਹੈ ਅਤੇ ਪਾਰਟੀ ਨੁੰ ਮਜਬੂਤ ਕੀਤਾ ਗਿਆ ਹੈ,ਪਾਰਟੀ ਵਲੋਂ ਪਾਰਟੀ ਦੀ ਚੜਦੀ ਕਲਾ ਲਈ ਮੰਥਨ ਕੀਤਾ ਜਾ ਰਿਹਾ ਹੈ ਅਤੇ ਅਨੁਸ਼ਾਸ਼ਨੀ ਕਮੇਟੀ ਦਾ ਗਠਨ ਵੀ ਕੀਤਾ ਜਾ ਚੁਕਾ ਹੈ ਜਾਡਲਾ ਨੇ ਸਮੂਹ ਪਾਰਟੀ ਵਰਕਰ ਅਤੇ ਅਹੁਦੇਦਾਰਾਂ ਨੁੰ ਅਪੀਲ ਕੀਤੀ ਹੈ ਕਿ ਪਾਰਟੀ ਪ੍ਰਤੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਤੀ ਕੋਈ ਵੀ ਗ਼ਲਤ ਟਿੱਪਣੀ ਨਾ ਕੀਤੀ ਜਾਵੇ ਤਾ ਜੋ ਪਾਰਟੀ ਮਜਬੂਤੀ ਵੱਲ ਜਾਵੇ, ਉਹਨਾਂ ਹਾਰੇ ਹੋਏ ਉਮੀਦਵਾਰਾਂ ਨੁੰ ਕਿਹਾ ਕਿ ਜਿੱਤ ਅਤੇ ਹਾਰ ਜਨਤਾ ਦਾ ਫ਼ਤਵਾ ਹੈ ਜਿਸ ਨੁੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਆਪਣੀਆਂ ਕਮੀਆਂ ਨੁੰ ਦੂਜੇ ਪਾਰਟੀ ਵਰਕਰ ਅਤੇ ਅਹੁਦੇਦਾਰ ਉਤੇ ਸੁੱਟਣਾ ਚਾਹੀਦਾ ਹੈ।