ਮਲੇਰਕੋਟਲਾ 'ਚ ਈਦਗਾਹਾਂ ਸਮੇਤ ਵੱਖੋ ਮੱਖ ਮਸਜਿਦਾਂ ਵੱਲੋਂ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ ਅਦਾ ਕਰਨ ਦਾ ਟਾਇਮ ਟੇਬਲ ਜਾਰੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 15 ਜੂਨ 2024, ਮਾਲੇਰਕੋਟਲਾ ਵਿਖੇ ਈਦ-ਉਲ-ਅਜ਼ਹਾ (ਬੱਕਰਾ ਈਦ) ਨੂੰ ਲੈ ਕੇ ਈਦ-ਉਲ-ਫਿਤਰ ਦੇ ਮੁਕਾਬਲੇ ਵੱਖੋ-ਵੱਖ ਮਸਜਿਦਾਂ ਵਲੋਂ ਜਲਦੀ ਕੁਰਬਾਨੀ ਕਰਨ ਦੇ ਰੁਝਾਣ ਕਰਕੇ ਵੱਖ-ਵੱਖ ਈਦਗਾਹਾਂ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਕਰੀਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ।
ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਵਿਖੇ ਈਦ-ਉਲ-ਅਜ਼ਹਾ (ਬੱਕਰਾ ਈਦ) ਦੀ ਨਮਾਜ਼ 17 ਜੂਨ ਦਿਨ ਸੋਮਵਾਰ ਨੂੰ ਸਵੇਰੇ 7:00 ਵਜੇ, ਛੋਟੀ ਈਦਗਾਹ 'ਚ ਸਵੇਰੇ 6:00 ਵਜੇ, ਈਦਗਾਹ ਕਿਲ੍ਹਾ ਰਹਿਮਤਗੜ੍ਹ ਵਿਖੇ ਸਵੇਰੇ 6:30 ਵਜੇ, ਲੁਧਿਆਣਾ ਰੋਡ ਤੇ ਸਥਿਤ ਈਦਗਾਹ ਸਲਫੀਆ 'ਚ ਸਵੇਰੇ 6:30 ਵਜੇ, ਮਦਨੀ ਮਸਜਿਦ ਤਬਲੀਗੀ ਮਰਕਜ ਮਾਲੇਰਕੋਟਲਾ ਵਿਖੇ ਸਵੇਰੇ 6:30 ਵਜੇ,ਸਥਾਨਕ ਜਾਮਾ ਮਸਜਿਦ 'ਚ ਸਵੇਰੇ 6:00 ਵਜੇ, ਮੁਹੰਮਦੀ ਮਸਜਿਦ ਬਸ ਸਟੈਂਡ 'ਚ ਸਵੇਰੇ 7:00 ਵਜੇ, ਸਥਾਨਕ ਸਰਹੰਦੀ ਗੇਟ ਵਾਲੀ ਮਸਜਿਦ 'ਚ ਸਵੇਰੇ 5:45 ਵਜੇ, ਮਸਜਿਦ ਬਾਗ ਵਾਲੀ ਮੁਹੱਲਾ ਨਿਊ ਅਬਾਦੀ ਨੇੜੇ ਨਿਜਾਮ ਹਸਪਤਾਲ 'ਚ ਸਵੇਰੇ 5:50 ਵਜੇ, ਉਮਰ ਮਸਜਿਦ ਕਾਲਜ ਰੋਡ ਵਿਖੇ ਸਵੇਰੇ 5:45 ਵਜੇ, ਮੁਹੰਮਦੀ ਮਸਜਿਦ ਮੁਹੱਲਾ ਚੋਰਮਾਰਾਂ ਕਮਲ ਸਿਨੇਮਾ ਰੋਡ ਵਿਖੇ ਸਵੇਰੇ 5:45 ਵਜੇ, ਮਸਜਿਦ ਅੱਲ੍ਹਾ ਦੀਆ ਨੇੜੇ ਭਾਰਤ ਮਾਡਲ ਸਕੂਲ ਵਿਖੇ ਸਵੇਰੇ 5:45 ਵਜੇ, ਮਸਜਿਦ ਜੋੜਿਆਂ ਮੁਹੱਲਾ ਜੋੜਿਆਂ ਵਿਖੇ ਸਵੇਰੇ 5:45 ਵਜੇ, ਮਸਜਿਦ ਹਾਜੀ ਜਾਨੀ ਸਰੋਦ ਰੋਡ ਵਿਖੇ ਸਵੇਰੇ 5:45 ਵਜੇ, ਈਦਗਾਹ ਪਿੰਡ ਮਹਿਬੂਬਪੁਰਾ ਵਿਖੇ ਸਵੇਰੇ 7:00 ਵਜੇ, ਅਕਬਰੀ ਮਸਜਿਦ ਸਰੋਦ ਰੋਡ, ਨੇੜੇ ਪੁਰਾਣੀ ਚੁੰਗੀ ਵਿਖੇ ਸਵੇਰੇ 5:50 ਵਜੇ, ਆਇਸ਼ਾ ਮਸਜਿਦ ਮੁਹੱਲਾ ਸੰਧਿਆਂ ਵਾਲਾ, ਸਰੋਦ ਰੋਡ ਵਿਖੇ ਸਵੇਰੇ 5:45 ਵਜੇ, ਅਲ-ਫਲਾਹ ਕਾਲੋਨੀ ਵਿਖੇ ਸਥਿਤ ਮਸਜਿਦ ਊੱਡਾਂ ਵਾਲੀ 'ਚ ਸਵੇਰੇ 5:50 ਵਜੇ, ਕੱਚੇ ਕੋਟ ਵਾਲੀ ਮਸਜਿਦ 'ਚ ਸਵੇਰੇ 5:45 ਵਜੇ, ਹਸ਼ਮਤ ਮਸਜਿਦ ਕਿਲਾ ਰਹਿਮਤਗੜ੍ਹ ਨਾਲੇ ਕੋਲ ਸਵੇਰੇ 6:00 ਵਜੇ, ਰਹਿਮਾਨੀ ਮਸਜਿਦ ਆਈ.ਟੀ.ਆਈ ਚੌਂਕ ਨਾਭਾ ਰੋਡ ਵਿਖੇ ਸਵੇਰੇ 6:10 ਵਜੇ, ਜੰਨਤ ਮਸਜਿਦ ਪਿੰਡ ਨੋਸ਼ਹਿਰਾ ਵਿਖੇ ਸਵੇਰੇ 6:30 ਵਜੇ,ਮਸਜਿਦ ਬੰਗਲੇ ਵਾਲੀ ਕੇਲੋਂ ਗੇਟ ਵਿਖੇ ਸਵੇਰੇ 6:00 ਵਜੇ, ਮਸਜਿਦ ਕਲਸਾਂ ਵਾਲੀ ਨੇੜੇ ਕੇ.ਐਮ.ਆਰ.ਡੀ ਜੈਨ ਕਾਲਜ ਵਿਖੇ ਸਵੇਰੇ 6:00 ਵਜੇ, ਜਮਾਲਪੁਰਾ ਪੱਕਾ ਦਰਵਾਜਾ ਵਿਖੇ ਵੱਡੀ ਮਸਜਿਦ 'ਚ ਸਵੇਰੇ 6:00 ਵਜੇ, ਮਦਰਸਾ ਹਿਫਜ ਉਲ ਕੁਰਆਨ ਵਾਲੀ ਮਸਜਿਦ ਫੈਜ਼ ਏ ਕੁਰਆਨ 'ਚ ਸਵੇਰੇ 6:00 ਵਜੇ, ਪਿੰਡ ਸ਼ੇਰਵਾਨੀ ਕੋਟ ਵੱਡੀ ਮਸਜਿਦ ਵਿਖੇ ਸਵੇਰੇ 7:30 ਵਜੇ ਅਦਾ ਕੀਤੀ ਜਾਵੇਗੀ।